ਬਰੈਂਪਟਨ— ਲਿਬਰਲ ਆਗੂ ਜਸਟਿਨ ਟਰੂਡੋ ਨੇ ਐਤਵਾਰ ਨੂੰ ਕੈਨੇਡੀਅਨਾਂ ਨਾਲ ਵਾਅਦਾ ਕੀਤਾ ਕਿ ਉਹ ਆਮ ਲੋਕਾਂ ਦੇ ਖਰਚੇ ਦਾ ਬੋਝ ਹੋਰ ਘੱਟ ਕਰਨਗੇ। ਬਰੈਂਪਟਨ ਵਿਖੇ ਚੋਣ ਪ੍ਰਚਾਰ ਦੌਰਾਨ ਟਰੂਡੋ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਮੁੜ ਸੱਤਾ ‘ਚ ਆਉਣ ‘ਤੇ ਲੋਕਾਂ ਨੂੰ ਆਪਣੀ ਪਹਿਲੀ 15 ਹਜ਼ਾਰ ਡਾਲਰ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ ਤੇ ਇਸ ਦੇ ਨਾਲ ਹੀ ਸੈੱਲਫੋਨ ਦੇ ਬਿੱਲਾਂ ‘ਚ ਵੀ 25 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਟਰੂਡੋ ਨੇ ਕਿਹਾ ਕਿ ਟੈਕਸ ਰਾਹਤ ਨਾਲ ਹਰੇਕ ਕੈਨੇਡੀਅਨ ਨੂੰ ਔਸਤਨ 292 ਡਾਲਰ ਦੀ ਬਚਲ ਹੋਵੇਗੀ ਜਦਕਿ ਮੱਧ ਵਰਗ ਦਾ ਪਰਿਵਾਰ ਔਸਤਨ 585 ਡਾਲਰ ਦੀ ਬਚਤ ਕਰ ਸਕੇਗਾ। ਦੱਸ ਦਈਏ ਕਿ ਮੌਜੂਦਾ ਸਮੇਂ ‘ਚ ਕੈਨੇਡਾ ਦੇ ਲੋਕਾਂ ਨੂੰ ਪਹਿਲੀ 12,309 ਡਾਲਰ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਤੇ ਇਸ ਹੱਦ ਨੂੰ ਵਧਾ ਕੇ 15 ਹਜ਼ਾਰ ਡਾਲਰ ਕਰਨ ਦਾ ਵਾਅਦਾ ਕੀਤਾ ਗਿਆ ਹੈ। ਚੋਣ ਪ੍ਰਚਾਰ ਦੌਰਾਨ ਬਰੈਂਪਟਨ ਦੇ ਇਕ ਮਕਾਨ ‘ਚ ਰੁਕੇ ਜਸਟਿਨ ਨੇ ਕਿਹਾ ਕਿ ਸੈੱਲਫੋਨਾ ਦੇ ਬਿੱਲ ਘਟਾਉਣ ਲਈ ਟੈਲੀਕਾਮ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਲਿਬਰਲ ਸਰਕਾਰ ਟੈਲੀਕਾਮ ਖੇਤਰ ‘ਚ ਵਧੇਰੇ ਮੁਕਾਬਲੇਬਾਜ਼ੀ ਪੈਦਾ ਕਰੇਗੀ ਤੇ ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ। ਲਿਬਰਲ ਪਾਰਟੀ ਦੀ ਇਸ ਯੋਜਨਾ ਰਾਹੀਂ ਚਾਰ ਜੀਆਂ ਵਾਲੇ ਇਕ ਕੈਨੇਡੀਅਨ ਪਰਿਵਾਰ ਨੂੰ ਫੋਨ ਬਿੱਲਾਂ ‘ਚ 976 ਡਾਲਰ ਦੀ ਸਾਲਾਨਾ ਬਚਤ ਹੋਵੇਗੀ। ਇਸ ਤੋਂ ਇਲਾਵਾ ਟਰੂਡੋ ਨੇ ਆਪਣੇ ਪਹਿਲਾਂ ਦੇ ਵਾਅਦਿਆਂ ਨੂੰ ਵੀ ਦੁਹਰਾਇਆ, ਜਿਨ੍ਹਾਂ ‘ਚ ਚਾਈਲਡ ਕੇਅਰ ਸੇਵਾਵਾਂ ‘ਚ ਵਾਧਾ, ਪੇਡ ਫੈਮਿਲੀ ਲੀਵ, ਕੈਨੇਡਾ ਪੈਂਸ਼ਨ ਪਲਾਨ ਨੂੰ ਮਜ਼ਬੂਤ ਬਣਾਉਣਾ ਤੇ ਅਸਾਲਟ ਰਾਈਫਲਾਂ ‘ਤੇ ਪਾਬੰਦੀ ਲਾਉਣਾ ਸ਼ਾਮਲ ਹੈ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


