ਸਟਾਫ ਰਿਪੋਰਟਰ, ਖੰਨਾ : ਬੀਤੇ ਦਿਨੀ ਪਟਾਕੇ ਚਲਾਉਂਦੇ ਹੋਏ ਛੱਤ ਤੋਂ ਡਿੱਗ ਕੇ ਦੋ ਭੈਣਾਂ ਦੇ ਮਾਸੂਮ ਭਰਾ ਲਕਸ਼ਜੋਤ ਦੀ ਮੌਤ ਹੋ ਗਈ। ਕਰੀਬ 12 ਸਾਲ ਦਾ ਲਕਸ਼ਜੋਤ ਖੰਨਾ ਦੇ ਸੈਕਰਡ ਹਾਰਟ ਸਕੂਲ ‘ਚ ਪੰਜਵੀਂ ਜਮਾਤ ‘ਚ ਪੜ੍ਹਦਾ ਸੀ। ਬੁੱਧਵਾਰ ਰਾਤ ਲਕਸ਼ਜੋਤ ਸਿੰਘ ਛੱਤ ‘ਤੇ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਉਸ ਦੇ ਸਾਥੀ ਬੱਚੇ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਅਚਾਨਕ ਲਕਸ਼ਜੋਤ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਮਿ੍ਤਕ ਦਾ ਪਿਤਾ ਸੇਵਾਮੁਕਤ ਫੌਜੀ ਹੈ। ਬੱਚੇ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਘਰ ਦੀ ਛੱਤ ‘ਤੇ ਬੱਚਿਆਂ ਨਾਲ ਖੇਡ ਰਿਹਾ ਸੀ ਤੇ ਸਾਥੀ ਬੱਚੇ ਪਟਾਖੇ ਚਲਾ ਰਹੇ ਸਨ। ਅਚਾਨਕ ਉਹ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


