ਚੋਣਾਂ ਦਾ ਐਲਾਨ ਹੁੰਦਿਆਂ ਹੀ ਹਾਰਦਿਕ ਦੇ ਗੈਰ ਜ਼ਮਾਨਤੀ ਵਰੰਟ!

ਗਾਂਧੀਨਗਰ: ਗੁਜਰਾਤ ‘ਚ ਪਾਟੀਦਾਰ ਅੰਦੋਲਨ ਦੇ ਲੀਡਰ ਹਾਰਦਿਕ ਪਟੇਲ ਤੇ ਸਰਦਾਰ ਪਟੇਲ ਗਰੁੱਪ ਦੇ ਪ੍ਰਧਾਨ ਲਾਲ ਜੀ ਪਟੇਲ ਸਮੇਤ 7 ਲੋਕਾਂ ਖ਼ਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ ਹੋਏ ਹਨ। ਇਹ ਵਰੰਟ ਮਹਾਸਾਣਾ ਜ਼ਿਲ੍ਹੇ ਦੇ ਬਿਸਨਗਰ ਸੈਸ਼ਨ ਕੋਰਟ ਨੇ ਜਾਰੀ ਕੀਤੇ ਹਨ।ਦਰਅਸਲ ਰਾਖਵੇਂਕਰਨ ਅੰਦੋਲਨ ਦੌਰਾਨ ਇਨ੍ਹਾਂ ਬੀਜੇਪੀ ਵਿਧਾਇਕ ਰਿਸ਼ੀਕੇਸ ਪਟੇਲ ਦੇ ਦਫ਼ਤਰ ‘ਤੇ ਹਮਲਾ ਕਰਕੇ ਭੰਨ੍ਹਤੋੜ ਕੀਤੀ ਸੀ। ਇਸ ਕੇਸ ਨੂੰ ਲੈ ਕੇ ਇਨ੍ਹਾਂ ਖ਼ਿਲਾਫ ਵਰੰਟ ਜਾਰੀ ਹੋਏ ਹਨ। ਮਹਿਸਾਣ ਤੇ ਮਾਨਸਾ ਦੇ ਬਿਸਨਗਰ ‘ਚ ਰਾਖਵੇਂਕਰਨ ਅੰਦੋਲਨ ਦੀ ਤੀਜੀ ਰੈਲੀ ਦੇ ਦੌਰਾਨ ਇਹ ਹਮਲਾ ਹੋਇਆ ਸੀ। ਇਹ ਹਿੰਸਾ ਦੀ ਪਹਿਲੀ ਘਟਨਾ ਸੀ।ਦੱਸ ਦੇਈਏ ਕਿ ਸਾਲ 2015 ‘ਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਟੇਲ ਭਾਈਚਾਰੇ ਨੇ ਹਾਰਦਿਕ ਦੀ ਅਗਵਾਈ ‘ਚ ਵੱਡਾ ਅੰਦੋਲਨ ਕੀਤਾ ਹੈ ਜਿਸ ਦੌਰਾਨ ਵੱਡੀ ਹਿੰਸਾ ਵੀ ਹੋਈ ਸੀ। ਪਟੇਲ ਨੌਜਵਾਨ ‘ਤੇ ਲਾਠੀਚਾਰਜ ਦੇ ਨਾਲ ਨਾਲ ਕਈ ਮੌਤਾਂ ਵੀ ਹੋਈਆਂ ਹਨ। ਹੁਣ ਵੀ ਪਟੇਲ ਰਾਖਵੇਂ ਕਰਨ ਦੀ ਮੰਗ ਕਰ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.