ਅਮਰਜੀਤ ਸਿੰਘ ਸਡਾਨਾ, ਕਪੂਰਥਲਾ : ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀਐੱਨਡੀਟੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੀਐੱਨਡੀਟੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਜ਼ਿਲ੍ਹੇ ਦੇ ਸਾਰੇ ਸਕੈਨਿੰਗ ਸੈਂਟਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸ ਮੌਕੇ ਗੁਰੂ ਰਵਿਦਾਸ ਮਿਸ਼ਨ ਹਸਪਤਾਲ਼ ਪਲਾਹੀ ਰੋਡ ਫਗਵਾੜਾ, ਰਾਜ ਥ੍ਰੀ ਡੀ ਸਕੈਨ ਕਪੂਰਥਲਾ, ਸਵਰਨ ਹਸਪਤਾਲ਼ ਫਗਵਾੜਾ ਅਤੇ ਵਿਰਕ ਹਸਪਤਾਲ ਫਗਵਾੜਾ ਦੇ ਸਕੈਨ ਸੈਂਟਰਾਂ ਦੀ ਰਜਿਸਟਰੇਸ਼ਨ ਰੀਨਿਊ ਕਰਨ ਸਬੰਧੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੈਨ ਸੈਂਟਰਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਰਿਕਾਰਡ ਮੈਟੇਨ ਰੱਖਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਤੇ ਜੇਕਰ ਕੋਈ ਵੀ ਭਵਿੱਖ ਵਿਚ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਉਸ ‘ਤੇ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਡਾਕਟਰ ਸਿੰਮੀ ਧਵਨ, ਡਾਕਟਰ ਅਰਸ਼ਬੀਰ, ਡਾਕਟਰ ਹਰਪ੍ਰਰੀਤ ਮੋਮੀ, ਡਾਕਟਰ ਰਾਜਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਕੁਲਦੀਪ ਸਿੰਘ ਪੋ੍ਮਿਲਾ ਅਰੋੜਾ, ਨਿਤਾਸ਼ਾ ਸਾਗਰ ਆਦਿ ਹਾਜ਼ਰ ਸਨ।