ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਘੁੰਗਰਾਲੀ ਸਿੱਖਾਂ ਵਿਖੇ ਪਸ਼ੂ ਡਿਸਪੈਂਸਟਰੀ ਜੋ ਪਿਛਲੇ ਅਰਸੇ ਤੋਂ ਡਾਕਟਰ ਨਾ ਹੋਣ ਕਾਰਨ ਬੰਦ ਹਾਲਤ ‘ਚ ਪਈ ਸੀ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਅਣਥੱਕ ਯਤਨਾਂ ਸਦਕਾ ਪਿੰਡ ਦੀ ਪਸ਼ੂ ਡਿਸਪੈਂਸਰੀ ਨੂੰ ਡਾਕਟਰ ਮਿਲ ਜਾਣ ਕਾਰਨ ਇੱਥੋਂ ਦੇ ਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਜੋ ਆਪਣੇ ਬਿਮਾਰ ਪਸ਼ੂਆਂ ਨੂੰ ਡਾਕਟਰ ਦੀ ਘਾਟ ਕਾਰਨ ਦੂਰ ਦੁਰਾਡੇ ਦੇ ਹਸਪਤਾਲਾਂ ‘ਚ ਲੈ ਕੇ ਜਾਂਦੇ ਸਨ। ਸਥਾਨਕ ਡਿਸਪੈਂਸਰੀ ‘ਚ ਡਾ. ਪਵਿੱਤਰ ਸਿੰਘ ਵੈਟਰਨਰੀ ਡਾਕਟਰ ਨੇ ਅਹੁਦਾ ਸੰਭਾਲਦੇ ਹੋਏ ਕਿਹਾ ਕਿ ਉਹ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦੇਣਗੇ। ਸਮੂਹ ਪਿੰਡ ਨਿਵਾਸੀਆਂ ਨੇ ਵੈਟਰਨਰੀ ਡਾਕਟਰ ਨੂੰ ਜੀ ਆਇਆ ਕਿਹਾ ਤੇ ਹਲਕਾ ਵਿਧਾਇਕ ਦਿਆਲਪੁਰਾ ਨੂੰ ਵਧਾਈ ਦਿੱਤੀ, ਜਿਨਾਂ੍ਹ ਦੇ ਯਤਨਾਂ ਨੂੰ ਬੂਰ ਪਿਆ। ਸਮਰਾਲਾ ਹਲਕੇ ਦੇ ਪਿਛਲੇ ਕਈ ਦਹਾਕਿਆਂ ਤੋਂ ਅਜਿਹੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਸਨ, ਕਿਸੇ ਵੀ ਵਿਧਾਇਕ ਨੇ ਆਮ ਲੋਕਾਂ ਦੀ ਕੋਈ ਸਾਰ ਨਹੀਂ ਲਈ। ਵੈਟਰਨਰੀ ਡਾਕਟਰ ਦੇ ਚਾਰਜ ਸੰਭਾਲਣ ਮੌਕੇ ਸਰਪੰਚ ਬਲਜੀਤ ਕੌਰ, ਡਾ. ਅਵਤਾਰ ਸਿੰਘ ਰਿਟਾਇਰ ਵੈਟਰਨਰੀ ਡਾਕਟਰ, ਮੁਖਤਿਆਰ ਸਿੰਘ ਜਸਵਿੰਦਰ ਸਿੰਘ ਰਾਜੂ, ਲਖਵੀਰ ਸਿੰਘ ਲੱਖੀ ਮੌਜੂਦ ਸਨ।