ਅੰਕਿਤ ਸ਼ਰਮਾ, ਜਲੰਧਰ : ਯਾਤਰੀ ਕ੍ਰਿਪਾ ਕਰ ਕੇ ਧਿਆਨ ਦੇਣ…। ਜੇ ਦਸੰਬਰ ਦੇ ਮਹੀਨੇ ’ਚ ਕਿਤੇ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹਨ ਤਾਂ ਧਿਆਨ ਦਿਓ, ਕਿਉਂਕਿ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਹੀ ਅੰਤ ਤਕ ਸਾਰੀਆਂ ਰੇਲ ਗੱਡੀਆਂ ਫੁੱਲ ਹੋ ਚੁੱਕੀਆਂ ਹਨ। ਅਰਥਾਤ ਉਨ੍ਹਾਂ ’ਚ ਸੀਟਾਂ ਨਹੀਂ ਹਨ ਤੇ ਉਡੀਕ ਸੂਚੀ ਵੀ ਨਿਰੰਤਰ ਵਧਦੀ ਜਾ ਰਹੀ ਹੈ। ਕਈ ਰੇਲ ਗੱਡੀਆਂ ’ਚ 100 ਤੇ 300 ਤੱਕ ਉਡੀਕ ਸੂਚੀ ਪੁੱਜ ਚੁੱਕੀ ਹੈ। ਉਥੇ ਦੂਜੇ ਪਾਸੇ ਰੇਲਵੇ ਵੱਲੋਂ ਧੁੰਦ ਦੇ ਮੱਦੇਨਜ਼ਰ ਪਹਿਲਾਂ ਹੀ 24 ਰੇਲ ਗੱਡੀਆਂ ਨੂੰ ਰੱਦ ਕੀਤਾ ਹੋਇਆ ਹੈ। ਜੋ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਹੀ ਰੱਦ ਹੋ ਰਹੀਆਂ ਹਨ।

ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ ਦਸੰਬਰ ਤੋਂ ਲੈ ਕੇ ਫਰਵਰੀ ਦੇ ਅੰਤ ਤੱਕ ਕੁਝ ਮਾਰਚ ਤਕ ਰੱਦ ਰਹਿਣਗੀਆਂ। ਅਜਿਹੇ ’ਚ ਰੇਲ ਗੱਡੀ ਰਾਹੀਂ ਦੂਰ-ਦੁਰਾਡੇ ਜਾਣ ਲਈ ਯਾਤਰੀ ਪਹਿਲਾਂ ਸੀਟਾਂ ਦੀ ਉਪਲੱਭਧਤਾ ਦੇਖ ਕੇ ਹੀ ਯੋਜਨਾ ਬਣਾਉਣ। ਕਿਉਂਕਿ ਕੁਝ ਕੁ ਤਰੀਕਾਂ ’ਚ ਹਾਲੇ ਸਿਰਫ ਹੀ ਉਡੀਕ ਸੂਚੀ ਹੈ ਤੇ ਕੁਝ ’ਚ ਨਾਮਾਤਰ ਹੀ ਸੀਟਾਂ ਬਾਕੀ ਰਹਿ ਗਈਆਂ ਹਨ। ਜੇ ਸੀਟਾਂ ਹਨ ਤਾਂ ਹੁਣ ਤੋਂ ਹੀ ਟਿਕਟ ਬੁੱਕ ਕਰਵਾ ਲਓ, ਤਾਂ ਕਿ ਉਸ ਤੋਂ ਬਾਅਦ ਕਿਤੇ ਦਿੱਕਤ ਨਾ ਹੋਵੇ।

ਇਨ੍ਹਾਂ ’ਚ ਚੱਲ ਰਹੀਆਂ ਹੈ ਲੰਬੀ ਵੇਟਿੰਗ

  • ਗੋਲਡਨ ਟੈਂਪਲ 12904 ’ਚ ਪਹਿਲੀ ਤੋਂ 31 ਦਸੰਬਰ ਤੱਕ 72 ਤੋਂ ਲੈ ਕੇ 179 ਤੱਕ ਦੀ ਵੇਟਿੰਗ।
  • ਅੰਮ੍ਰਿਤਸਰ ਹਾਵੜਾ ਐਕਸਪ੍ਰੈੱਸ 13006 ’ਚ ਪਹਿਲੀ ਤੋਂ 31 ਦਸੰਬਰ ਤੱਕ 38 ਤੋਂ 180 ਤੱਕ ਵੇਟਿੰਗ।
  • ਜੰਮੂ ਮੇਲ 14033 ’ਚ ਪਹਿਲੀ ਤੋਂ 31 ਦਸੰਬਰ ਤੱਕ 60 ਤੋਂ 225 ਤੱਕ।
  • ਉੱਤਰ ਸੰਪਰਕ ਕ੍ਰਾਂਤੀ 12445 ’ਚ ਪਹਿਲੀ ਤੋਂ 31 ਦਸੰਬਰ ਤੱਕ 79 ਤੋਂ ਲੈ ਕੇ 255 ਤੱਕ
  • ਜੇਹਲਮ ਐਕਸਪ੍ਰੈੱਸ 11078 ’ਚ ਪਹਿਲੀ ਤੋਂ 31 ਦਸੰਬਰ ਤੱਕ 59 ਤੋਂ 160 ਤੱਕ ਵੇਟਿੰਗ
  • ਜੇਹਲਮ ਐਕਸਪ੍ਰੈੱਸ 11077 ’ਚ ਪਹਿਲੀ ਤੋਂ 31 ਦਸੰਬਰ ਤੱਕ 32 ਤੋਂ ਲੈ ਕੇ 62 ਤੱਕ।
  • ਪੱਛਮੀ ਐਕਸਪ੍ਰੈੱਸ 12926 ’ਚ ਪਹਿਲੀ ਦਸੰਬਰ ਤੋਂ 31 ਤੱਕ 20 ਤੋਂ ਲੈ ਕੇ 105 ਤੱਕ ਦੀ ਵੇਟਿੰਗ।
  • ਅੰਮ੍ਰਿਤਸਰ ਕਟਿਹਾਰ ਐਕਸਪ੍ਰੈੱਸ 15708 ’ਚ ਪਹਿਲੀ ਤੋਂ 31 ਦਸੰਬਰ ਤੱਕ 30 ਤੋਂ 93 ਤੱਕ ਵੇਟਿੰਗ।
  • ਟਾਟਾ ਐਕਸਪ੍ਰੈੱਸ 18101 ’ਚ ਪਹਿਲੀ ਤੋਂ 31 ਦਸੰਬਰ ਤੱਕ 33 ਤੋਂ ਲੈ ਕੇ 56 ਤੱਕ ਦੀ ਵੇਟਿੰਗ।
  • ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਮੁੰਬਈ ਟਰਮੀਨਲ ਐਕਸਪ੍ਰੈੱਸ 11058 ’ਚ ਪਹਿਲੀ ਤੋਂ 31 ਦਸੰਬਰ ਤੱਕ 15 ਤੋਂ 85 ਤੱਕ ਦੀ ਵੇਟਿੰਗ।
  • ਸੱਚਖੰਡ ਐਕਸਪ੍ਰੈੱਸ 12716 ’ਚ ਪਹਿਲੀ ਤੋਂ 31 ਦਸੰਬਰ ਤੱਕ 69 ਤੋਂ 93 ਤੱਕ ਦੀ ਵੇਟਿੰਗ।
  • ਅਕਾਲ ਤਖਤ ਐਕਸਪ੍ਰੈੱਸ 12318 ’ਚ ਪਹਿਲੀ ਤੋਂ 31 ਦਸੰਬਰ ਤੱਕ 50 ਤੋਂ ਲੈ ਕੇ 189 ਤੱਕ।
  • ਸਵਰਾਜ ਐਕਸਪ੍ਰੈੱਸ 12472 ’ਚ ਪਹਿਲੀ ਤੋਂ 31 ਦਸੰਬਰ ਤੱਕ 72 ਤੋਂ 124 ਤੱਕ ਵੇਟਿੰਗ।
  • ਛੱਤੀਸਗੜ੍ਹ ਐਕਸਪ੍ਰੈੱਸ 18238 ’ਚ ਪਹਿਲੀ ਤੋਂ 31 ਦਸੰਬਰ ਤੱਕ 30 ਤੋਂ 80 ਤੱਕ ਦੀ ਵੇਟਿੰਗ।
  • ਮਾਲਵਾ ਐਕਸਪ੍ਰੈੱਸ 12920 ’ਚ ਪਹਿਲੀ ਦਸੰਬਰ ਤੋਂ 31 ਤੱਕ 50 ਤੋਂ 85 ਤੱਕ।
  • ਮਾਲਵਾ ਐਕਸਪ੍ਰੈੱਸ 12919 ’ਚ ਪਹਿਲੀ ਦਸੰਬਰ ਤੋਂ 31 ਤੱਕ 5 ਤੋਂ 37 ਤੱਕ।
  • ਵੈਸ਼ਨੋ ਦੇਵੀ-ਸੰਬਲਪੁਰ ਐਕਸਪ੍ਰੈੱਸ 18310 ’ਚ ਪਹਿਲੀ ਦਸੰਬਰ ਤੋਂ 31 ਦਸੰਬਰ ਤੱਕ 43 ਤੋਂ 96 ਤੱਕ ਵੇਟਿੰਗ।
  • ਸੰਬਲਪੁਰ ਵੈਸ਼ਨੋ ਦੇਵੀ 18309 ’ਚ ਪਹਿਲੀ ਤੋਂ 31 ਦਸੰਬਰ ਤੱਕ 17 ਤੋਂ ਲੈ ਕੇ 59 ਤੱਕ।
  • ਸ਼੍ਰੀ ਸ਼ਕਤੀ ਐਕਸਪ੍ਰੈੱਸ 22461 ’ਚ ਪਹਿਲੀ ਤੋਂ 31 ਦਸੰਬਰ ਤੱਕ 10 ਤੋਂ ਲੈ ਕੇ 35 ਤੱਕ।
  • ਹੇਮਕੁੰਟ ਐਕਸਪ੍ਰੈੱਸ 14609 ’ਚ ਪਹਿਲੀ ਤੋਂ 31 ਦਸੰਬਰ ਤੱਕ 10 ਤੋਂ ਲੈ ਕੇ 57 ਤੱਕ।
  • ਅਹਿਮਦਾਬਾਦ-ਜੰਮੂਤਵੀ ਐਕਸਪ੍ਰੈੱਸ 19415 ਹਫ਼ਤਾਵਾਰੀ ’ਚ (ਹਰੇਕ ਮੰਗਲਵਾਰ) ਪੰਜ ਤੋਂ 26 ਦਸੰਬਰ ਤੱਕ 41 ਤੋਂ 129 ਤੱਕ ਦੀ ਵੇਟਿੰਗ।

ਇਨ੍ਹਾਂ ਰੇਲ ਗੱਡੀਆਂ ’ਚ ਕਿਹੜੀਆਂ ਤਰੀਕਾਂ ’ਚ ਹਨ ਕੁਝ ਸੀਟਾਂ ਬਾਕੀ

ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 12030 ’ਚ 3,4,6 ਦਸੰਬਰ।

ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 12014 ’ਚ 1 ਤੋਂ 7, 9 ਦਸੰਬਰ।

ਸ਼ਾਨ-ਏ-ਪੰਜਾਬ 12498 ’ਚ 1,3,6, 8 ਦਸੰਬਰ।

ਜੰਮੂਤਵੀ ਐਕਸਪ੍ਰੈੱਸ 19225 ’ਚ 1,2,10,12,24 ਤੋਂ 26, 28 ਦਸੰਬਰ।

ਧੰਦ ਕਾਰਨ ਦਸੰਬਰ ਤੋਂ 24 ਰੇਲ ਗੱਡੀਆਂ ਰੱਦ

ਰੱਦ ਰਹਿਣ ਵਾਲੀਆਂ ਰੇਲ ਗੱਡੀਆਂ ’ਚ ਬਨਮਖੀ ਤੋਂ ਅੰਮ੍ਰਿਤਸਰ 14617 ਨੂੰ ਤਿੰਨ ਦਸੰਬਰ ਤੋਂ ਦੋ ਮਾਰਚ, ਅੰਮ੍ਰਿਤਸਰ ਤੋਂ ਬਨਮਖੀ 14616 ਨੂੰ ਪਹਿਲੀ ਦਸੰਬਰ ਤੋਂ 29 ਫਰਵਰੀ ਤੱਕ, ਚੰਡੀਗੜ੍ਹ-ਅੰਮ੍ਰਿਤਸਰ 12241 ਨੂੰ ਪਹਿਲੀ ਦਸੰਬਰ ਤੋਂ 29 ਫਰਵਰੀ ਤੱਕ, ਅੰਮ੍ਰਿਤਸਰ-ਚੰਡੀਗੜ੍ਹ 12242 ਨੂੰ ਦੋ ਦਸੰਬਰ ਤੋਂ ਇਕ ਮਾਰਚ, ਜੰਮੂਤਵੀ ਯੋਗ ਨਗਰੀ ਰਿਸ਼ੀਕੇਸ਼ 14606 ਨੂੰ ਚਾਰ ਦਸੰਬਰ ਤੋਂ 26 ਫਰਵਰੀ, ਅੰਮ੍ਰਿਤਸਰ ਲਖਨਊ 14616-15 ਨੂੰ ਦੋ ਦਸੰਬਰ ਤੋਂ 24 ਫਰਵਰੀ, ਅੰਮ੍ਰਿਤਸਰ ਜਯਨਗਰ 14674 ਨੂੰ ਪੰਜ ਦਸੰਬਰ ਤੋਂ 27 ਫਰਵਰੀ, ਜਯਨਗਰ-ਅੰਮ੍ਰਿਤਸਰ 14673 ਨੂੰ ਸਤੰਬਰ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19611 ਨੂੰ ਦੋ ਦਸੰਬਰ ਤੋਂ 29 ਫਰਵਰੀ, ਅੰਮ੍ਰਿਤਸਰ-ਅਜਮੇਰ 19614 ਨੂੰ ਤਿੰਨ ਦਸੰਬਰ ਤੋਂ ਇਕ ਮਾਰਚ, ਟਾਟਾ ਤੋਂ ਅੰਮ੍ਰਿਤਸਰ 18103 ਨੂੰ ਚਾਰ ਦਸੰਬਰ ਤੋਂ 28 ਫਰਵਰੀ, ਅੰਮ੍ਰਿਤਸਰ ਤੋਂ ਟਾਟਾ 18104 ਨੂੰ ਛੇ ਦਸੰਬਰ ਤੋਂ ਪਹਿਲੀ ਮਾਰਚ, ਅੰਮ੍ਰਿਤਸਰ-ਜਯਨਗਰ 04652 ਨੂੰ ਪਹਿਲੀ ਦਸੰਬਰ ਤੋਂ 28 ਫਰਵਰੀ, ਜਯਨਗਰ ਅੰਮ੍ਰਿਤਸਰ 04651 ਨੂੰ ਤਿੰਨ ਦਸੰਬਰ ਤੋਂ ਪਹਿਲੀ ਮਾਰਚ, ਚੰਡੀਗੜ੍ਹ-ਫਿਰੋਜ਼ਪੁਰ 14629-30 ਨੂੰ ਪਹਿਲੀ ਦਸੰਬਰ ਤੋਂ 29 ਫਰਵਰੀ, ਕਾਲਕਾ ਸ਼੍ਰੀ ਵੈਸ਼ਨੋ ਦੇਵੀ ਕਟੜਾ 14530 ਨੂੰ ਪਹਿਲੀ ਦਸੰਬਰ ਤੋਂ 27 ਫਰਵਰੀ, ਸ਼੍ਰੀ ਵੈਸ਼ਨੋ ਦੇਵੀ ਕਟੜਾ ਕਾਲਕਾ 14504 ਨੂੰ ਦੋ ਦਸੰਬਰ ਤੋਂ 24 ਫਰਵਰੀ, ਅੰਮ੍ਰਿਤਸਰ-ਨੰਗਲ ਡੈਮ 14505 ਨੂੰ ਪਹਿਲੀ ਦਸੰਬਰ ਤੋਂ 29 ਫਰਵਰੀ, ਨੰਗਲ ਡੈਮ-ਅੰਮ੍ਰਿਤਸਰ 14506 ਨੂੰ ਦੋ ਦਸੰਬਰ ਤੋਂ ਪਹਿਲੀ ਮਾਰਚ, ਆਗਰਾ ਕੈਂਟ ਤੋਂ ਹੁਸ਼ਿਆਰਪੁਰ 14011 ਨੂੰ 2,5,7,9,12,14,16,19,21,23,26 ਦਸੰਬਰ, ਹੁਸ਼ਿਆਰਪੁਰ ਆਗਰਾ ਕੈਂਟ 14012 ਨੂੰ 1,4,6,8,11,13,15,18,20,22 ਤੇ 25 ਦਸੰਬਰ, ਆਗਰਾ ਕੈਂਟ ਤੋਂ ਹੁਸ਼ਿਆਰਪੁਰ 11905 ਨੂੰ 23,27,29 ਦਸੰਬਰ, ਪਹਿਲੀ ਜਨਵਰੀ ਤੋਂ ਤਿੰਨ ਜਨਵਰੀ ਤੋਂ ਪੰਜ ਫਰਵਰੀ ਤੱਕ ਰੱਦ ਦਿੱਤਾ ਹੈ।

ਧੁੰਦ ਦੇ ਮੱਦੇਨਜ਼ਰ 60 ਸਪੈਸ਼ਲ ਰੇਲ ਗੱਡੀਆਂ ਰੱਦ

ਰੇਲਵੇ ਵੱਲੋਂ ਧੁੰਦ ਦੇ ਮੱਦੇਨਜ਼ਰ 60 ਸਪੈਸ਼ਲ ਰੇਲ ਗੱਡੀਆਂ ਨੂੰ ਵੀ ਹੁਣ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਜਲੰਧਰ ਦੇ ਯਾਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸੱਤ ਰੇਲ ਗੱਡੀਆਂ ਹਨ। ਜਿਨ੍ਹਾਂ ਵਿਚੋਂ 04550-49 ਪਠਾਨਕੋਟ ਅੰਬਾਲਾ, 06964 ਫਿਰੋਜ਼ਪੁਰ ਕੈਂਟ-ਜਲੰਧਰ ਸਿਟੀ, 06958-59 ਜਲੰਧਰ ਸਿਟੀ-ਹੁਸ਼ਿਆਰਪੁਰ, 06921-22 ਅੰਮ੍ਰਿਤਸਰ ਡੇਰਾ ਬਾਬਾ ਨਾਨਕ ਨੂੰ ਪਹਿਲੀ ਦਸੰਬਰ ਤੋਂ 29 ਫਰਵਰੀ ਤੱਕ ਰੱਦ ਰਹਿਣਗੀਆਂ।

ਤਤਕਾਲ ਟਿਕਟ ਦਾ ਅਪਣਾਇਆ ਜਾ ਸਕਦੈ ਬਦਲ

ਰੇਲ ਗੱਡੀਆਂ ’ਚ ਸੀਟਾਂ ਫੁੱਲ ਚੱਲ ਰਹੀਆਂ ਹਨ। ਅਜਿਹੇ ’ਚ ਕਨਫਰਮ ਸੀਟ ਲੈਣਾ ਚਾਹੁੰਦੇ ਹੋ ਤਾਂ ਤਤਕਾਲ ਟਿਕਟ ਦਾ ਬਦਲ ਵੀ ਅਪਣਾਇਆ ਜਾ ਸਕਦਾ ਹੈ। ਇਹ ਸੇਵਾ ਉਨ੍ਹਾਂ ਯਾਤਰੀਆਂ ਲਈ ਜਿਨ੍ਹਾਂ ਨੂੰ ਹੰਗਾਮੀ ਹਾਲਾਤ ’ਚ ਯਾਤਰਾ ਕਰਨੀ ਪੈਂਦੀ ਹੈ। ਉਸ ਲਈ 24 ਘੰਟੇ ਪਹਿਲਾਂ ਰੇਲਵੇ ਸਟੇਸ਼ਨ ਦੇ ਪੀਆਰਐੱਸ ਕਾਊਂਟਰ ਅਰਥਾਤ ਕਿ ਰਿਜ਼ਰਵੇਸ਼ਨ ਟਿਕਟ ਕਾਊਂਟਰ ’ਚ ਏਸੀ ਜਾਂ ਨਾਨ-ਏਸੀ ਦੀ ਤਤਕਾਲ ਬੁੱਕ ਕਰ ਕੇ ਕਨਫਰਮ ਸੀਟ ਹਾਸਲ ਕਰ ਸਕਦੇ ਹਨ। ਏਸੀ ਕਲਾਸ ਲਈ ਟਿਕਟ ਖਿੜਕੀ ਸਵੇਰੇ 10 ਵਜੇ ਤੇ ਨਾਨ ਏਸੀ ਲਈ 11 ਵਜੇ ਖਿੜਕੀ ਖੁੱਲ੍ਹਦੀ ਹੈ, ਜਿਸ ’ਚ ਅਗਲੇ ਦਿਨ ਦੀ ਯਾਤਰਾ ਦੀ ਟਿਕਟ ਲਈ ਜਾ ਸਕਦੀ ਹੈ। ਅਰਥਾਤ ਅੱਜ 29 ਨਵੰਬਰ ਹੈ ਤਾਂ ਖਿੜਕੀ ਤੋਂ 30 ਨਵੰਬਰ ਦੀ ਟਿਕਟ ਲਈ ਜਾ ਸਕਦੀ ਹੈ। ਇਸ ’ਚ ਯਾਤਰੀ ਨੂੰ ਆਪਣਾ ਪਛਾਣ ਪੱਤਰ ਜ਼ਰੂਰ ਰੱਖਣ ਦੀ ਜ਼ਰੂਰਤ ਹੈ। ਯਾਦ ਰਹੇ ਕਿ ਇਸ ਲਈ ਟਰੇਨ ਟਿਕਟ ਦੇ ਮੂਲ ਕਿਰਾਏ ਤੋਂ ਵਾਧੂ ਕਿਰਾਇਆ ਰੇਲਵੇ ਵੱਲੋਂ ਲਿਆ ਜਾਂਦਾ ਹੈ। ਇਸ ’ਚ ਸਲੀਪਰ ਕਲਾਸ ਲਈ ਰੇਲ ਦੇ ਮੂਲ ਕਿਰਾਏ ਦਾ 10 ਫ਼ੀਸਦੀ ਤੇ ਏਸੀ ਦੇ ਮੂਲ ਕਿਰਾਏ ਦਾ 30 ਫ਼ੀਸਦੀ ਜ਼ਿਆਦਾ ਕਿਰਾਇਆ ਜੋੜਿਆ ਜਾਂਦਾ ਹੈ। ਤਤਕਾਲ ਰੱਦ ਕਰਵਾਏ ਜਾਣ ’ਤੇ ਇਕ ਵੀ ਰੁਪਇਆ ਵਾਪਸ ਨਹੀਂ ਹੁੰਦਾ ਹੈ।