Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਟਰੂਡੋ ਨਾਲ ਮੁਕਾਬਲਾ ਕਰਨ ਲਈ ਕੰਜ਼ਰਵੇਟਿਵ ਪਾਰਟੀ ਨੇ ਚੁਣਿਆ ਨਵਾਂ ਨੇਤਾ

By Admin Published 1 min read

ਓਂਟਾਰੀਓ ਤੋਂ ਐੱਮ. ਪੀ. ਟੂਲੇ ਨੇ ਪੀਟਰ ਮੈਕੀ ਨੂੰ ਹਰਾਇਆ। ਮੈਕੀ ਨੇ ਚੋਣਾਂ ਵਿਚ ਦੂਜਾ ਤੇ ਲੈਵਿਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਲੇ ਨੇ 19,271 ਵੋਟਾਂ ਹਾਸਲ ਕੀਤੀਆਂ ਜਦਕਿ ਜਿੱਤਣ ਲਈ 16,901 ਵੋਟਾਂ ਹਾਸਲ ਕਰਨ ਦੀ ਜ਼ਰੂਰਤ ਹੈ। 47 ਸਾਲਾ ਟੂਲੇ ਨੇ ਐਂਡਰੀਊ ਸ਼ੀਅਰ ਦੀ ਥਾਂ ਲਈ ਹੈ ਤੇ ਉਨ੍ਹਾਂ ਨੂੰ ਪੀ. ਐੱਮ. ਟਰੂਡੋ ਨਾਲ ਮੁਕਾਬਲਾ ਕਰਨ ਲਈ ਚੁਣਿਆ ਗਿਆ ਹੈ। ਨੋਵਾ ਸਕੋਸ਼ੀਆ ਦੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਪੀਟਰ ਮੈਕੀ ਨੇ ਕਾਫੀ ਵੋਟਾਂ ਹਾਸਲ ਕੀਤੀਆਂ ਪਰ ਉਹ ਜਿੱਤ ਨਾ ਸਕੇ। ਉਨ੍ਹਾਂ 11,328 ਵੋਟਾਂ ਹਾਸਲ ਕੀਤੀਆਂ ਜਦਕਿ ਜਿੱਤਣ ਲਈ 16,901 ਵੋਟਾਂ ਚਾਹੀਦੀਆਂ ਸਨ। ‘ਵੀ ਚੈਰਿਟੀ’ ਦੇ ਮੁੱਦੇ ‘ਤੇ ਘਿਰੇ ਪੀ. ਐੱਮ. ਜਸਟਿਨ ਟਰੂਡੋ ਨੂੰ ਮਾਤ ਦੇਣ ਲਈ ਕੰਜ਼ਰਵੇਟਿਵ ਪਾਰਟੀ ਨੇ ਦਿੱਗਜ ਨੇਤਾ ਦੀ ਚੋਣ ਕੀਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp