ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਨਗਰ ਪੰਚਾਇਤ ਮਲੌਦ ਵੱਲੋਂ ਈਓ ਹਰਨਰਿੰਦਰ ਸਿੰਘ ਦੀ ਅਗਵਾਈ ਹੇਠ ਸੈਨੀਟੇਸ਼ਨ ਸ਼ਾਖਾ ਵੱਲੋਂ ਅੌਰਤਾਂ ਨੂੰ ਘਰ ‘ਚ ਰਸੋਈ ਦੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ। ਸਵੱਛ ਭਾਰਤ ਦੇ ਬ੍ਾਂਡ ਅੰਬੈਸਡਰ ਸਾਬਕਾ ਫੌਜੀ ਜਸਵੰਤ ਸਿੰਘ, ਕਲਰਕ ਰਾਕੇਸ਼ ਕੁਮਾਰ, ਸੀਐੱਫ ਸੁਖਵਿੰਦਰ ਸਿੰਘ ਤੇ ਮੋਟੀਵੇਟਰ ਨਿਸ਼ਾ ਨੇ ਨਗਰ ਪੰਚਾਇਤ ਵੱਲੋਂ ਅੌਰਤਾਂ ਨੂੰ ਮੁਫਤ ਮਿੱਟੀ ਦੇ ਘੜੇ ਵੰਡੇ।

ਉਨ੍ਹਾਂ ਦੱਸਿਆ ਕਿਵੇਂ ਸਬਜ਼ੀਆਂ, ਫਲਾਂ ਦੇ ਿਛਲਕੇ, ਚਾਹਪੱਤੀ ਤੇ ਹੋਰ ਗਲਣਯੋਗ ਕੂੜੇ ਤੋਂ ਇਨ੍ਹਾਂ ਘੜਿਆਂ ਰਾਹੀਂ ਸਟੋਰ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ ਜਿਸ ਨੂੰ ਘਰਾਂ ‘ਚ ਹੀ ਬੂਟਿਆਂ ਜਾਂ ਕਿਚਨ ਗਾਰਡਰਨ ‘ਚ ਵਰਤ ਕੇ ਲਾਹਾ ਲਿਆ ਜਾ ਸਕਦਾ ਹੈ। ਉਨ੍ਹਾਂ ਮੁਹੱਲਾ ਵਾਸੀਆਂ ਨੂੰ ਆਲੇ ਦੁਆਲੇ ਸਫਾਈ ਰੱਖਣ, ਗਿੱਲਾ ਤੇ ਸੁੱਕਾ ਕੂੜਾ ਵੱਖ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ ਆਦਿ ਬਾਰੇ ਜਾਗਰੂਕ ਕੀਤਾ।