ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਵੱਲੋਂ ਮੰਡੀ ਸੁਪਰਵਾਈਜ਼ਰ ਚਰਨਜੀਤ ਲਾਲ, ਸਤਨਾਮ ਸਿੰਘ ਤੇ ਹੋਰ ਮੁਲਾਜ਼ਮਾਂ ਨਾਲ ਨਵੀਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ। ਉਸ ਤੋਂ ਬਾਅਦ ਪੁਰਾਣੀ ਸਬਜ਼ੀ ਮੰਡੀ ਵਿਖੇ ਜਾਂਦੇ ਸਮੇਂ ਰਸਤੇ ‘ਚ ਬੰਬੇ ਮੋਟਰਜ਼ ਦੇ ਸਾਹਮਣੇ ਨਾਰੀਅਲ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ 2 ਗੱਡੀਆਂ ਨਾਰੀਅਲ ਦੀਆਂ ਮੰਗਵਾਈਆਂ ਸਨ ਅਤੇ ਦੋਵਾਂ ਗੱਡੀਆਂ ਵਿਚ 2800 ਦੇ ਕਰੀਬ ਨਾਰੀਅਲ ਸਨ, ਜਿਸ ਤੋਂ ਬਾਅਦ ਚੇਅਰਮੈਨ ਜਗਜੀਤ ਬਿੱਟੂ ਵੱਲੋਂ ਜਦੋਂ ਉਕਤ ਵਿਕ੍ਰੇਤਾਵਾਂ ਨੂੰ ਇਸ ਨਾਰੀਅਲ ਵਾਲੀ ਗੱਡੀ ਬਾਰੇ ਪੁੱਛਦੇ ਹੋਏ ਮਾਰਕੀਟ ਫੀਸ ਦੀਆਂ ਰਸੀਦਾਂ ਦਿਖਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਵੀ ਫੀਸ ਦੀ ਰਸੀਦ ਨਹੀਂ ਦਿਖਾਈ ਗਈ। ਇਸ ਤੋਂ ਬਾਅਦ ਉਕਤ ਗੱਡੀਆਂ ਨੂੰ ਦਫਤਰ ਮਾਰਕੀਟ ਕਮੇਟੀ ਵਿਖੇ ਲਿਆਂਦਾ ਗਿਆ, ਉਕਤ ਨਾਰੀਅਲਾਂ ਦੀ ਕੀਮਤ 70 ਹਜ਼ਾਰ ਰੁਪਏ ਸੀ, ਜਿਸ ‘ਤੇ ਬਣਦੀ ਮਾਰਕੀਟ ਫੀਸ ਅਤੇ ਆਰਡੀਐੱਫ ਉਕਤ ਵਿਕ੍ਰੇਤਾਵਾਂ ਕੋਲੋਂ ਵਸੂਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪਿਆਰਾ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਫੱਗਾ ਸਿੰਘ ਸਰਕਲ ਇੰਚਾਰਜ ਆਮ ਆਦਮੀ ਪਾਰਟੀ, ਬਿੱਲੂ ਢਪੱਈ, ਆੜਤੀ ਰਾਜੇਸ਼ ਕੁਮਾਰ, ਅਮਿਤ ਕੁਮਾਰ, ਅਕਾਸ਼ ਤੇ ਹੋਰ ਆੜ੍ਹਤੀਏ ਵੀ ਸ਼ਾਮਲ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



