ਜੌਰਜ ਫਲਾਈਡ ਦੀ ਬੇਟੀ ਨੇ ਕਿਹਾ-‘ਮੇਰੇ ਪਿਤਾ ਨੇ ਦੁਨੀਆ ਬਦਲ ਦਿੱਤੀ’, ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਗੈਰ ਗੋਰੇ ਵਿਅਕਤੀ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਤੋਂ ਹੀ ਪ੍ਰਦਰਸ਼ਨ ਸ਼ੁਰੂ ਹੋ ਰਹੇ ਹਨ। ਉੱਥੇ ਸੋਸ਼ਲ ਮੀਡੀਆ ‘ਤੇ ਜੌਰਜ ਦੀ ਬੇਟੀ ਜਿਯਾਨਾ ਫਲਾਈਡ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਯਾਨਾ ਜੌਰਜ ਦੇ ਕਰੀਬੀ ਦੋਸਤ ਸਟੀਫਨ ਸੀਨੀਅਰ ਦੇ ਮੋਢੇ ‘ਤੇ ਬੈਠੀ ਹੋਈ ਹੈ ਅਤੇ ਉਹ ‘ਡੈਡੀ ਚੇਂਜ ਦੀ ਵਰਲਡ’ ਮਤਲਬ ਪਿਤਾ ਨੇ ਦੁਨੀਆ ਬਦਲ ਦਿੱਤੀ ਸਬਦ ਕਹਿ ਰਹੀ ਹੈ।

ਐੱਨ.ਬੀ.ਏ. ਦੇ ਸਾਬਕਾ ਖਿਡਾਰੀ ਨੂੰ ਵੀ ਜਿਯਾਨਾ ਦੀ ਇਹੀ ਲਾਈਨਾਂ ਦੁਹਰਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ  ਸਾਬਕਾ ਖਿਡਾਰੀ ਸਟੀਫਨ ਨੇ ਲਿਖਿਆ,”ਬਿਲਕੁੱਲ ਸਹੀ ਜੀਜੀ ‘ਡੈਡੀ ਚੇਂਜ ਦੀ ਵਰਲਡ’ ਫਲਾਈਡ ਤਬਦੀਲੀ ਵਾਲਾ ਨਾਮ ਹੈ। ਇਸ ਵੀਡੀਓ ਨੂੰ ਦੇਖਣ ਵਾਲੇ ਲੋਕਾਂ ਨੇ ਜੌਰਜ ਦੀ ਬੇਟੀ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਦੁੱਖ ਦੀ ਇਸ ਘੜੀ ਵਿਚ ਵੀ ਉਸ ਨੇ ਆਪਣੇ ਆਤਮਵਿਸ਼ਵਾਸ ਨੂੰ ਬਣਾਈ ਰੱਖਿਆ ਹੈ।

ਗੌਰਤਲਬ ਹੈ ਕਿ 46 ਸਾਲਾ ਜੌਰਜ ਫਲਾਈਡ ਦੀ ਮਿਨੀਆਪੋਲਿਸ ਵਿਚ ਪੁਲਸ ਹਿਹਾਸਤ ਵਿਚ ਮੌਤ ਹੋ ਗਈ ਸੀ। ਇਕ ਗੋਰੇ ਪੁਲਸ ਅਧਿਕਾਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਗਰਦਨ ‘ਤੇ ਆਪਣੇ ਗੋਡੇ ਨੂੰ ਰੱਖਿਆ, ਜਿਸ ਨਾਲ ਦਮ ਘੁੱਟਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਬੇਰਹਿਮੀ ਭਰੀ ਹੱਤਿਆ ਦੇ ਬਾਅਦ ਅਮਰੀਕਾ ਦੇ ਇਲਾਵਾ ਦੁਨੀਆ ਭਰ ਦੇ ਕਈ ਸ਼ਹਿਰਾਂ ਦੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਜੌਰਜ ਫਲਾਈਡ ਨੂੰ ਨਿਆਂ ਦਿਵਾਉਣ ਲਈ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.