ਵਾਸ਼ਿੰਗਟਨ— ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਵਜੋਂ 1 ਡਾਲਰ ਸਾਲਾਨਾ ਤਨਖਾਹ ਲੈਣਗੇ ਅਤੇ ਕੋਈ ਵੀ ਛੁੱਟੀ ਨਹੀਂ ਕਰਨਗੇ। ਉਂਝ ਅਮਰੀਕਾ ਦੇ ਰਾਸ਼ਟਰਪਤੀ ਨੂੰ 4 ਲੱਖ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ। 70 ਸਾਲਾ ਟਰੰਪ ਨੇ ਕਿਹਾ ਕਿ, ‘ਮੈਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਾਂਗਾ।’ ਸੀ. ਬੀ. ਐੱਸ. ਦੇ ਇਕ ਪ੍ਰੋਗਰਾਮ ‘ਚ ਹਿੱਸਾ ਲੈਂਦਿਆਂ ਟਰੰਪ ਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰੇ ਕੰਮ ਹਨ। ਮੈਂ ਲੋਕਾਂ ਲਈ ਕੰਮ ਕਰਾਂਗਾ। ਤਨਖਾਹ 1 ਡਾਲਰ ਸਾਲਾਨਾ ਲਵਾਂਗਾ ਅਤੇ ਛੁੱਟੀ ਕੋਈ ਵੀ ਨਹੀਂ ਕਰਾਂਗਾ। ਮੈਂ ਟੈਕਸਾਂ ਦੀਆਂ ਦਰਾਂ ਨੂੰ ਘਟਾਵਾਂਗਾ। ਸਿਹਤ ਦੀ ਦੇਖਭਾਲ ਲਈ ਵੀ ਬਹੁਤ ਕੁਝ ਕਰਾਂਗਾ।ਟਰੰਪ ਨੇ ਰਿਪਬਲਿਕਨ ਪਾਰਟੀ ਦੇ ਪ੍ਰੀਬਸ ਨੂੰ ਆਪਣੇ ਸਟਾਫ ਦਾ ਮੁਖੀ ਅਤੇ ਚੋਣ ਮੁਹਿੰਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੈਨਨ ਨੂੰ ਮੁੱਖ ਰਣਨੀਤੀਕਾਰ ਨਿਯੁਕਤ ਕੀਤਾ।ਟਰੰਪ ਦੇ ਤਿੰਨ ਬਾਲਗ ਬੱਚਿਆਂ ਨੇ ਆਪਣੇ ਪਿਤਾ ਦੇ ਪ੍ਰਸ਼ਾਸਨ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਰੀਅਲ ਅਸਟੇਟ ਕਾਰੋਬਾਰ ‘ਚ ਧਿਆਨ ਲਾਉਣਗੇ। ਟਰੰਪ ਦੇ ਪੁੱਤਰ ਐਰਿਕ ਅਤੇ ਪੁੱਤਰੀ ਇਵਾਂਕਾ ਨੇ ਕਿਹਾ ਕਿ ਉਹ ਆਪਣੇ ਰੀਅਲ ਅਸਟੇਟ ਕਾਰੋਬਾਰ ਤੋਂ ਸੰਤੁਸ਼ਟ ਹਨ। ਸਾਡੀ ਕੰਪਨੀ ਬਹੁਤ ਵਧੀਆ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


