ਸਟਾਫ ਰਿਪੋਰਟਰ, ਖੰਨਾ : ਭਗਤ ਸਿੰਘ ਕਾਲੋਨੀ ‘ਚ ਦੋ ਚੋਰ ਇਕ ਘਰ ‘ਚ ਦਾਖਲ ਹੋਏ ਪਰ ਇਕ ਰਾਹਗੀਰ ਨੇ ਚੋਰਾਂ ਨੂੰ ਦੇਖ ਲਿਆ। ਰੌਲਾ ਪੈਣ ‘ਤੇ ਦੋਵੇਂ ਚੋਰ ਭੱਜਣ ਲੱਗੇ ਪਰ ਲੋਕਾਂ ਨੇ ਦੋਵਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਵੇਂ ਚੋਰਾਂ ਜ਼ੋਰਾ ਸਿੰਘ ਉਰਫ਼ ਗੰਜੂ ਤੇ ਕੀਪਾ ਵਾਸੀ ਬਾਜ਼ੀਗਰ ਬਸਤੀ ਅਮਲੋਹ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ 2 ‘ਚ ਅਜੀਤਪਾਲ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਅਮਲੋਹ ਰੋਡ ਖੰਨਾ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਵਿਆਹ ਸਮਾਗਮ ‘ਚ ਗਿਆ ਹੋਇਆ ਸੀ ਤਾਂ ਘਰ ਨੂੰ ਪਿੱਿਛਓਂ ਤਾਲਾ ਲੱਗਿਆ ਹੋਇਆ ਸੀ। ਇਸੇ ਦੌਰਾਨ ਉਸ ਨੂੰ ਉਸ ਦੇ ਗੁਆਂਢੀ ਅਮਨ ਭਾਰਦਵਾਜ ਦਾ ਫੋਨ ਆਇਆ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੇ ਘਰ ਵੜਿਆ ਹੈ। ਇਸ ਦੌਰਾਨ ਜਦੋਂ ਅਮਨ ਭਾਰਦਵਾਜ ਘਰ ਗਿਆ ਤਾਂ ਦੇਖਿਆ ਕਿ ਘਰ ਦੇ ਅੰਦਰ ਘੁੰਮ ਰਿਹਾ ਵਿਅਕਤੀ ਕੰਧ ਟੱਪ ਕੇ ਆਪਣੇ ਸਾਥੀ ਸਮੇਤ ਭੱਜ ਗਿਆ, ਜਿਸ ਦੀ ਬਾਅਦ ‘ਚ ਪਛਾਣ ਹੋ ਗਈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


