ਵੀਰਪਾਲ ਭਗਤਾ, ਭਗਤਾ ਭਾਈਕਾ
ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਭਗਤਾ ਭਾਈਕਾ ਦੀਆਂ ਵਿਦਿਆਰਣਾਂ ਨੇ ਨੇ ਚੰਗਾ ਪ੍ਰਦਰਸ਼ਨਕਰਦਿਆਂ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਦੌਰਾਨ ਪ੍ਰਰਾਪਤ ਨਤੀਜਿਆਂ ਵਿਚ ਅੰਡਰ 14 ਵਿਚ ਵਿਦਿਆਰਥਣ ਅੰਸ਼ਪ੍ਰਰੀਤ ਕੌਰ ਤੇ ਕਰਨਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 17 ਵਿਚ ਨੀਲਮ ਅਤੇ ਹਰਮਨਦੀਪ ਕੌਰ ਨੇ ਪਹਿਲਾ ਸਥਾਨ, ਜਾਣਵੀ ਨੇ ਦੂਜਾ ਅਤੇ ਅਤੇ ਸੁਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਵਿਚ ਵਿਦਿਆਰਥਣਾਂ ਨੇ ਆਲ ਓਵਰ ਟਰਾਫੀ ‘ਤੇ ਜਿੱਤ ਪ੍ਰਰਾਪਤ ਕੀਤੀ। ਅੰਡਰ 17 ਵਿੱਚੋਂ ਵਿਦਿਆਰਥਣਾਂ ਨੇ ਆਲ ਓਵਰ ਟਰਾਫੀ ਵਿੱਚੋਂ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਬੋਲਦਿਆਂ ਸਕੂਲ ਪਿੰ੍ਸੀਪਲ ਬਲਵਿੰਦਰ ਕੌਰ ਨੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਇਹ ਜਿੱਤਾਂ ਸਕੂਲ ਦੇ ਮਿਹਨਤੀ ਵਿਦਿਆਰਥੀਆਂ ਅਤੇ ਡੀਪੀਆਈ ਬੇਅੰਤ ਕੌਰ, ਕੋਚ ਜਗਦੀਸ਼ ਕੁਮਾਰ ਦੀ ਕੀਤੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਸ਼ਵਿਰਾਜ ਸਿੰਘ ਸਿਰੀਏਵਾਲਾ, ਕਮਲਦੀਪ ਕੌਰ, ਸੁਰਿੰਦਰ ਕੌਰ, ਅਮਨਦੀਪ ਕੌਰ, ਕੁਲਵੰਤ ਸਿੰਘ, ਗਗਨਦੀਪ ਕੌਰ, ਬੇਅੰਤ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ।



