ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਰਾਪਤ ਇਤਿਹਾਸਕ ਨਗਰ ਘੁਡਾਣੀ ਕਲਾਂ ਦੇ ਸਮਾਜ ਸੇਵੀ ਨੌਜਵਾਨਾਂ ਵਲੋਂ ਜ਼ਰੂਰੀ ਇਕੱਤਰਤਾ ਕੀਤੀ ਗਈ, ਜਿਸ ‘ਚ ਪਿੰਡ ਦੇ ਧਾਰਮਿਕ ਤੇ ਸਮਾਜਿਕ ਖੇਤਰ ‘ਚ ਕੀਤੇ ਜਾਣ ਵਾਲੇ ਕਾਰਜਾਂ ਤੋਂ ਇਲਾਵਾ ਸਰਬਪਖੀ ਵਿਕਾਸ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ।

ਇਨ੍ਹਾਂ ਅਹਿਮ ਮੁੱਦਿਆਂ ਸਬੰਧੀ ਨਿਸ਼ਕਾਮ ਸੇਵਾਵਾਂ ਨਿਭਾਉਣ ਲਈ ਮੀਰੀ ਪੀਰੀ ਸਰਬ ਧਰਮ ਸੇਵਾ ਸੰਸਥਾ ਦੀ ਸਥਾਪਨਾ ਕੀਤੀ ਗਈ। ਪਾਸ ਕੀਤੇ ਮਤੇ ‘ਚ ਭਾਈ ਸਿਕੰਦਰ ਸਿੰਘ ਨੂੰ ਇਸ ਸੰਸਥਾ ਦਾ ਪ੍ਰਧਾਨ ਥਾਪਿਆ ਗਿਆ ਜਦਕਿ ਮੀਤ ਪ੍ਰਧਾਨ ਮੁਖਤਿਆਰ ਸਿੰਘ, ਜਨਰਲ ਸਕੱਤਰ ਸਵਰਨਜੀਤ ਸਿੰਘ, ਕੈਸ਼ੀਅਰ ਰਾਜਵਿੰਦਰ ਸਿੰਘ ਖ਼ਾਲਸਾ, ਸਰਪ੍ਰਸਤ ਦੀਦਾਰ ਸਿੰਘ ਰੰਧਾਵਾ ਮੈਂਬਰ, ਗਗਨਦੀਪ ਸਿੰਘ, ਗੁਰਪ੍ਰਰੀਤ ਸਿੰਘ ਮੈਂਬਰ, ਜਗਤਾਰ ਸਿੰਘ, ਪਰਮਜੀਤ ਸਿੰਘ ਗੋਲਡੀ, ਦਲਜੀਤ ਸਿੰਘ, ਕਰਮਪ੍ਰਰੀਤ ਸਿੰਘ, ਅਰਸ਼ਦੀਪ ਸਿੰਘ, ਮੇਹਰ ਸਿੰਘ, ਲਵਪ੍ਰਰੀਤ ਸਿੰਘ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਸੁਖਮਨ ਸਿੰਘ ਸੁੱਖਾ, ਗੁਰਮੀਤ ਸਿੰਘ, ਜਸਪ੍ਰਰੀਤ ਸਿੰਘ, ਬਲਵਿੰਦਰ ਸਿੰਘ, ਜਸਵੀਰ ਕੌਰ ਚੁਣੇ ਗਏ।