ਚੰਡੀਗੜ੍ਹ: ਚੰਡੀਗੜ੍ਹ ਵਿਚ ਜਿਥੇ ਇਕ ਪਾਸੇ ਅਪਰਾਧ ਵਧ ਰਿਹਾ ਹੈ, ਉਥੇ ਹੀ ਸ਼ਹਿਰ ਵਿਚ ਅਪਰਾਧ ਕਰ ਕੇ ਭੱਜਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਪਿਛਲੇ ਕੁੱਝ ਸਾਲਾਂ ਤੋਂ ਚੰਡੀਗੜ੍ਹ ਜਿਲ੍ਹਾ ਅਦਾਲਤ ਵਲੋਂ ਸੈਂਕੜੇ ਹੀ ਅਪਰਾਧੀਆਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ, ਪਰ ਹਾਲੇ ਤਕ ਇਹ ਭਗੌੜੇ, ਪੁਲੀਸ ਹੱਥੇ ਨਹੀਂ ਚੜ ਸਕੇ ਹਨ। ਹਾਲ ਹੀ ਵਿਚ ਚੰਡੀਗੜ੍ਹ ਦੇ ਪੁਲੀਸ ਥਾਣਿਆਂ ਦੀ ਗਿਣਤੀ 16 ਕੀਤੀ ਗਈ ਹੈ। ਇਸ ਤੋਂ ਪਹਿਲਾਂ 11 ਪੁਲੀਸ ਥਾਣਿਆਂ ਤੋਂ ਵੱਖ-ਵੱਖ ਅਪਰਾਧਕ ਮਾਮਲਿਆਂ ਵਿਚ ਕੁਲ 3 ਹਜ਼ਾਰ 92 ਭਗੌੜੇ ਹਨ। ਚੰਡੀਗੜ੍ਹ ਪੁਲੀਸ ਤੋਂ ਮਿਲੇ ਅੰਕੜਿਆਂ ਮੁਤਾਬਕ ਹਾਲੇ ਤਕ ਇਨ੍ਹਾਂ ਭਗੌੜਿਆਂ ਨੂੰ ਫੜਿਆ ਨਹੀਂ ਗਿਆ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


