ਸੁਖਦੇਵ ਗਰਗ, ਜਗਰਾਓਂ : ਅਯੁੱਧਿਆ ਵਿਚ ਬਣਨ ਜਾ ਰਹੇ ਸ਼੍ਰੀ ਰਾਮ ਮੰਦਿਰ ਦੇ ਹੋਏ ਭੂਮੀ ਭੂਜਨ ਦੇ ਕਲਸ਼ ਦਾ ਐਤਵਾਰ ਸ਼ਾਮ ਨੂੰ ਜਗਰਾਓਂ ਪੁੱਜਣ ‘ਤੇ ਸ਼੍ਰੀ ਰਾਮ ਭਗਤਾਂ ਨੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ ਕੀਤਾ। ਵਿਸ਼ਵ ਹਿੰਦੂ ਪ੍ਰਰੀਸ਼ਦ ਤੇ ਬਜਰੰਗ ਦਲ ਦੀ ਅਗਵਾਈ ਹੇਠ ਜਗਰਾਓਂ ਦੇ ਸ਼੍ਰੀ ਰਾਮ ਭਗਤਾਂ ਨੇ ਅਕਸ਼ਤ ਕਲਸ਼ ਦਾ ਸਥਾਨਕ ਤਹਿਸੀਲ ਰੋਡ ‘ਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕਰਦਿਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚੋਂ ਬੈਂਡ ਵਾਜਿਆਂ ਨਾਲ ਸ਼੍ਰੀ ਹਾਊਮਾਨ ਪ੍ਰਰਾਚੀਨ ਮੰਦਿਰ ਲਿਜਾਂਦਾ ਗਿਆ ਜਿੱਥੇ ਕਲਸ਼ ਨੂੰ ਰੱਖਿਆ ਗਿਆ।

ਇਸ ਮੌਕੇ ਵਿਸ਼ਵ ਹਿੰਦੂ ਪ੍ਰਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਪਾਲ ਬਾਂਸਲ ਨੇ ਦੱਸਿਆ ਕਿ ਇਸ ਕਲਸ਼ ਨੂੰ ਮੰਦਿਰ ਵਿਖੇ ਰੱਖਿਆ ਗਿਆ ਹੈ ਅਤੇ ਹੁਣ ਸਾਡੇ ਵਰਕਰ ਰਾਮ ਭਗਤਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਸ਼੍ਰੀ ਅਯੁੱਧਿਆ ਵਿਖੇ ਬਣਨ ਜਾ ਰਹੇ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਦਰਸ਼ਨ ਕਰਨ ਦਾ ਪ੍ਰਣ ਕਰਵਾਉਣਗੇ।

ਉਨ੍ਹਾਂ ਦੱਸਿਆ ਕਿ 22 ਜਨਵਰੀ ਦੇ ਸ਼ੁੱਭ ਦਿਹਾੜੇ ‘ਤੇ ਭਗਵਾਨ ਸ਼੍ਰੀ ਰਾਮ ਦੇ ਬਾਲ ਰੂਪ ਦੀ ਨਵੀਂ ਮੂਰਤੀ ਨੂੰ ਨਵੇਂ ਮੰਦਿਰ ਦੀ ਹੇਠਲੀ ਮੰਜ਼ਿਲ ਦੇ ਪਾਵਨ ਅਸਥਾਨ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰਰਾਣ-ਪ੍ਰਤੀਸ਼ਠਾ ਵਾਲੇ ਦਿਨ ਸਾਰੇ ਦੇਸ਼ ਦੇ ਮੰਦਿਰਾਂ ਵਿਚ ਰਾਮ ਭਗਤਾਂ ਨੂੰ ਇਕੱਠਾ ਕਰ ਕੇ ਭਜਨ ਕੀਰਤਨ ਕਰਨ ਦੇ ਨਲ ਅਯੁੱਧਿਆ ਦੀ ਪਵਿੱਤਰ ਰਸਮ ਸਮਾਜ ਨੂੰ ਲਾਈਵ ਦਿਖਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਰਾਣ-ਪ੍ਰਤੀਸ਼ਠਾ ਵਾਲੇ ਦਿਨ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਘਰ ਦੇ ਸਾਹਮਣੇ ਦੀਵਾ ਜਗਾਉਣ ਅਤੇ ਰੌਸ਼ਨੀ ਦਾ ਤਿਉਹਾਰ ਦੁਨੀਆ ਭਰ ਦੇ ਕਰੋੜਾਂ ਘਰਾਂ ਵਿੱਚ ਮਨਾਇਆ ਜਾਵੇ। ਇਸ ਮੌਕੇ ਬਜਰੰਗ ਦਲ ਦੇ ਪ੍ਰਧਾਨ ਵਿਕਰਮ ਵਰਮਾ, ਡਾ: ਭਾਰਤ ਭੂਸ਼ਨ ਸਿੰਗਲਾ, ਰਾਜ ਵਰਮਾ, ਰਾਕੇਸ਼ ਸਿੰਗਲਾ, ਵਿਨੈ ਸ਼ਰਮਾ, ਬਿ੍ਜ ਲਾਲ, ਸੰਜੂ ਚੋਪੜਾ, ਦਵਿੰਦਰ ਜਿੰਦਲ, ਮੁਕੇਸ਼ ਕੁਮਾਰ ਮਹਿੰਗਾ, ਸੰਜੀਵ ਬਾਂਸਲ, ਅਮਿਤ ਮਲਹੋਤਰਾ, ਸੋਨੂੰ ਜੈਨ, ਸੁਰੇਸ਼ ਖੰਨਾ, ਚੰਦਰ ਪਾਲ ਆਦਿ ਹਾਜ਼ਰ ਸਨ।