ਡੇਹਲੋਂ- ਟੋਪੀ ਵਾਲਿਆਂ ਨੇ ਸਾਡੇ ਵਿਰੁੱਧ ਝੂਠਾ ਪ੍ਰਚਾਰ ਕੀਤਾ, ਆਪ ਵੀ ਸ਼ਹੀਦ ਹੋ ਗਏ ਤੇ ਸਰਕਾਰ ਵੀ ਕਾਂਗਰਸ ਦੀ ਬਣਾ ਗਏ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਤਾਜ ਰਿਜੋਰਟਸ ਸਰੀਂਹ ਵਿਖੇ ਆਯੋਜਿਤ ਹਲਕਾ ਗਿੱਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਚੰਗਾ ਹੋਇਆ ਟੋਪੀ ਵਾਲਿਆਂ ਤੋਂ ਖਹਿੜਾ ਛੁੱਟਿਆ। ਉਨ੍ਹਾਂ ਕਿਹਾ ਕਿ ਸਿਰੋਪਾਓ ਪਵਾਉਣ ਵਾਲਿਆਂ ਤੋਂ ਹੁਣ ਬਚ ਕੇ ਰਹਿਣਾ ਪਵੇਗਾ ਕਿਉਂਕਿ ਲੋੜ ਪੈਣ ‘ਤੇ ਇਹ ਭੱਜ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਹੁਣ ਮੁੜ ਕੇ ਨਾ ਵਾੜਿਓ। ਇਹ ਮੌਕਾਪ੍ਰਸਤ ਲੋਕ ਹਰ ਵਾਰ ਨਵੀਂ ਪਾਰਟੀ ਦਾ ਪੱਲਾ ਫੜ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਫਾਦਾਰਾਂ ਤੇ ਪਾਰਟੀ ਨਾਲ ਹਮੇਸ਼ਾ ਖੜ੍ਹਨ ਵਾਲੇ ਇਨ੍ਹਾਂ ਵਰਕਰਾਂ ਨੂੰ ਨਾਲ ਰੱਖਿਓ ਜੋ ਹਰ ਹਾਲ ‘ਚ ਪਾਰਟੀ ਨਾਲ ਖੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ‘ਚ ਆਉਂਦਿਆਂ ਹੀ ਸਰਕਾਰ ਨੇ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਪਿਛਲੀ ਵਾਰ ਵੀ ਖਜ਼ਾਨਾ ਖਾਲੀ ਹੋਣ ਦਾ ਇਹੋ ਰੋਣਾ ਰੋਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਵਾਲੀਆਂ ਗੱਲਾਂ ਝੂਠ ਹਨ ਜਦਕਿ ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਝੂਠ ਵੀ ਬੜੀ ਸਫਾਈ ਨਾਲ ਬੋਲਦੇ ਹਨ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


