ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਫੈਪ) ਵੱਲੋਂ ਹਰ ਸਾਲ ਸਮਾਗਮ ਕਰਕੇ ਪ੍ਰਰਾਈਵੇਟ ਸਕੂਲਾਂ ਦੇ ਮੋਹਰੀ ਤੇ ਹੁਨਰਵੰਦ ਵਿਦਿਆਰਥੀਆਂ, ਅਧਿਆਪਕਾਂ, ਮੁੱਖ ਅਧਿਅਪਾਕਾਂ ਤੇ ਸਕੂਲਾਂ ਦਾ ਸਨਮਾਨ ਕੀਤਾ ਜਾਂਦਾ ਹੈ, ਜਿਸ ਤਹਿਤ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ (ਲੁਧਿ.) ਦੇ ਵਿਦਿਆਰਥੀ ਗੌਰਵ ਧਵਨ ਸਪੁੱਤਰ ਨਵੀਨ ਧਵਨ ਦਾ ਸਕੂਲ ਪਿੰ੍ਸੀਪਲ ਸੰਜੀਵ ਮੌਦਗਿੱਲ ਦੀ ਹਾਜ਼ਰੀ ‘ਚ ਫੈਪ ਵੱਲੋਂ ਪਰਾਈਡ ਆਫ ਇੰਡੀਆ ਨੈਸ਼ਨਲ ਐਵਾਰਡ ਨਾਲ ਸਨਮਾਨ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਸੀਪਲ ਸੰਜੀਵ ਮੌਦਗਿਲ ਨੇ ਦੱਸਿਆ ਵਿਦਿਆਰਥੀ ਨਵੀਨ ਧਵਨ ਵੱਲੋਂ ਸੈਸ਼ਨ 2022-23 ਦੌਰਾਨ ਦਸਵੀਂ ਜਮਾਤ ‘ਚੋਂ 98 ਫੀਸਦੀ ਤੋਂ ਵੱਧ ਨੰਬਰ ਲੈ ਕੇ ਪੰਜਾਬ ਦੀ ਮੈਰਿਟ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ ਗਿਆ ਸੀ ਤੇ ਇਹ ਵਿਦਿਆਰਥੀ ਹੋਰਨਾਂ ਵਿੱਦਿਅਕ ਤੇ ਸਹਿ ਵਿੱਦਿਅਕ ਸਰਗਰਮੀਆਂ ‘ਚ ਵੀ ਮੋਹਰੀ ਰਹਿੰਦਾ ਹੈ, ਜਿਸ ਕਾਰਨ ਫੈਪ ਵੱਲੋਂ ਇਹ ਸਨਮਾਨ ਕੀਤਾ ਗਿਆ ਹੈ।

ਇਸ ਮੌਕੇ ਕਰਮਦੀਪ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਬਲਦੀਪ ਕੌਰ, ਮਨਪ੍ਰਰੀਤ ਕੌਰ, ਸ਼ਬਨਮ, ਰਣਜੀਤ ਕੌਰ, ਕਿਰਨਜੀਤ ਕੌਰ, ਹਰਪ੍ਰਰੀਤ ਕੌਰ, ਰਮਨਪ੍ਰਰੀਤ ਕੌਰ, ਹਰਪ੍ਰਰੀਤ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਜਿਪਸੀ ਮਹਿਰਾ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।