Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਗ੍ਰਿਫਤਾਰੀ ਦੀ ਤਲਵਾਰ! ਤੇਜਿੰਦਰ ਢਿੱਲੋਂ ਨੇ ਛੱਡਿਆ ਕੈਨੇਡਾ

By Admin Published 2 min read

ਟੋਰਾਂਟੋ: ਭਾਰਤ ਦੇ ਨੀਮ ਫੌਜੀ ਬਲ ਸੀ.ਆਰ.ਪੀ.ਐਫ. ਦੇ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਨੂੰ ਪਿਛਲੇ ਹਫਤੇ (23 ਮਈ) ਕੈਨੇਡਾ ਵਿੱਚ ਦਾਖਲੇ ਤੋਂ ਰੋਕ ਦਿੱਤਾ ਗਿਆ ਸੀ, ਪਰ ਭਾਰਤ ਸਰਕਾਰ ਦੇ ਦਬਾਅ ਕਰਕੇ ਕੈਨੇਡਾ ਸਰਕਾਰ ਨੇ ਉਸ ਨੂੰ ਵੀਜ਼ਾ ਤੇ ਹਵਾਈ ਟਿਕਟ ਦੇ ਦਿੱਤੀ। ਮਿਲੀਆਂ ਰਿਪੋਰਟਾਂ ਮੁਤਾਬਕ ਓਂਟਾਰੀਓ ਦੀ ਅਦਾਲਤ ‘ਚੋਂ ਸੰਭਾਵੀ ਗ੍ਰਿਫਤਾਰੀ ਤੋਂ ਬਚਣ ਲਈ ਸੀ.ਆਰ.ਪੀ.ਐਫ. ਦਾ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਕੈਨੇਡਾ ਛੱਡ ਆਇਆ ਹੈ।

29 ਮਈ ਨੂੰ ਹੋਈ ਸੁਣਵਾਈ ‘ਚ ਤੇਜਿੰਦਰ ਢਿੱਲੋਂ ਦੇ ਕਾਰਜਕਾਲ ਦੇ ਵਿਸ਼ਲੇਸ਼ਣ ਤੋਂ ਬਾਅਦ ਅਦਾਲਤੀ ਕਾਰਵਾਈ ਵੇਲੇ ਢਿੱਲੋਂ ਦਾ ਅਦਾਲਤ ‘ਚ ਮੌਜੂਦ ਹੋਣਾ ਲਾਜ਼ਮੀ ਕਰਾਰ ਦਿੱਤਾ ਗਿਆ ਸੀ। ਢਿੱਲੋਂ ਦੀ ਗ਼ੈਰ-ਮੌਜੂਦਗੀ ‘ਚ ਓਂਟਾਰੀਓ ਅਦਾਲਤ ਦੇ ਸੁਣਵਾਈ ਨਾ ਕਰਨ ਦੇ ਫੈਸਲੇ ਤੋਂ ਬਾਅਦ ਸਿਖਜ਼ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਹ ਕਾਨੂੰਨ ਨਾਲ ਮਜ਼ਾਕ ਹੈ। ਇਹ ਯਕੀਨੀ ਬਣਾਇਆ ਜਾ ਰਿਹਾ ਸੀ ਕਿ ਅਦਾਲਤੀ ਕਾਰਵਾਈ ਵੇਲੇ ਢਿੱਲੋਂ ਦੀ ਮੌਜੂਦਗੀ ਲਾਜ਼ਮੀ ਕੀਤੀ ਜਾਵੇ।ਪੰਨੂ ਨੇ ਕਿਹਾ ਕਿ ਜਾਣਕਾਰੀ ਦਾ ਅਧਿਕਾਰ ਕਾਨੂੰਨ ਤਹਿਤ ਤੇਜਿੰਦਰ ਢਿੱਲੋਂ ਦੇ ਕੈਨੇਡਾ ਵਿੱਚ ਦਾਖਲੇ ਤੇ ਬਾਹਰ ਜਾਣ ਬਾਰੇ ਜਾਣਕਾਰੀ ਮੰਗੀ ਜਾਵੇਗੀ। ਉਨ੍ਹਾਂ ਨੇ ਕੈਨੇਡਾ ਦੇ ਕਾਨੂੰਨ ਮੁਤਾਬਕ ਤੇਜਿੰਦਰ ਢਿੱਲੋਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ। ਇਸ ਕਾਨੂੰਨ ਮੁਤਾਬਕ ਜੇ ਕਿਸੇ ਨੇ ਕੈਨੇਡਾ ਤੋਂ ਬਾਹਰ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੋਵੇ, ਉਸ ‘ਤੇ ਵੀ ਕੈਨੇਡਾ ‘ਚ ਮੁਕੱਦਮਾ ਚਲਾਇਆ ਜਾ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp