ਡਿਜੀਟਲ ਡੈਸਕ, ਨਵੀਂ ਦਿੱਲੀ : ਜਾਗਰਣ ਨਿਊ ਮੀਡੀਆ (JNM) ਨੇ ਗੂਗਲ ਨਿਊਜ਼ ਇਨੀਸ਼ੀਏਟਿਵ (Google News Initiative) ਨਾਲ ਸਮਾਰਟ ਕੰਟੈਂਟ ਮੈਨੇਜਮੈਂਟ ਸਿਸਟਮ (CMS) ਵਿਕਸਿਤ ਕਰਨ ਨੂੰ ਲੈ ਕੇ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦਾ ਟੀਚਾ ਹੈ ਕਿ ਅਜਿਹੇ ਸੀਐੱਮਐੱਸ ਨੂੰ ਬਣਾਇਆ ਜਾਵੇ, ਜੋ ਕੰਟੈਂਟ ਕ੍ਰਿਏਸ਼ਨ ‘ਚ ਵਰਾਇਟੀ ਦੇ ਸਕੇ। ਇਸ ਸਮਝੌਤੇ ਦਾ ਉਦੇਸ਼ ਮੌਜੂਦਾ ਸੀਐੱਮਸ ‘ਚ ਐਡੀਟੋਰੀਅਲ ਆਪ੍ਰੇਸ਼ਨ ਨੂੰ ਹੋਰ ਬਿਹਤਰ ਬਣਾਉਣਾ ਤੇ ਉਸ ਦੇਡਿਾਈਮੇਂਸ਼ਨਜ਼ ਨੂੰ ਵਧਾਉਣਾ ਹੈ।

ਇਸ ਵੱਲੋਂ ਕਈ ਪਲੇਟਫਾਰਮ ‘ਤੇ ਸਮੱਗਰੀ ਨੂੰ ਆਪਟੀਮਾਈਜ਼ ਕਰਨ ‘ਚ ਆਸਾਨੀ ਹੋਵੇਗੀ। ਐਡਵਾਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿਗ ਦੀ ਮਦਦ ਨਾਲ ਸੀਐੱਮਐੱਸ ‘ਚ ਕਾਫ਼ੀ ਵੱਡਾ ਸੁਧਾਰ ਕੀਤਾ ਜਾਵੇਗਾ, ਜਿਸ ਨਾਲ ਕਿ ਕੰਟੈਂਟ ਕ੍ਰਿਏਸ਼ਨ, ਯੂਜ਼ਰ ਐਕਸੀਪੀਰੀਐਂਸ, ਐੱਸਈਓ ਆਪਟੀਮਾਈਜੇਸ਼ਨ ਅਤੇ ਕੰਮ ਕਰਨ ‘ਚ ਆਸਾਨੀ ਹੋਵੇਗੀ।

ਜਾਗਰਣ ਨਿਊ ਮੀਡੀਆ ਦੇ ਪ੍ਰਧਾਨ ਸੰਪਾਦਕ ਰਾਜੇਸ਼ ਉਪਾਧਿਆਏ ਨੇ ਸੀਐੱਮਐੱਸ ‘ਚ ਹੋਣ ਵਾਲੇ ਬਦਲਾਅ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ, ਜੇਐੱਨਐੱਮ ਦੇ ਸੀਐੱਮਐੱਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ/ਮਸ਼ੀਨ ਲਰਨਿੰਗ ਅਤੇ ਭਾਸ਼ਾ ਨੂੰ ਸੌਖਾ ਕਰਨ ਦੀ ਸਮਰੱਥਾ ਦੇ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਆਟੋਮੇਟਿਡ ਕੰਟੈਂਟ ਜਨਰੇਟ ਹੋਵੇਗਾ, ਸਗੋਂ ਵੱਡੇ ਪੱਧਰ ‘ਤੇ ਕੰਟੈਂਟ ਨੂੱ ਮੈਨੇਜ ਕੀਤਾ ਜਾ ਸਕੇਗਾ। ਇਸ ਨਾਲ ਸਾਨੂੰ ਸੁਚਾਰੂ ਆਪ੍ਰੇਸ਼ਨ, ਪੈਰਾਗ੍ਰਾਫ਼ ਲਈ ਬਾਹਰੀ ਟੂਲਜ਼ ਨੂੰ ਹਟਾਉਣ, ਵਰਤਨੀ ਅਤੇ ਵਿਆਕਰਣ ਦੀ ਜਾਂਚ ਕਰਨ ‘ਚ ਸੌਖ ਹੋਵੇਗੀ। ਸਮੇਂ ਦੇ ਨਾਲ ਇਹ ਸੰਪਾਦਕੀ ਟੀਮ ਦੇ ਕੰਮ ਨੂੰ ਆਸਾਨ ਅਤੇ ਬਿਹਤਰ ਬਣਾਉਣਾ ਜਾਰੀ ਰੱਖੇਗਾ। ਇਸ ਕਾਰਨ ਕੰਮ ਕਰਨ ਦੀ ਰਣਨੀਤੀ ਬਣਾਉਣ ਅਤੇ ਰਚਨਾਤਮਕਾ ਨੂੰ ਵਧਾਉਣ ‘ਚ ਆਸਾਨੀ ਹੋਵੇਗੀ।

ਜਾਗਰਣ ਨਿਊ ਮੀਡੀਆ ਦੇ ਸੀਓਓ ਗੌਰਮ ਅਰੋੜਾ ਨੇ ਇਸ ਹਿੱਸੇਦਾਰੀ ਨੂੰ ਲੈ ਕੇ ਕਿਹਾ ਕਿ ਸਮਾਰਟ ਕੰਟੈਂਟ ਸੀਐੱਮਐੱਸ ਨੂੰ ਬਣਾਉਣ ਨੂੰ ਲੈ ਕੇ ਅਸੀਂ ਕਾਫ਼ੀ ਉਤਸ਼ਾਹਿਤ ਹਾਂ। ਇਹ ਜੇਐੱਨਐੱਮ ਦੇ ਕੰਟੈਂਟ ਕ੍ਰਿਏਸ਼ਨ ਦੇ ਮਾਮਲੇ ‘ਚ ਪਰਿਵਰਤਨਕਾਰੀ ਸਿੱਧ ਹੋਇਆ ਹੈ। ਸਾਨੂੰ ਭਰੋਸਾ ਹੈ ਕਿ ਇਹ ਸਾਡੀਆਂ ਅੰਦਰੂਨੀ ਪ੍ਰਕਿਰਿਆਵਾਂ ਨੁੰ ਸੁਚਾਰੂ, ਕੁਸ਼ਲ, ਤੇਜ਼ ਅਤੇ ਕ੍ਰਾਸ-ਪਲੇਟਫਾਰਮ ਦੀ ਸੁਵਿਧਾ ਪ੍ਰਦਾਨ ਕਰੇਗਾ। ਸੰਖੇਪ ‘ਚ ਕਿਹਾ ਜਾਵੇ ਤਾਂ ਸਮਾਰਟ ਸੀਐੱਮਐੱਸ ਸਿਰਫ਼ ਇਕ ਤਕਨੀਕੀ ਅਪਗ੍ਰੇਡ ਨਹੀਂ ਹੈ, ਸਗੋਂ ਪ੍ਰਭਾਵਸ਼ਾਲੀ ਕੰਟੈਂਟ ਅਨੁਭਵ ਪ੍ਰਦਾਨ ਕਰਨ ਲਈ ਜੇਐੱਨਐੱਮ ਦੀ ਵਚਨਬੱਧਤਾ ਨੂੰ ਦੱਸਦਾ ਹੈ।

ਕੰਟੈਂਟ ਦੇ ਆਟੋਮੇਟਿਡ ਜਨਰੇਸ਼ਨ ਅਤੇ ਸਮਰਾਈਜੇਸ਼ਨ ਦੀ ਮਦਦ ਨਾਲ ਸੀਐੱਮਐੱਸ ਸਿਸਟਮ ਕੰਟੈਂਟ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਹ ਬਾਹਰੀ ਟੂਲਜ਼ ‘ਤੇ ਨਿਰਭਰ ਘੱਟ ਕਰਦਾ ਹੈ। ਇਹ ਅੰਦਰੂਨੀ ਹਿਤਧਾਰਕ ਪ੍ਰਬੰਧਨ ਨੂੰ ਨਿਸ਼ਚਿਤ ਕਰਦੇ ਹੋਏ ਕੰਟੈਂਟ ਨਿਰਮਾਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ, ਜਿਸ ਨਾਲ ਦਰਸ਼ਕਾਂ ਨੂੰ ਲੁਭਾਉਣ ਵਾਲੇ ਆਰਟੀਕਲ ਬਣਾਉਣ ‘ਚ ਮਦਦ ਮਿਲਦੀ ਹੈ। ਐੱਸਈਓ ਅਨੁਸਾਰ ਹੋਣ ਵਾਲੇ ਕਾਰਨ ਸੀਐੱਮਐੱਸ ਆਟੋਮੇਟਿਡ ਸਕੋਰ ਅਤੇ ਟੈਗ ਜਨਰੇਟ, ਆਕਰਸ਼ਕ ਹੈੱਡਲਾਈਨਜ਼, ਗੂਗਲ ਦੀ ਗਾਈਡਲਾਈਨ ਅਨੁਸਾਰ ਵੀਡੀਓ ਸਮੱਗਰੀ, ਯੂਜ਼ਰ ਵੱਲੋਂ ਕੰਟੈਂਟ ਪੜ੍ਹਨ ਦੀ ਗਿਣਤੀ, ਸੀਐੱਮਐੱਸ ‘ਚ ਕੀਤੇ ਗਏ ਬਦਲਾਅ ਨੂੰ ਸਾਈਟ ‘ਤੇ ਲਿਆਂਦਾ ਹੈ, ਜਿਸ ਨਾਲ ਜੇਐੱਨਐੱਮ ਦੀ ਸਰਚ ਇੰਜਣ ਰੈਂਕਿੰਗ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਕਾਰਨ ਯੂਜ਼ਰਜ਼ ਨੂੰ ਸ਼ਾਨਦਾਰ ਅਨੁਭਵ ਮਿਲਦਾ ਹੈ। ਇਸ ਨਾਲ ਬਦਲਾਵਾਂ ਨੂੰ ਕਰਨ ‘ਚ ਆਸਾਨੀ ਹੁੰਦੀ ਹੈ ਅਤੇ ਸੀਐੱਮਐੱਸ ‘ਚ ਬਦਲਾਵਾਂ ਨੁੰ ਸਰਲਤਾਪੂਰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ।

ਇਹ ਸਹਿਯੋਗ ਕੰਟੈਂਟ ਮੈਨੇਜਮੈਂਟ ਤਕਨੀਕ ‘ਚ ਇਕ ਮਹੱਤਵਪੂਰਨ ਕਦਮ ਹੈ ਅਤੇ ਅਸੀਂ ਡਿਜੀਟਲ ਨਜ਼ਰੀਏ ‘ਤੇ ਇਸ ਦੇ ਸ਼ਾਨਦਾਰ ਪ੍ਰਭਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ।