Ad-Time-For-Vacation.png

ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਵਲਾਦੀਮਿਰ ਪੁਤਿਨ 

ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (65) ਚੌਥੀ ਵਾਰ 6 ਸਾਲ ਲਈ ਰਾਸ਼ਟਰਪਤੀ ਚੁਣੇ ਗਏ। ਐਤਵਾਰ ਨੂੰ ਹੋਈਆਂ ਚੋਣਾਂ ‘ਚ ਉਨ੍ਹਾਂ ਨੂੰ 76 ਫ਼ੀ ਸਦੀ ਤੋਂ ਵੱਧ ਵੋਟਾਂ ਮਿਲੀਆਂ, ਜੋ ਪਿਛਲੀ ਵਾਰ ਤੋਂ ਲਗਭਗ 13 ਫ਼ੀ ਸਦੀ ਵੱਧ ਹਨ ਹਾਲਾਂਕਿ ਵਿਰੋਧੀ ਧਿਰ ਨੇ ਚੋਣਾਂ ‘ਚ ਗੜਬੜੀ ਦਾ ਦੋਸ਼ ਲਗਾਇਆ ਹੈ। ਪੁਤਿਨ, ਜੋਸਫ਼ ਸਟਾਲਿਨ ਤੋਂ ਬਾਅਦ ਰੂਸ ‘ਚ ਸੱਭ ਤੋਂ ਵੱਧ ਸਮਾਂ ਸੱਤਾ ਵਿਚ ਰਹਿਣ ਵਾਲੇ ਨੇਤਾ ਬਣ ਜਾਣਗੇ। ਸਟਾਲਿਨ 30 ਸਾਲ ਸੱਤਾ ‘ਚ ਰਹੇ ਸਨ। ਜ਼ਿਕਰਯੋਗ ਹੈ ਕਿ ਪੁਤਿਨ ਸਾਹਮਣੇ 7 ਉਮੀਦਵਾਰ ਮੈਦਾਨ ‘ਚ ਸਨ।ਇਸ ਤੋਂ ਪਹਿਲਾਂ ਵਲਾਦੀਮਿਰ ਪੁਤਿਨ ਸਾਲ 2000, 2008 ਅਤੇ 2012 ‘ਚ ਰਾਸ਼ਟਰਪਤੀ ਚੁਣੇ ਗਏ ਸਨ। 2008-12 ਤਕ ਪੁਤਿਨ ਪ੍ਰਧਾਨ ਮੰਤਰੀ ਚੁਣੇ ਗਏ ਸਨ। ਪੁਤਿਨ, ਰੂਸ ਦੇ ਤਾਨਾਸ਼ਾਹ ਰਹੇ ਜੋਸਫ਼ ਸਟਾਲਿਨ ਤੋਂ ਬਾਅਦ ਸੱਭ ਤੋਂ ਲੰਮੇ ਸਮੇਂ ਤਕ ਸ਼ਾਸਨ ਕਰਨ ਵਾਲੇ ਲੀਡਰ ਬਣ ਚੁਕੇ ਹ

ਸਟਾਲਿਨ 1922 ਤੋਂ 1952 ਤਕ 30 ਸਾਲ ਸੱਤਾ ‘ਚ ਰਹੇ ਸਨ। ਪੁਤਿਨ ਸਾਲ 2000 ਤੋਂ ਸੱਤਾ ‘ਚ ਹਨ। ਹੁਣ ਉਹ 6 ਸਾਲ ਹੋਰ ਮਤਲਬ 2024 ਤਕ ਰਾਸ਼ਟਰਪਤੀ ਰਹਿਣਗੇ। ਉਹ ਕੁਲ 24 ਸਾਲ ਸੱਤਾ ‘ਚ ਬਣੇ ਰਹਿਣਗੇ।ਲਗਭਗ 11 ਕਰੋੜ ਲੋਕਾਂ ਨੇ ਇਸ ਵਾਰ ਵੋਟਾਂ ਪਾਈਆਂ। ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ ‘ਤੇ ਵੀ ਵੋਟ ਦੇਣ ਦਾ ਦਬਾਅ ਪਾਇਆ ਗਿਆ ਸੀ। ਕਾਲਜ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਵੋਟ ਨਹੀਂ ਪਾਉਣਗੇ ਤਾਂ ਪ੍ਰੀਖਿਆ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੂੰ ਕਾਲਜ ‘ਚੋਂ ਕਢਿਆ ਵੀ ਜਾ ਸਕਦਾ ਹੈ। ਕਮਿਊਨਿਸਟ ਪਾਰਟੀ ਦੇ ਉਮੀਦਵਾਰ ਪਾਵੇਲ ਗੁਰਡਿਨੀ ਨੂੰ 11.3 ਫ਼ੀ ਸਦੀ ਵੋਟ ਮਿਲੀਆਂ। ਇਸ ਤੋਂ ਇਲਾਵਾ ਨੈਸ਼ਨਲ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਵਲਾਦੀਮਿਰ ਜਿਰੀਨੋਵਸਕੀ ਨੂੰ 6.7 ਫ਼ੀ ਸਦੀ ਵੋਟਾਂ ਪਈਆਂ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.