ਬੀਜਿੰਗ (ਇੰਟ.)— ਕੀ ਚੀਨ ਦੀਆਂ ਨਜ਼ਰਾਂ ਹੁਣ ਸੀਆਚਿੰਨ ‘ਤੇ ਹਨ? ਚੀਨ ਲਗਾਤਾਰ ਭਾਰਤ ਨਾਲ ਲੱਗਦੀ ਸਰਹੱਦ ਅਤੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ. ਪੀ. ਈ. ਸੀ.) ਦੇ ਬਹਾਨੇ ਆਪਣੀਆਂ ਸਰਗਰਮੀਆਂ ਵਿਚ ਵਾਧਾ ਕਰ ਰਿਹਾ ਹੈ। ਡ੍ਰੈਗਨ ਨੇ ਇਕ ਹੋਰ ਚਾਲ ਚੱਲ ਕੇ ਹੁਣ ਪੀ. ਓ. ਕੇ. ਵਿਚ ਸ਼ਕਸਗਮ ਵੈਲੀ ਵਿਚ 36 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ।
ਇਥੇ ਸੜਕ ਦੀ ਮਦਦ ਨਾਲ ਚੀਨੀ ਫੌਜ ਨੂੰ ਸੀਆਚਿੰਨ ਦੇ ਨੇੜੇ ਐੱਲ. ਓ. ਸੀ. ਤਕ ਪਹੁੰਚਣ ਵਿਚ ਮਦਦ ਮਿਲੇਗੀ। ਚੀਨ ਵਲੋਂ ਜਾਰੀ ਕੀਤੇ ਗਏ ਉਸਾਰੀ ਕਾਰਜ ਨੂੰ ਭਾਰਤ ਨੂੰ ਭੜਕਾਉਣ ਦੀ ਇਕ ਤਾਜ਼ਾ ਕਾਰਵਾਈ ਵਜੋਂ ਦੇਖਿਆ ਜਾ ਸਕਦਾ ਹੈ। ਨਾ ਸਿਰਫ ਸੜਕ ਸਗੋਂ ਚੀਨ ਨੇ ਇਥੇ ਮਿਲਟਰੀ ਪੋਸਟ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਆਸਾਨੀ ਨਾਲ ਭਾਰਤੀ ਸਰਹੱਦ ‘ਤੇ ਪਹੁੰਚ ਸਕਣਗੇ ਚੀਨੀ ਫੌਜੀ।
ਚੀਨੀ ਫੌਜੀ ਪਿਛਲੇ 6 ਮਹੀਨਿਆਂ ਅੰਦਰ ਕਦੇ ਡੋਕਲਾਮ ਅਤੇ ਕਦੇ ਅਰੁਣਾਚਲ ਦੇ ਤੁਤਿੰਗ ‘ਚ ਭਾਰਤੀ ਫੌਜੀਆਂ ਦੇ ਸਾਹਮਣੇ ਆ ਚੁੱਕੇ ਹਨ।ਪਾਕਿਸਤਾਨ ਨੇ 1963 ਵਿਚ ਇਕ ਸਰਹੱਦੀ ਸਮਝੌਤੇ ਅਧੀਨ ਇਸ ਨੂੰ ਚੀਨ ਨੂੰ ਸੌਂਪਿਆ ਸੀ ਪਰ ਭਾਰਤ ਇਸ ਨੂੰ ਮਾਨਤਾ ਨਹੀਂ ਦਿੰਦਾ। ਇਸ ਵਾਦੀ ਨੂੰ ਭਾਰਤ ਜੰਮੂ-ਕਸ਼ਮੀਰ ਦਾ ਇਕ ਹਿੱਸਾ ਹੀ ਮੰਨਦਾ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


