ਗ੍ਰਿਫ਼ਤਾਰ ਕੀਤਾ ਗੈਂਗਸਟਰ ਦਿਲਪ੍ਰੀਤ ਢਾਹਾਂ 3 ਘੰਟੇ ਪਹਿਲਾਂ

ਚੰਡੀਗੜ੍ਹ:-ਦਿਲਪ੍ਰੀਤ ਢਾਂਹਾ ਦੀ ਚੰਡੀਗੜ੍ਹ ਦੇ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਤਲਾਸ਼ ਸੀ।ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ-43 ਦੇ ਬੱਸ ਅੱਡੇ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨਾਲ ਮੁਠਭੇੜ ਦੌਰਾਨ ਦਿਲਪ੍ਰੀਤ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਵਿੱਚ ਭਰਤੀ ਕੀਤਾ ਗਿਆ ਹੈ।ਇਹ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ।ਜਲੰਧਰ ਦਿਹਾਤੀ ਪੁਲਿਸ ਦੇ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਦਿਲਪ੍ਰੀਤ ਡਰਗਜ਼ ਦੇ ਕਾਰੋਬਾਰ ਵਿਚ ਵੀ ਲਿਪਤ ਸੀ।ਪੁਲਿਸ ਨੇ ਉਸ ਦੇ ਨਵਾਂ ਸ਼ਹਿਰ ਸਥਿਤ ਟਿਕਾਣੇ ਤੋਂ ਇਕ ਕਿਲੋ ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਹੈ।ਭੁੱਲਰ ਮੁਤਾਬਕ ਬਾਬਾ ਨਸ਼ੇ ਨੂੰ ਵੇਚਣ ਦੇ ਨਾਲ ਨਾਲ ਇਸ ਦਾ ਖੁਦ ਵੀ ਆਦਿ ਹੈ।ਜਲੰਧਰ ਦਿਹਾਤੀ ਪੁਲਿਸ ਨੇ ਚੰਡੀਗੜ ਪੁਲਿਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਚੰਡੀਗੜ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿੱਫਟ ਡਿਜਾਇਰ ਗੱਡੀ ਵਿੱਚੋਂ ਗ੍ਰਿਫਤਾਰ ਕੀਤਾ ਹੈ।ਗੱਡੀ ਉਤੇ ਨੰਬਰ ਪਲੇਟ ਨਕਲੀ ਹੈ। ਇਸ ਦੌਰਾਨ ਉਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਅਤੇ ਇਸ ਸਮੇਂ ਪੀਜੀਆਈ ਵਿਚ ਇਲਾਜ ਅਧੀਨ ਹੈ।ਪੁਲਿਸ ਮੁਤਾਬਕ ਦਿਲਪ੍ਰੀਤ ਆਪਣਾ ਭੇਸ਼ ਬਦਲ ਕੇ ਰਹਿੰਦਾ ਸੀ। ਉਸ ਦੀ ਦਾੜ੍ਹੀ ਕੱਟੀ ਹੋਈ ਹੈ ਅਤੇ ਸਿਰ ਦੇ ਵਾਲ ਵੀ ਛੋਟੇ ਹਨ। ਪੁਲਿਸ ਨੇ ਦਿਲਪ੍ਰੀਤ ਦੀ ਗੱਡੀ ਵਿਚੋਂ ਇਕ ਨਕਲੀ ਦਾੜ੍ਹੀ ਅਤੇ ਮੁੱਛ ਵੀ ਬਰਾਮਦ ਕੀਤੀ ਹੈ।
ਪੁਲਿਸ ਨੇ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਨਾਹ ਦੇਣ ਦੇ ਦੋਸ਼ ਵਿਚ ਦੋ ਮਹਿਲਾਵਾਂ ਹਰਪ੍ਰੀਤ ਕੌਰ ਅਤੇ ਰੁਪਿੰਦਰ ਨਾਮਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਦਿਲਪ੍ਰੀਤ ਇਹਨਾਂ ਮਹਿਲਾਵਾਂ ਕੋਲ ਰਹਿੰਦਾ ਹੈ।ਪੁਲਿਸ ਮੁਤਾਬਕ ਦਿਲਪ੍ਰੀਤ ਦੇ ਨਵਾਂ ਸ਼ਹਿਰ ਸਥਿਤ ਵਹਿਗੁਰੂ ਨਗਰ ਘਰ ਤੋਂ ਨਸ਼ੀਲੇ ਪਦਾਰਥ, ਨਸ਼ਾ ਤੋਲਣ ਲਈ ਇਲੈਕਟਰਾਨਿਕ ਕੰਡਾ ਅਤੇ ਅਸਲਾ ਬਰਾਮਦ ਹੋਇਆ ਹੈ।ਪੁਲਿਸ ਮੁਤਾਬਕ ਹਰਪ੍ਰੀਤ ਕੌਰ, ਦਿਲਪ੍ਰੀਤ ਦੀ ਪੁਰਾਣੀ ਜਾਣਕਾਰ ਹੈ ਅਤੇ ਇਸ ਦੇ ਪਤੀ ਦਾ ਦੇਹਾਂਤ ਹੋ ਚੁੱਕਾ ਹੈ।

ਪੰਜਾਬ ਵਿਚ ਦਿਲਪ੍ਰੀਤ ਦੇ ਖਿਲਾਫ਼ 25 ਕੇਸ ਦਰਜ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਵਿਚ ਵੀ ਉਸ ਖਿਲਾਫ ਵੱਖੋਂ ਵੱਖ ਕੇਸ ਦਰਜ ਹਨ।ਦਿਲਪ੍ਰੀਤ ਢਾਹਾਂ ਉਹੀ ਸ਼ਖਸ ਹੈ ਜਿਸ ਉੱਤੇ ਇਲਜ਼ਾਮ ਹਨ ਕਿ ਉਸ ਨੇ ਬੀਤੀ 14 ਅਪ੍ਰੈਲ ਨੂੰ ਪੰਜਾਬੀ ਸਿੰਗਰ ਪਰਮੀਸ਼ ਵਰਮਾ ਉੱਤੇ ਗੋਲੀ ਚਲਾਈ ਸੀ।ਇਸਦੇ ਨਾਲ ਹੀ ਦਿਲਪ੍ਰੀਤ ‘ਤੇ ਗਿੱਪੀ ਗਰੇਵਾਲ ਨੂੰ ਫੋਨ ਉੱਤੇ ਜਬਰਨ ਵਸੂਲੀ ਲਈ ਧਮਕਾਉਣ ਦੇ ਵੀ ਇਲਜ਼ਾਮ ਲੱਗੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.