Skip to content
Wednesday, October 21, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਚੀਨ ਨੇ ਐਲ.ਏ.ਸੀ. ‘ਤੇ ਬਣਾਏ ਯੁੱਧ ਵਰਗੇ ਹਾਲਾਤ

By Admin Published 1 min read

ਬੀਜਿੰਗ, 11 ਸਤੰਬਰ :  ਭਾਰਤ ਅਤੇ ਚੀਨ ਵਿਚ ਪੂਰਬੀ ਲੱਦਾਖ਼ ਸਰਹੱਦ ‘ਤੇ ਤਣਾਅ ਸਿਖਰਾਂ ‘ਤੇ ਹੈ। ਇਸ ਸਬੰਧੀ ਦੋਹਾਂ ਦੇਸ਼ਾਂ ਦੇ ਆਗੂ ਰੂਸ ਵਿਚ ਚੱਲ ਰਹੇ ਐਸ.ਸੀ.ਓ. ਸੰਮੇਲਨ ਦੌਰਾਨ ਮੁਲਾਕਾਤ ਕਰ ਰਹੇ ਹਨ। ਉਥੇ ਦੂਜੇ ਪਾਸੇ ਚੀਨ ਨੇ ਵਾਸਤਵਿਕ ਕੰਟਰੋਲ ਰੇਖਾ (ਐਲਏਸੀ) ‘ਤੇ ਯੁੱਧ ਜਿਹੀ ਤਿਆਰੀ ਸ਼ੁਰੂ ਕਰ ਦਿਤੀ ਹੈ। ਚੀਨ ਨੇ 50 ਹਜ਼ਾਰ ਸੈਨਿਕ ਇਸ ਖੇਤਰ ਵਿਚ ਤਾਇਨਾਤ ਕੀਤੇ ਹਨ। ਇੱਥੇ ਏਅਰਕ੍ਰਾਫ਼ਟ ਅਤੇ ਮਿਜ਼ਾਈਲਾਂ ਦੀ ਵੱਡੀ ਰੇਂਜ ਵੀ ਲਗਾ ਦਿਤੀ ਗਈ ਹੈ। ਉਥੇ ਭਾਰਤੀ ਫ਼ੌਜ ਅਪਣੇ ਫ਼ਾਰਵਰਡ ਪੋਸਟਾਂ ਵਲ ਉਨ੍ਹਾਂ ਦੇ ਆਉਣ ਦੀਆਂ ਕੋਸ਼ਿਸ਼ਾਂ ‘ਤੇ ਨਜ਼ਰ ਰੱਖ ਰਹੀ ਹੈ। ਹਾਲੇ ਮੰਨਿਆ ਜਾ ਰਿਹਾ ਹੈ ਕਿ ਚੀਨ ਦੀਆਂ ਹਰਕਤਾਂ ਸਿਰਫ਼ ਛੇੜਖ਼ਾਨੀ ਕਰਨ ਲਈ ਹਨ ਅਤੇ ਪੀ.ਐਲ.ਏ. ਕਿਸੇ ਰਣਨੀਤੀ ਤਹਿਤ ਕਾਰਵਾਈ ਦੀ ਤਿਆਰੀ ਨਹੀਂ ਕਰ ਰਹੀ। ਭਾਵੇਂ ਕਿ ਸਰਹੱਦ ‘ਤੇ ਹਥਿਆਰਬੰਦ ਝੜਪ  ਲਈ ਇਹ ਤਿਆਰ ਹੋ ਸਕਦੇ ਹਨ। ਚੀਨ ਨੇ ਇਥੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਰਾਕੇਟ ਫ਼ੋਰਸ ਅਤੇ 15 ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਹੋਏ ਹਨ। ਇਹ ਸਾਰੇ ਐਲ.ਏ.ਸੀ.’ਤੇ ਹਮਲੇ ਦੀ ਰੇਂਜ ਦੇ ਅੰਦਰ ਤਾਇਨਾਤ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp