ਲਖਵੀਰ ਖਾਬੜਾ, ਰੂਪਨਗਰ : ਕਿਸਾਨਾਂ ਨੂੰ ਝੋਨੇ ਦੀ ਫਸਲ ਉੱਤੇ ਕੀੜੇ ਤੇ ਬਿਮਾਰੀਆਂ ਤੋਂ ਬਚਾਅ ਲਈ ਨਾਈਟੋ੍ਜਨ ਤੱਤਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਝੋਨੇ ਦੇ ਨਿੱਸਰਣ ਵੇਲੇ ਨਾਈਟੋ੍ਜਨ ਤੱਤਾਂ ਵਾਲੀਆਂ ਖਾਦਾਂ ਦੀ ਵਰਤੋਂ ਨਾਲ ਦਾਣੇ ਥੋਥੇ ਰਹਿ ਜਾਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਆਪਣੇ ਖ਼ੇਤੀਬਾੜੀ ਵਿਭਾਗ ਦੀ ਟੀਮ ਸਮੇਤ ਬਲਾਕ ਨੂਰਪੁਰਬੇਦੀ ਵਿਖੇ ਝੋਨੇ ਦੀ ਫਸਲ ਦਾ ਨਿਰੀਖਣ ਕਰਨ ਸਮੇਂ ਕੀਤਾ।

ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਰੂਪਨਗਰ ਦੀ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਝੋਨੇ ਦੀ ਫਸਲ ਤੇ ਪੱਤਾ ਲਪੇਟ ਸੁੰਡੀ, ਗੋਭ ਦੀ ਸੁੰਡੀ ਅਤੇ ਸੀਥ ਬਲਾਈਟ ਦੇ ਹਮਲੇ ਨੂੰ ਚੈੱਕ ਕਰਨ ਲਈ ਝੋਨੇ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਵਿੱਚ ਫੋਕ ਘਟਾਉਣ, ਵੱਧ ਤਾਪਮਾਨ ਤੋਂ ਬਚਾਉਣ ਅਤੇ ਝਾੜ ਵਧਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 3 ਕਿਲੋ ਪੋਟਾਸ਼ੀਅਮ ਨਾਈਟੇ੍ਟ (13:0:45), 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਿਛੜਕਾਅ ਕੀਤਾ ਜਾਵੇ।

ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਹੁਣ ਝੋਨੇ ਦੀ ਫਸਲ ਤੇ ਪੱਤਾ ਲਪੇਟ ਸੁੰਡੀ ਦਾ ਲਾਗਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ, ਅਗਰ 10 ਫ਼ੀਸਦੀ ਤੋਂ ਵਧੇਰੇ ਪੱਤਿਆ ਦਾ ਨੁਕਸਾਨ ਹੋਵੇ ਤਾਂ ਉਦੋਂ ਫਸਲ ਦੇ ਨਿੱਸਰਣ ਤੋਂ ਪਹਿਲਾਂ 60 ਮਿਲੀਲਿਟਰ ਕੋਰਾਜ਼ਨ 18.5 ਐੱਸਸੀ ਜਾਂ 20 ਮਿਲੀਲਿਟਰ ਫੇਮ 480 ਐੱਸਸੀ ਜਾਂ 50 ਗ੍ਰਾਮ ਟਾਕੂਮੀ 20 ਡਬਲਯੂਜੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਿਛੜਕਾਅ ਕੀਤਾ ਜਾਵੇ। ਇਸ ਤੋਂ ਇਲਾਵਾ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਅਤੇ ਝੂਠੀ ਕਾਂਗਿਆਰੀ ਲਈ ਖੇਤਾਂ ਦਾ ਨਿਰੀਖਣ ਕਰਦੇ ਰਹੋ ਅਤੇ ਸਮੇਂ ਸਿਰ ਉਲੀਨਾਸ਼ਕਾਂ ਦਾ ਿਛੜਕਾਅ ਕਰੋ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਤਾਲਮੇਲ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਫਸਲਾਂ ਤੇ ਖੇਤੀ ਸਮੱਗਰੀ ਦੀ ਵਰਤੋਂ ਕੀਤੀ ਜਾਵੇ। ਇਹ ਨਿਰੀਖਣ ਕਰਨ ਵਾਲੀ ਟੀਮ ਵਿੱਚ ਜ਼ਿਲ੍ਹੇ ਪੌਦ ਸੁਰੱਖਿਆ ਅਫ਼ਸਰ ਡਾ. ਰਣਜੋਧ ਸਿੰਘ, ਏਡੀਓ. ਡਾ. ਰਮਨਦੀਪ ਸਿੰਘ ਤੋਂ ਇਲਾਵਾ ਸਮਸ਼ੇਰ ਸਿੰਘ, ਸੁਖਦੇਵ ਸਿੰਘ ਏਐੱਸਆਈ ਆਦਿ ਹਾਜ਼ਰ ਸਨ।