ਇਸ ਸਲਾਈਡ ਸ਼ੋਅ ‘ਚ ਸਟੇਜ ‘ਤੇ ਆਉਂਦੇ ਸਾਰ ਹੀ ਗਾਣਾ ਚੱਲਿਆ ‘ਜੈ ਹੋ’ ਤੇ ਸਟੇਜ ‘ਤੋਂ ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਿਤ ਕਰਦਿਆਂ ਸਭ ਤੋਂ ਪਹਿਲੇ ਸ਼ਬਦ ਕਹੇ ‘ਨਮਸਤੇ’। ਇਸ ਤੋਂ ਬਾਅਦ ਟਰੂਡੋ ਨੇ ਰਣਦੀਪ ਸਰਾਏ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਜਸਪਾਲ ਅਟਵਾਲ ਦੀ ਮੌਜੂਦਗੀ ਦੀ ਜ਼ਿੰਮੇਦਾਰੀ ਲਈ ਸੀ ਤੇ ਟਰੂਡੋ ਦੀ ਭਾਰਤ ਯਾਤਰਾ ਵਿਵਾਦਾਂ ‘ਚ ਆ ਗਈ। ਅਟਵਾਲ ਨਾ ਸਿਰਫ ਮੁੰਬਈ ‘ਚ ਟਰੂਡੋ ਦੇ ਇਕ ਭੋਜਨ ਸਮਾਗਮ ‘ਚ ਸ਼ਾਮਲ ਹੋਏ ਬਲਕਿ ਉਨ੍ਹਾਂ ਨੂੰ ਦਿੱਲੀ ਦੀ ਪਾਰਟੀ ਲਈ ਅਧਿਕਾਰਿਤ ਤੌਰ ‘ਤੇ ਸੱਦਾ ਵੀ ਦਿੱਤਾ ਗਿਆ ਸੀ। ਘਟਨਾ ਦੇ ਵਿਵਾਦਾਂ ‘ਚ ਆਉਣ ਤੋਂ ਬਾਅਦ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਉਨ੍ਹਾਂ ਦਾ ਦਿੱਲੀ ਦਾ ਸੱਦਾ ਰੱਦ ਕਰ ਦਿੱਤਾ ਗਿਆ ਸੀ। ਅਟਵਾਲ ਨੇ ਮੁੰਬਈ ਸਮਾਗਮ ਦੌਰਾਨ ਟਰੂਡੋ ਦੀ ਪਤਨੀ ਸੋਫੀ ਤੇ ਇਕ ਹੋਰ ਮੰਤਰੀ ਨਾਲ ਤਸਵੀਰ ਸੁਰਖੀਆਂ ‘ਚ ਆਉਣ ਤੋਂ ਬਾਅਦ ਇਸ ਯਾਤਰਾ ‘ਤੇ ਖਾਸੇ ਸਵਾਲ ਖੜੇ ਹੋ ਗਏ ਸਨ।
ਸਲਾਈਡ ਸ਼ੋਅ ‘ਚ ਟਰੂਡੋ ਨੇ ਆਪਣੀ ਭਾਰਤ ਯਾਤਰਾ, ਉਸ ਦੀਆਂ ਅਸਫਲਤਾਵਾਂ ਤੇ ਮੀਡੀਆ ਦੇ ਨਜ਼ਰੀਏ ਆਦੀ ‘ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਮੈਂ ਕਦੇ ਭਾਰਤ ਗਿਆ ਹੀ ਨਹੀਂ, ਇਸ ਯਾਤਰਾ ਬਾਰੇ ਕੁਝ ਯਾਦ ਨਹੀਂ। ਸਿਰਫ ਚਾਰ ਮਹੀਨੇ ਪਹਿਲਾਂ ਹੀ ਭਾਰਤ ਦੀ ਯਾਤਰਾ ‘ਤੇ ਆਪਣੇ ਪਰਿਵਾਰ ਨਾਲ ਆਏ ਟਰੂਡੋ ਨੇ ਇਸ ਸਲਾਈਡ ਸ਼ੋਅ ‘ਚ ਭਾਰਤ ਦੀ ਨਕਸ਼ਾ ਉਲਟਾ ਦਿਖਾਉਂਦੇ ਹੋਏ ਇਸ ਨੂੰ ‘ਅੰਤ ਦੀ ਸ਼ੁਰੂਆਤ’ ਕਰਾਰ ਦਿੱਤਾ।
ਟਰੂਡੋ ਨੇ ਮਜ਼ਾਕਿਆ ਅੰਦਾਜ਼ ‘ਚ ਭਾਰਤ ਪਹੁੰਚਣ ‘ਤੇ ਆਪਣੇ ਸਵਾਗਤ ਦਾ ਜ਼ਿਕਰ ਕੀਤਾ। ਟਰੂਡੋ ਨੂੰ ਭਾਰਤ ‘ਚ ਪ੍ਰੋਟੋਕਾਲ ਦੇ ਉਲਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਖੇਤੀਬਾੜੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਰਿਸੀਵ ਕੀਤਾ ਸੀ। ਦੱਸਣਯੋਗ ਹੈ ਕਿ ਟਰੂਡੋ ਸਰਕਾਰ ‘ਤੇ ਕੈਨੇਡਾ ‘ਚ ਖਾਲਿਸਤਾਨੀ ਸਮਰਥਕਾਂ ਨਾਲ ਹਮਦਰਦੀ ਰੱਖਣ ਦੇ ਦੋਸ਼ ਲੱਗਦੇ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਭਾਰਤ ਯਾਤਰਾ ਦੌਰਾਨ ਸਰਕਾਰ ਨੇ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ।
ਟਰੂਡੋ ਨੇ ਮੀਡੀਆ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਗੱਲ ‘ਤੇ ਫੋਕਸ ਕੀਤਾ ਕਿ ਮੈਂ ਕੀ ਪਹਿਨਿਆ ਹੋਇਆ ਹੈ ਪਰ ਮੈਂ ਕੀ ਫੈਸਲੇ ਲਏ ਹਨ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਟਰੂਡੋ ਨੇ ਇਸ ਦੌਰੀਨ ਇਨਫੋਸਿਸ ਦੇ ਸੀਈਓ ਸਲੀਲ ਪਾਰੇਖ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਨਾਲ ਹੋਈ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਗੱਲਬਾਤ ਨੂੰ ਮੀਡੀਆ ਨੇ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਸਲੀਲ ਨੇ ਕੈਨੇਡਾ ‘ਚ ਨਵੇਂ ਨਿਵੇਸ਼ ਦੀ ਗੱਲ ਕਹੀ ਸੀ। ਉਨ੍ਹਾਂ ਨੇ ਆਪਣੀ ਤੇ ਸਲੀਲ ਦੀ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਤੁਸੀਂ ਇਹ ਗੱਲਬਾਤ ਰਿਪੋਰਟ ਨਹੀਂ ਕੀਤੀ ਕਿਉਂਕਿ ਮੈਂ ਸ਼ਰਟ ਤੇ ਟਾਈ ਪਾਈ ਹੋਈ ਸੀ, ‘ਬੋਰਿੰਗ’।
ਇਸ ਦੌਰਾਨ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫੋਟੋ ਦਿਖਾਉਂਦਿਆਂ ਕਿਹਾ ਕਿ ਸਾਡੇ ‘ਚੋਂ ਇਕ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਗੰਭੀਰਤਾ ਦਿਖਾਈ ਹੈ, ਕਿੰਨਾ ਸ਼ਰਮਨਾਕ ਹੈ ਉਸ ਦੇ ਲਈ।
ਆਪਣੀ ਸਪੀਚ ਦੇ ਆਖਰੀ ਪੜਾਅ ‘ਚ ਟਰੂਡੋ ਨੇ ਵਿਵਾਦਾਂ ‘ਚ ਘਿਰੀ ਇਕ ਤਸਵੀਰ ਦਿਖਾਈ, ਜਿਸ ‘ਚ ਟਰੂਡੋ ਦੀ ਪਤਨੀ ਸੋਫੀ ਤੇ ਜਸਪਾਲ ਅਟਵਾਲ ਦਿਖਾਈ ਦੇ ਰਹੇ ਸਨ। ਟਰੂਡੋ ਨੇ ਮਜ਼ਾਕਿਆ ਅੰਦਾਜ਼ ‘ਚ ਕਿਹਾ ਕਿ ਇਹ ਤਸਵੀਰ ਇਸ ਲਈ ਸੁਰਖੀਆਂ ‘ਚ ਸੀ ਕਿਉਂਕਿ ਸੋਫੀ ਨੇ ਬਹੁਤ ਦੀ ਸੁੰਦਰ ਡ੍ਰੈਸ ਪਾਈ ਹੋਈ ਸੀ। ਟਰੂਡੋ ਨੇ ਇਸ ਦੌਰਾਨ ਕਬੂਲ ਕੀਤਾ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਭਾਰਤ ਦੀ ਯਾਤਰਾ ਨੂੰ ਪਲਾਨ ਕੀਤਾ ਸੀ ਇਹ ਉਸ ਤਰ੍ਹਾਂ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੈਂ ਆਪਣੀ ਟੀਮ ਨੂੰ ਕਹਿ ਦਿੱਤਾ ਹੈ ਕਿ ਮੈਂ ਦੁਬਾਰਾ ਕਿਤੇ ਨਹੀਂ ਜਾਵਾਂਗਾ।