ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਤੋਂ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਸੁਖਦੇਵ ਗਰਗ ਦੇ ਛੋਟੇ ਭਰਾ ਜਤਿੰਦਰ ਗਰਗ ਨਮਿਤ ਸ਼੍ਰੀਮਦ ਭਾਗਵਤ ਪਾਠ ਦਾ ਭੋਗ ਅੱਜ 26 ਨਵੰਬਰ ਐਤਵਾਰ ਦੁਪਹਿਰ 1 ਵਜੇ ਤੋਂ 2 ਵਜੇ ਤਕ ਸਥਾਨਕ ਲੰਮਿਆਂ ਵਾਲਾ ਬਾਗ ਵਿਖੇ ਪਵੇਗਾ। ਮਰਹੂਮ ਜਤਿੰਦਰ ਗਰਗ ਜੋ ਬਜਰੰਗ ਦਲ ਦੇ ਆਗੂ ਸਨ, ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ ਤੇ ਪ੍ਰਰਾਈਵੇਟ ਹਸਪਤਾਲ ‘ਚ ਦਾਖਲ ਸਨ। ਇਨ੍ਹਾਂ ਦਾ 20 ਨਵੰਬਰ ਨੂੰ ਦੇਹਾਂਤ ਹੋ ਗਿਆ।
ਉਨ੍ਹਾਂ ਦੇ ਅਚਾਨਕ ਵਿਛੋੜੇ ‘ਤੇ ਜਿਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਉਥੇ ਬਜਰੰਗ ਦਲ ਸਮੇਤ ਅਨੇਕਾਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਮਰਹੂਮ ਜਤਿੰਦਰ ਦੇ ਦੋਸਤ, ਮਿੱਤਰ ਤੇ ਪਛਾਣ ਵਾਲੇ ਗਮਗੀਨ ਹੋ ਗਏ। ਉਨ੍ਹਾਂ ਨਮਿਤ ਅੱਜ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ‘ਚ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਆਂ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਸ਼ਰਧਾਂਜਲੀ ਦੇਣ ਪੁੱਜ ਰਹੇ ਹਨ।


