ਬਸ ਯਾਦ ਰੱਖੋ, ਇਹ ਸਭ ਇਕ ਚੂਹੇ (ਮਿੱਕੀ ਮਾਊਸ) ਤੋਂ ਸ਼ੁਰੂ ਹੋਇਆ ਸੀ। ਸਾਲ 1954 ਵਿਚ ਇਕ ਟੀਵੀ ਪ੍ਰੋਗਰਾਮ ਵਿਚ ਵਾਲਟ ਡਿਜ਼ਨੀ ਦਾ ਇਹ ਐਲਾਨ ਹੁਣ ਤਾਂ ਬਹੁਤ ਸਹਿਜ ਲੱਗਦਾ ਹੈ ਪਰ ਸੋਚੋ ਕਿ ਟਪੂਸੀਆਂ ਮਾਰਦੇ ਚੂਹੇ ਨੂੰ ਦੇਖ ਕੇ ਕੋਈ ਕਿਵੇਂ ਸੋਚ ਸਕਦਾ ਸੀ ਕਿ ਉਹ ਅਤੇ ਉਸ ਦੇ ਦੋਸਤ ਪੂਰੀ ਦੁਨੀਆ ਵਿਚ ਪਛਾਣ ਬਣਾਉਣਗੇ, ਮਨੋਰੰਜਨ ਕਰਨਗੇ ਅਤੇ ਸਾਰਿਆਂ ਦੇ ਪਸੰਦੀਦਾ ਬਣ ਜਾਣਗੇ। ਪਸੰਦੀਦਾ ਵੀ ਅਜਿਹੇ ਬਣੇ ਕਿ ਨਾ ਸਿਰਫ਼ ਬੱਚੇ ਬਲਕਿ ਹਰ ਉਮਰ ਵਰਗ ਦੇ ਲੋਕਾਂ ਦੇ ਇਹ ਚਹੇਤੇ ਬਣ ਚੁੱਕੇ ਹਨ। ਦੁਨੀਆ ਭਰ ਵਿਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੇ ‘ਮਿੱਕੀ ਮਾਊਸ’ ਦਾ ਨਾਂ ਨਹੀਂ ਸੁਣਿਆ ਹੋਵੇਗਾ। ਇਹ ਸੱਚ ਹੈ ਕਿ ਟੀਵੀ ਤੇ ਫਿਲਮੀ ਦੁਨੀਆ ਦੇ ਇਹ ਪਾਤਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਲੋਕਾਂ ਲਈ ਇਹ ਇਕ ਤਰ੍ਹਾਂ ਨਾਲ ਜਿਉਦੇ-ਜਾਗਦੇ ਕਿਰਦਾਰ ਹਨ। ਫ਼ਿਲਹਾਲ ਤਾਂ ਦੁਨੀਆ ਭਰ ਵਿਚ ਫੈਲੇ ਡਿਜ਼ਨੀਲੈਂਡ ਵਿਚ ਜਾਰੀ ਹੈ ਉਤਸਵ। ਸ਼ਾਰਟ ਫਿਲਮ ‘ਵਨਸ ਅਪਾਨ ਏ ਸਟੂਡੀਓ’ ਇਸ ਉਤਸਵ ਦਾ ਪਿਟਾਰਾ ਹੈ, ਜਿਸ ਵਿਚ ਡਿਜ਼ਨੀ ਦੇ ਹੁਣ ਤਕ

ਦੇ ਸਾਰੇ ਪਾਤਰਾਂ ਨੂੰ ਭੇਜਿਆ ਗਿਆ ਹੈ ਸੱਦਾ, ਡਿਜ਼ਨੀ ਸ਼ਤਾਬਦੀ ਮਹਾਉਤਸਵ ਵਿਚ ਸ਼ਾਮਲ ਹੋਣ ਦਾ।

ਚਰਚ ’ਚ ਮਿਲਿਆ ਮਿੱਕੀ ਮਾਊਸ

ਡਿਜ਼ਨੀ ਦਾ ਲੋਗੋ ਚੂਹੇ ਦੇ ਕੰਨ ਦੇ ਆਕਾਰ ਨਾਲ ਬਣਿਆ ਹੈ ਅਤੇ ਡਿਜ਼ਨੀਲੈਂਡ ਵਿਚ ਵੀ ਚੂਹੇ ਦੇ ਕੰਨ ਵਾਲੀਆਂ ਟੋਪੀਆਂ ਹੇਅਰਬੈਂਡ ਪਾਏ ਹੋਏ ਲੋਕ ਵੱਡੀ ਗਿਣਤੀ ਵਿਚ ਨਜ਼ਰ ਆਉਦੇ ਹਨ। ਪਤਾ ਹੈ, ਹਾਲੇ ਪਿਛਲੇ ਮਹੀਨੇ ਹੀ ਸਾਡੇ ਸਾਰਿਆਂ ਦੇ ਚਹੇਤੇ ਚੂਹੇ ਨੇ ਆਪਣੀ ਵਰ੍ਹੇਗੰਢ ਮਨਾਈ ਹੈ। ਵਾਲਟ ਡਿਜ਼ਨੀ ਨੂੰ ਸਾਲ 1928 ਵਿਚ ‘ਮਿੱਕੀ ਮਾਊਸ’ ਦਾ ਵਿਚਾਰ ਕੁਝ ਅਸਲੀ ਚੂਹੇ ਦੇਖ ਕੇ ਆਇਆ ਸੀ। ਕਹਾਣੀ ਕੁਝ ਏਦਾਂ ਹੈ ਕਿ ਇਕ ਵਾਰ ਕਿਸੇ ਪਾਦਰੀ ਦੇ ਕਹਿਣ ’ਤੇ ਵਾਲਟ ਡਿਜ਼ਨੀ ਕਾਰਟੂਨ ਬਣਾ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਚਰਚ ਵਿਚ ਬਹੁਤ ਸਾਰੇ ਚੂਹੇ ਟਪੂਸੀਆਂ ਮਾਰ ਰਹੇ ਸਨ। ਉਨ੍ਹਾਂ ਦੀ ਮਸਤੀ ਦੇਖ ਕੇ ਵਾਲਟ ਡਿਜ਼ਨੀ ਦੇ ਮਨ ਵਿਚ ‘ਮਿੱਕੀ ਮਾਊਸ’ ਦਾ ਜਨਮ ਹੋਇਆ।

ਵਾਲਟ ਡਿਜ਼ਨੀ ਨੇ ਪਹਿਲਾਂ ਇਸ ਦਾ ਨਾਂ ‘ਮਾਰਟਾਈਮਰ ਮਾਊਸ’ ਰੱਖਿਆ ਸੀ ਪਰ ਆਪਣੀ ਪਤਨੀ ਲਿਲੀਅਨ ਦੇ ਕਹਿਣ ’ਤੇ ਇਸ ਨੂੰ ‘ਮਿੱਕੀ ਮਾਊਸ’ ਕਰ ਦਿੱਤਾ। ਹੌਲੀ-ਹੌਲੀ ‘ਮਿੰਨੀ ਮਾਊਸ’, ‘ਡੋਨਾਲਡ ਡੱਕ’, ‘ਗੂਫੀ’, ‘ਡੇਜ਼ ਡੱਕ’ ਅਤੇ ‘ਪਲੂਟੋ’ ਵਰਗੇ ਹੋਰ ਸਾਥੀ ਵੀ ਮਿਲਦੇ ਗਏ ਅਤੇ ਮਿੱਕੀ ਦੀ ਟੀਮ ਬਣ ਗਈ। ਡਿਜ਼ਨੀ ਦੀ ਕਾਰਟੂਨ ਲੜੀ ਨੇ ਕੁਝ ਹੀ ਸਮੇਂ ਵਿਚ ਦੁਨੀਆ ਭਰ ਵਿਚ ਧਮਾਲ ਮਚਾ ਦਿੱਤੀ ਅਤੇ ਇਹ ਧਮਾਲ ਅੱਜ ਵੀ ਜਾਰੀ ਹੈ। ਹਾਲੇ ਤਕ ਵੀ ਇਸ ਦਾ ਕੋਈ ਤੋੜ ਨਹੀਂ ਹੈ। ਵੈਸੇ ਵਾਲਟ ਡਿਜ਼ਨੀ ਦਾ ਪਹਿਲਾ ਕਾਰਟੂਨ ਕਿਰਦਾਰ ਇਕ ਖ਼ਰਗੋਸ਼ ‘ਓਸਵਾਲਡ’ ਸੀ, ਜਿਸ ਨੂੰ ਉਨ੍ਹਾਂ ਆਪਣੇ ਸੰਘਰਸ਼ ਦੇ ਦਿਨਾਂ ਵਿਚ ਇਕ ਅਖ਼ਬਾਰ ਲਈ ਬਣਾਇਆ ਸੀ, ਉਸ ਨੂੰ ਏਨੀ ਪ੍ਰਸਿੱਧੀ ਨਹੀਂ ਮਿਲ ਸਕੀ ਸੀ।

ਬਚਪਨ ਦਾ ਪਿਆਰ ਹੋਇਆ ਸਾਕਾਰ

ਪੰਜ ਦਸੰਬਰ 1901 ਨੂੰ ਸ਼ਿਕਾਗੋ ਵਿਚ ਪੈਦਾ ਹੋਏ ਵਾਲਟ ਡਿਜ਼ਨੀ ਬਚਪਨ ਤੋਂ ਹੀ ਜਾਨਵਰਾਂ ਦੇ ਸਕੈਚ ਬਣਾਉਣ ਵਿਚ ਮਾਹਰ ਸਨ। ਕਈ ਤਰ੍ਹਾਂ ਦੇ ਯਤਨ ਕਰਦੇ-ਕਰਦੇ ਉਹ ਹਾਲੀਵੁੱਡ ਪੁੱਜੇ। ਜੇਬ ਵਿਚ ਸਿਰਫ਼ 40 ਡਾਲਰ ਸਨ ਤਾਂ ਵੀਡੀਓ ਕੈਮਰਾ ਉਧਾਰ ਲਿਆ ਅਤੇ ਸਾਲ 1923 ਵਿਚ ਇਕ ਗੈਰੇਜ ਵਿਚ ਆਪਣੀ ਕਲਾ ਦੇ ਜਾਦੂ ਨਾਲ ਤਿਆਰ ‘ਏਲਿਸ ਇਨ ਵੰਡਰਲੈਂਡ’ ਸਣੇ ਦਰਜਨ ਭਰ ਫਿਲਮਾਂ ਦੀ ਡੀਲ ਪੱਕੀ ਕੀਤੀ। ਕੰਮ ਚੱਲ ਪਿਆ ਅਤੇ ਸਾਲ 1930 ਤਕ ਡਿਜ਼ਨੀ ਦੇ ਕੰਮਾਂ ਵਿਚ ਰੰਗ ਤੇ ਆਵਾਜ਼ਾਂ ਵੀ ਆਉਣ ਲੱਗੀਆਂ, ਜਿਸ ਨੇ ਉਨ੍ਹਾਂ ਦੇ ਕੰਮ ਨੂੰ ਹੋਰ ਪ੍ਰਸਿੱਧੀ ਦਿਵਾਈ। ਕੁਝ ਸਾਲਾਂ ਤਕ ਖ਼ੁਦ ਵਾਲਟ ਹੀ ‘ਮਿੱਕੀ ਮਾਊਸ’ ਦੀ ਆਵਾਜ਼ ਬਣੇ ਰਹੇ ਸਨ। ‘ਸਨੋ ਵ੍ਹਾਈਟ’ ਅਤੇ ‘ਸੱਤ ਬੌਣਿਆਂ ਦੀ ਕਹਾਣੀ’ ’ਤੇ ਬਣੀ ਉਨ੍ਹਾਂ ਦੀ ਫੁਲ ਲੈਂਥ ਐਨੀਮੇਸ਼ਨ ਫਿਲਮ ਨੇ ਨਾ ਸਿਰਫ਼ ਡਿਜ਼ਨੀ ਦੇ ਵਪਾਰ ਬਲਕਿ ਰਚਨਾਤਮਕਤਾ ਵਿਚ ਵੀ ਕਾਫੀ ਵੱਡਾ ਬਦਲਾਅ ਲਿਆਂਦਾ। ਇਸ ਫਿਲਮ ਲਈ ਵਾਲਟ ਡਿਜ਼ਨੀ ਨੂੰ ਵਿਸ਼ੇਸ਼ ਤੌਰ ’ਤੇ ਆਸਕਰ ਦੀ ਟਰਾਫੀ ਦੇ ਸੱਤ ਛੋਟੇ ਪ੍ਰਤੀਕ ਦਿੱਤੇ ਗਏ ਸਨ। ਇਸ ਤੋਂ ਬਾਅਦ ਵਾਲਟ ਡਿਜ਼ਨੀ ਨੇ ਇਕ ਅਮਰੀਕੀ ਟੀਵੀ ਕੰਪਨੀ ‘ਏਬੀਸੀ’ ਨਾਲ ਭਾਈਵਾਲੀ ਕੀਤੀ ਅਤੇ ਕੰਪਨੀ ਨੇ ‘ਮਿੱਕੀ ਮਾਊਸ’ ਪ੍ਰੋਗਰਾਮ ਦਿਖਾਉਣਾ ਸ਼ੁਰੂ ਕਰ ਦਿੱਤਾ। ਅੱਜ ਕਾਰਟੂਨ ਜਾਂ ਐਨੀਮੇਸ਼ਨ ਕੰਪਿਊਟਰ ਦੀ ਮਦਦ ਨਾਲ ਬਣਾਉਣਾ ਜਿੰਨਾ ਸੌਖਾ ਹੈ, ਉਸ ਵਕਤ ਇਸ ਨੂੰ ਬਣਾਉਣ ਕਿਤੇ ਜ਼ਿਆਦਾ ਔਖਾ ਕੰਮ ਸੀ ਪਰ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਸੰਭਵ ਹੋ ਸਕਿਆ ਸੀ। ਇਸ ਤੋਂ ਬਾਅਦ ਵਾਲਟ ਡਿਜ਼ਨੀ ਟੀਵੀ ਦੀ ਦੁਨੀਆ ਵਿਚ ਵੀ ਛਾ ਗਏ ਅਤੇ ਡਿਜ਼ਨੀਲੈਂਡ ਨੂੰ ਹਾਲੀਵੁੱਡ ਤੋਂ ਦੱਖਣ ਵੱਲ 80 ਕਿਲੋਮੀਟਰ ਦੂਰ ਆਪਣਾ ਪਹਿਲਾ ਪੱਕਾ ਸਥਾਨ ਮਿਲ ਗਿਆ। ਇਹੀ ਉਹ ਸਥਾਨ ਸੀ, ਜਿੱਥੇ 1955 ਵਿਚ ਦੁਨੀਆ ਦਾ ਪਹਿਲਾ ਡਿਜ਼ਨੀਲੈਂਡ ਖੁੱਲ੍ਹਿਆ ਸੀ।

ਕਿਰਦਾਰਾਂ ਦੇ ਬਹਾਨੇ ਦਰਦ ਵੀ ਦਿਖਾਇਆ

‘ਸਨੋ ਵ੍ਹਾਈਟ’ ਤੋਂ ਲੈ ਕੇ ‘ਫ੍ਰੋਜਨ’ ਦੀ ਇਕ ਏਲਸਾ ਤਕ ਡਿਜ਼ਨੀ ਦੀਆਂ ਰਾਜਕੁਮਾਰੀ ਵਾਲੀਆਂ ਕਹਾਣੀਆਂ ਵਿਚ ਇਕ ਗੱਲ ਆਮ ਹੈ, ਇਨ੍ਹਾਂ ਦਾ ਮੁੱਖ ਕਿਰਦਾਰ ਆਪਣੀ ਮਾਂ ਤੋਂ ਦੂਰ ਹੋ ਚੁੱਕਾ ਹੈ। ਦਰਅਸਲ ਇਹ ਵਾਲਟ ਡਿਜ਼ਨੀ ਦੀ ਆਪਣੀ ਕਹਾਣੀ ਹੈ। ਹਾਲਾਂਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮਤਭੇਦ ਹਨ ਪਰ ਫਿਰ ਕਿਹਾ ਜਾਂਦਾ ਹੈ ਕਿ ਇਕ ਦੁਰਘਟਨਾ ਵਿਚ ਵਾਲਟ ਡਿਜ਼ਨੀ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਇਸ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ। ਲੋਕਾਂ ਦੇ ਸਾਹਮਣੇ ਤਾਂ ਉਨ੍ਹਾਂ ਕਦੀ ਆਪਣਾ ਦੁੱਖ ਸਾਂਝਾ ਨਹੀਂ ਕੀਤਾ ਪਰ ਆਪਣੇ ਕਿਰਦਾਰਾਂ ਰਾਹੀਂ ਉਹ ਆਪਣਾ ਇਹ ਭਾਵਨਾਤਮਕ ਪਹਿਲੂ ਸਾਹਮਣੇ ਲਿਆਉਦੇ ਰਹੇ।

ਡਿਜ਼ਨੀਲੈਂਡ ਪਾਰਕ

ਕੈਲੀਫੋਰਨੀਆ (ਅਮਰੀਕਾ) ਵਿਚ ਸਥਿਤ ਹੈ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਡਿਜ਼ਨੀਲੈਂਡ ਪਾਰਕ। ਇਹ ਮਨੋਰੰਜਨ ਪਾਰਕ ਹੁਣ ਪੈਰਿਸ (ਫਰਾਂਸ), ਟੋਕੀਓ (ਜਾਪਾਨ), ਸ਼ੰਘਾਈ (ਚੀਨ) ਅਤੇ ਹਾਂਗਕਾਂਗ ਵਿਚ ਵੀ ਹਨ। ਇੱਥੇ ਹਰ ਸਮੇਂ ਵਨੀਲਾ ਦੀ ਖੁਸ਼ਬੂ ਆਉਦੀ ਰਹਿੰਦੀ ਹੈ ਤੇ ਜਿਹੜੀ ਿਸਮਿਸ ’ਤੇ ਮਿੰਟ ਵਿਚ ਬਦਲ ਦਿੱਤੀ ਜਾਂਦੀ ਹੈ।

– ਆਰਤੀ ਤਿਵਾਰੀ