ਮੁੰਬਈ : ਆਪਣੇ ਦਫ਼ਤਰ ‘ਚ ਹੋਈ ਭੰਨਤੋੜ ਤੋਂ ਨਾਰਾਜ਼ ਕੰਗਨਾ ਰਣੌਤ ਨੇ ਹੁਣ ਆਪਣੇ ਨਿਸ਼ਾਨੇ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਲਿਆ ਹੈ। ਉੱਥੇ ਹੀ ਸ਼ਿਵਸੈਨਾ ਖ਼ਿਲਾਫ਼ ਲਗਾਤਾਰ ਮੋਰਚਾ ਖੋਲਿ੍ਹਆ ਹੋਇਆ ਹੈ। ਉਹ ਟਵਿਟਰ ‘ਤੇ ਲਗਾਤਾਰ ਕੰਗਨਾ ਬਨਾਮ ਊਧਵ ਹੈਸ਼ਟੈਗ ਰਾਹੀਂ ਸ਼ਿਵ ਸੈਨਾ ‘ਤੇ ਹਮਲਾ ਕਰ ਰਹੀ ਹੈ। ਉੱਥੇ ਹੀ ਕੇਂਦਰੀ ਮੰਤਰੀ ਤੇ ਆਰਪੀਆਈ ਪ੍ਰਧਾਨ ਰਾਮਦਾਸ ਅਠਾਵਲੇ ਨੇ ਸ਼ੁੱਕਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਕੇ ਕੰਗਨਾ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਸੋਨੀਆ ਗਾਂਧੀ ਦੀ ਚੁੱਪ ‘ਤੇ ਨਿਸ਼ਾਨਾ ਲਾਉਂਦਿਆਂ ਕੰਗਨਾ ਨੇ ਟਵਿਟਰ ‘ਤੇ ਲਿਖਿਆ, ਸਤਿਕਾਰਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ, ਕੀ ਇਕ ਮਹਿਲਾ ਹੋਣ ਦੇ ਨਾਤੇ ਮਹਾਰਾਸ਼ਟਰ ‘ਚ ਤੁਹਾਡੀ ਸਰਕਾਰ ਵੱਲੋਂ ਮੇਰੇ ਨਾਲ ਕੀਤੇ ਜਾ ਰਹੇ ਸਲੂਕ ‘ਤੇ ਤੁਹਾਨੂੰ ਤਕਲੀਫ਼ ਨਹੀਂ ਹੋਈ? ਕੀ ਤੁਸੀਂ ਆਪਣੀ ਪਾਰਟੀ ਨੂੰ ਕਹਿ ਨਹੀਂ ਸਕਦੇ ਕਿ ਉਹ ਸੰਵਿਧਾਨ ਦੇ ਸਿਧਾਂਤਾਂ ਕਾਇਮ ਰੱਖਣ, ਜਿਹੜੇ ਸਾਨੂੰ ਡਾ. ਅੰਬੇਡਕਰ ਨੇ ਦਿੱਤੇ ਸਨ। ਆਪਣੇ ਅਗਲੇ ਟਵੀਟ ‘ਚ ਉਨ੍ਹਾਂ ਨੇ ਸੋਨੀਆ ਦੀ ਚੁੱਪ ‘ਤੇ ਸਵਾਲ ਉਠਾਉਂਦਿਆਂ ਲਿਖਿਆ, ਤੁਸੀਂ ਪੱਛਮ ‘ਚ ਪਲੇ-ਵਧੇ ਹੋ। ਤੁਸੀਂ ਭਾਰਤ ‘ਚ ਰਹਿੰਦੇ ਹੋ। ਤੁਸੀਂ ਅੌਰਤਾਂ ਦੇ ਸੰਘਰਸ਼ ਤੋਂ ਜਾਣੂ ਹੋ। ਤੁਹਾਡੀ ਚੁੱਪ ਤੇ ਅਣਦੇਖੀ ਨੂੰ ਇਤਿਹਾਸ ਜੱਜ ਕਰੇਗਾ। ਤੁਹਾਡੀ ਆਪਣੀ ਸਰਕਾ ਅੌਰਤਾਂ ‘ਤੇ ਅੱਤਿਆਚਾਰ ਕਰ ਰਹੀ ਹੈ ਤੇ ਕਾਨੂੰਨ ਵਿਵਸਥਾ ਦਾ ਮਜ਼ਾਕ ਬਣਾ ਰਹੀ ਹੈ। ਮੈਨੂੰ ਆਸ ਹੈ ਕਿ ਤੁਸੀਂ ਦਖ਼ਲ ਦਿਓਗੇ।
ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ ਬੇਚੈਨੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿਸ ਇੰਡੀਆ ਗੱਠਜੋੜ ਦੇ ਦਮ ’ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਭਰ ਰਹੀ ਸੀ, ਦੇ ਮੁੱਖ ਸੂਤਰਧਾਰ ਨਿਤਿਸ਼ ਕੁਮਾਰ ਦੇ ਵੱਖ ਹੋਣ ’ਤੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਬੈਕਫੁੱਟ ’ਤੇ ਨਜ਼ਰ ਆ ਰਹੀ ਸੀ। National3 hours ago
ਇੰਡੀਆ ਗੱਠਜੋੜ ਤੋਂ ਨਿਤਿਸ਼ ਦੇ ਵੱਖ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ, ਸਾਫ਼ ਦਿੱਤੀ ਦਿਖਾਈ