Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਟਰੰਪ ਦੀ ਸੈਕਟਰੀ ਵੱਲੋਂ ਖੁਲਾਸਾ, ਕਿਮ ਜੋਂਗ ਉਨ ਨੇ ਉਹਨਾਂ ਨੂੰ ਮਾਰੀ ਸੀ ਅੱਖ

By uscreative Published 2 min read

ਵਾਸ਼ਿੰਗਟਨ (ਬਿਊਰੋ): ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਸਬੰਧੀ ਵ੍ਹਾਈਟ ਹਾਊਸ਼ ਦੀ ਸਾਬਕਾ ਪ੍ਰੈੱਸ ਸੈਕਟਰੀ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਸਾਬਕਾ ਪ੍ਰੈੱਸ ਸੈਕਟਰੀ ਸਾਰਾ ਸੈਂਡਰਸ ਨੇ ਆਪਣੀ ਨਵੀਂ ਕਿਤਾਬ ਵਿਚ ਦੱਸਿਆ ਹੈ ਕਿ ਕਿਮ ਜੋਂਗ ਉਨ ਨੇ ਇਕ ਵਾਰ ਉਹਨਾਂ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕੀਤੀ ਸੀ।ਜੂਨ 2018 ਵਿਚ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਿੰਗਾਪੁਰ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ ਤਾਂ ਸਾਰਾ ਵੀ ਉਹਨਾਂ ਦੇ ਨਾਲ ਸੀ। ਸਾਰਾ ਦੇ ਮੁਤਾਬਕ, ਕਿਮ ਜੋਂਗ ਉਨ ਨੇ ਉਹਨਾਂ ਨੂੰ ਅੱਖ ਮਾਰੀ ਸੀ। ਜਦੋਂ ਸਾਰਾ ਨੇ ਟਰੰਪ ਨੂੰ ਬਾਅਦ ਵਿਚ ਇਸ ਬਾਰੇ ਵਿਚ ਦੱਸਿਆ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਮਜ਼ਾਕ ਬਣਾਇਆ। ਟਰੰਪ ਨੇ ਹੱਸਦੇ ਹੋਏ ਕਿਹਾ ਕਿ ਕਿਮ ਜੋਂਗ ਨੇ ਤੁਹਾਡੇ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਨੇ ਤੁਹਾਡੇ ‘ਤੇ ਲਾਈਨ ਮਾਰੀ।ਟਰੰਪ ਨੇ ਮਜ਼ਾਕੀਆ ਲਹਿਜੇ ਵਿਚ ਸਾਰਾ ਨੂੰ ਕਿਹਾ ਕਿ ਹੁਣ ਤੁਸੀਂ ਸਾਡੇ ਲੋਕਾਂ ਦੇ ਖਾਤਰ ਉੱਤਰੀ ਕੋਰੀਆ ਜਾ ਰਹੀ ਹੋ। ਦੀ ਗਾਰਡੀਅਨ ਪੋਸਟ ਦੀ ਰਿਪੋਰਟ ਦੇ ਮੁਤਾਬਕ, ਸਾਰਾ ਸੈਂਡਰਸ ਦੀ ਕਿਤਾਬ ‘ਸਪੀਕਿੰਗ ਫੌਰ ਮਾਈਸੈਲਫ’ ਅਗਲੇ ਮੰਗਲਵਾਰ ਨੂੰ ਰਿਲੀਜ਼ ਹੋਵੇਗੀ। ਕਿਤਾਬ ਦੀ ਇਕ ਕਾਪੀ ਗਾਰਡੀਅਨ ਦੇ ਕੋਲ ਹੈ। ਸਾਰਾ ਸੈਂਡਰਸ ਰੀਪਬਲਿਕਨ ਪਾਰਟੀ ਨਾਲ ਸਬੰਧ ਰੱਖਣ ਵਾਲੀ ਪ੍ਰਭਾਵਸ਼ਾਲੀ ਪਰਿਵਾਰ ਤੋਂ ਹੈ। ਉਹਨਾਂ ਦੇ ਪਿਤਾ ਮਾਈਕ ਹਕਬੀ ਸਾਲ 2008 ਅਤੇ 2016 ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਲਈ ਖੜ੍ਹੇ ਹੋਏ ਸਨ। ਫਿਲਹਾਲ ਉਹਨਾਂ ਦੀ ਨਜ਼ਰ ਅਰਕਨਕਾਸ ਵਿਚ ਗਵਰਨਰ ਦੀ ਦੌੜ ‘ਤੇ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp