ਆਨਲਾਈਨ ਡੈਸਕ, ਬੈਂਗਲੁਰੂ : ਬੈਂਗਲੁਰੂ ਤੋਂ 39 ਸਾਲਾ ਸਟਾਰਟਅਪ ਸੰਸਥਾਪਕ ਅਤੇ ਸੀਈਓ ਨੂੰ ਆਪਣੀ ਬੇਟੇ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਚਨਾ ਸੇਠ ਨਂ ਦੀ ਦੋਸ਼ੀ ਨੇ ਸੋਮਵਾਰ ਨੂੰ ਉੱਤਰੀ ਗੋਆ ਦੇ ਕੈਂਡੋਲਿਮ ‘ਚ ਇਕ ਸਰਵਿਸ ਅਪਾਰਟਮੈਂਟ ਵਿਚ ਆਪਣੇ ਚਾਰ ਸਾਲ ਦੇ ਬੇਟੇ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੇ ਬੇਟੇ ਦੀ ਲਾਸ਼ ਨੂੰ ਬੈਗ ਵਿਚ ਰੱਖ ਕੇ ਕਿਰਾਏ ਦੀ ਟੈਕਸੀ ਵਿਚ ਕਰਨਾਟਕ ਭੱਜ ਗਈ।

ਇਸ ਹੈਰਾਨ ਕਰਨ ਵਾਲੇ ਅਪਰਾਧ ਦਾ ਖੁਲਾਸਾ ਉਦੋਂ ਹੋਇਆ, ਜਦੋਂ ਹਾਊਸਕੀਪਿੰਗ ਸਟਾਫ ਦੇ ਇਕ ਮੈਂਬਰ ਨੂੰ ਅਪਾਰਟਮੈਂਟ ਦੀ ਸਫਾਈ ਕਰਦਿਆਂ ਖ਼ੂਨ ਦੇ ਧੱਬੇ ਮਿਲੇ, ਜਿੱਥੋਂ ਸੁਚਨਾ ਸੇਠ ਨੇ ਸੋਮਵਾਰ ਸਵੇਰੇ ਚੈੱਕ ਆਊਟ ਕੀਤਾ ਸੀ। ਪੁਲਿਸ ਨੂੰ ਅਜੇ ਤੱਕ ਕਤਲ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਗੋਆ ਪੁਲਿਸ ਦੁਆਰਾ ਇਕ ਅਲਰਟ ਦੇ ਅਧਾਰ ‘ਤੇ ਉਸ ਨੂੰ ਕਰਨਾਟਕ ਦੇ ਚਿਤਰਦੁਰਗਾ ਜ਼ਿਲੇ ਦੇ ਆਈਮੰਗਲਾ ਪੁਲਿਸ ਸਟੇਸ਼ਨ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਕੈਲੰਗੁਟ ਤੋਂ ਇਕ ਪੁਲਿਸ ਟੀਮ ਸੋਮਵਾਰ ਦੇਰ ਰਾਤ ਸੁਚਨਾ ਸੇਠ ਨੂੰ ਹਿਰਾਸਤ ਵਿਚ ਲੈਣ ਅਤੇ ਟਰਾਂਜ਼ਿਟ ਰਿਮਾਂਡ ‘ਤੇ ਗੋਆ ਲਿਆਉਣ ਲਈ ਕਰਨਾਟਕ ਜਾ ਰਹੀ ਸੀ।

ਕੈਲੰਗੁਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪਰੇਸ਼ ਨਾਇਕ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਕੈਂਡੋਲਿਮ ਦੇ ਹੋਟਲ ਸੋਲ ਬਨਯਾਨ ਗ੍ਰਾਂਡੇ ਦੇ ਕਮਰਾ ਨੰਬਰ 404 ਵਿਚ ਚੈਕਿੰਗ ਕਰਦਿਆਂ ਸੁਚਾਨਾ ਨੇ ਬੈਂਗਲੁਰੂ ਦਾ ਪਤਾ ਦਿੱਤਾ। ਹੋਟਲ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਸੁਚਾਨਾ ਸੇਠ ਬੈਂਗਲੁਰੂ ਵਾਪਸ ਜਾਣ ਲਈ ਟੈਕਸੀ ਚਾਹੁੰਦੀ ਸੀ, ਤਾਂ ਉਸ ਨੂੰ ਸਲਾਹ ਦਿੱਤੀ ਗਈ ਸੀ ਕਿ ਵਾਪਸੀ ਦੀ ਫਲਾਈਟ ਸਸਤੀ ਅਤੇ ਜ਼ਿਆਦਾ ਸੁਵਿਧਾਜਨਕ ਹੋਵੇਗੀ। ਜਦੋਂ ਉਸ ਨੇ ਸੜਕ ਮਾਰਗ ਤੋਂ ਸਫ਼ਰ ਕਰਨ ਲਈ ਜ਼ੋਰ ਪਾਇਆ, ਤਾਂ ਹੋਟਲ ਨੇ ਸਥਾਨਕ ਟੈਕਸੀ ਦੀ ਵਿਵਸਥਾ ਕਰ ਦਿੱਤੀ।

ਉੱਤਰੀ ਗੋਆ ਦੇ ਐੱਸਪੀ ਨਿਧਿਨ ਵਾਲਸਨ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਖੂਨ ਦੇ ਧੱਬਿਆਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਇਕ ਟੀਮ ਹੋਟਲ ਪਹੁੰਚੀ ਤੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ, ਜਿਸ ਵਿਚ ਕਥਿਤ ਤੌਰ ‘ਤੇ ਸੁਚਾਨਾ ਆਪਣੇ ਬੇਟੇ ਦੇ ਬਿਨਾਂ ਸਰਵਿਸ ਅਪਾਰਟਮੈਂਟ ਤੋਂ ਬਾਹਰ ਆਉਂਦੀ ਦਿਖਾਈ ਦੇ ਰਹੀ ਹੈ। ਸੇਠ ਨੇ 6 ਜਨਵਰੀ ਦੀ ਦੇਰ ਸ਼ਾਮ ਆਪਣੇ ਚਾਰ ਸਾਲਾ ਬੇਟੇ ਨਾਲ ਚੈਕ-ਇਨ ਕੀਤਾ ਸੀ ਪਰ ਜਦੋਂ ਸੋਮਵਾਰ ਸਵੇਰੇ ਉਸ ਨੇ ਚੈੱਕ ਆਊਟ ਕੀਤਾ ਤਾਂ ਲੜਕਾ ਗਾਇਬ ਸੀ। ਇੰਸਪੈਕਟਰ ਨਾਇਕ ਨੇ ਕਿਹਾ ਕਿ ਉਸ ਨੇ ਟੈਕਸੀ ਡਰਾਈਵਰ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਸੁਚਾਨਾ ਨੂੰ ਫੋਨ ਦੇਣ ਲਈ ਕਿਹਾ।

ਸੁਚਾਨਾ ਤੋਂ ਆਪਣੇ ਬੇਟੇ ਬਾਰੇ ਪੁੱਛੇ ਜਾਣ ‘ਤੇ ਦਾਅਵਾ ਕੀਤਾ ਕਿ ਉਸ ਨੇ ਉਸ ਨੂੰ ਫਤੌਰਦਾ ‘ਚ ਇਕ ਦੋਸਤ ਦੇ ਘਰ ਛੱਡ ਦਿੱਤਾ ਸੀ। ਜਦੋਂ ਆਪਣੇ ਦੋਸਤ ਦਾ ਪਤਾ ਦੱਸਣ ਲਈ ਕਿਹਾ ਤਾਂ ਉਸ ਨੇ ਵੇਰਵੇ ਭੇਜੇ ਜੋ ਫਰਜ਼ੀ ਪਾਏ ਗਏ। ਨਾਇਕ ਨੇ ਫਿਰ ਟੈਕਸੀ ਡਰਾਈਵਰ ਨੂੰ ਦੁਬਾਰਾ ਬੁਲਾਇਆ, ਇਸ ਵਾਰ ਉਸ ਨਾਲ ਕੋਂਕਣੀ ਵਿਚ ਗੱਲ ਕੀਤੀ ਅਤੇ ਯਾਤਰੀ ਨੂੰ ਬਿਨਾਂ ਕਿਸੇ ਸ਼ੱਕ ਦੇ ਨੇੜੇ ਦੇ ਪੁਲਿਸ ਸਟੇਸ਼ਨ ਜਾਣ ਲਈ ਕਿਹਾ। ਉਦੋਂ ਤੱਕ ਟੈਕਸੀ ਚਿਤਰਦੁਰਗਾ ਜ਼ਿਲ੍ਹੇ ਵਿਚ ਦਾਖ਼ਲ ਹੋ ਚੁੱਕੀ ਸੀ। ਸੁਚਾਨਾ ਨੂੰ ਯੋਜਨਾ ਦਾ ਕੋਈ ਸੁਰਾਗ ਨਾ ਮਿਲਣ ‘ਤੇ ਡਰਾਈਵਰ ਕਾਰ ਨੂੰ ਆਈਮੰਗਲਾ ਥਾਣੇ ਵੱਲ ਲੈ ਲਿਆ। ਨਾਇਕ ਦਾ ਸ਼ੱਕ ਉਦੋਂ ਸੱਚ ਸਾਬਤ ਹੋਇਆ ਜਦੋਂ ਉੱਥੇ ਮੌਜੂਦ ਇੱਕ ਅਧਿਕਾਰੀ ਨੇ ਕਾਰ ਦੀ ਜਾਂਚ ਕੀਤੀ ਤਾਂ ਬੱਚੇ ਦੀ ਲਾਸ਼ ਇਕ ਬੈਗ ਵਿੱਚੋਂ ਮਿਲੀ।