ਆਨਲਾਈਨ ਡੈਸਕ, ਨਵੀਂ ਦਿੱਲੀ : ਲੀਜੈਂਡਜ਼ ਕ੍ਰਿਕਟ ਲੀਗ 2023 ਦੇ ਇੱਕ ਮੈਚ ਵਿੱਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਤੇ ਸਾਬਕਾ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਵਿਚਾਲੇ ਹੋਈ ਲੜਾਈ ਤੋਂ ਬਾਅਦ ਦਿੱਗਜਾਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਸ਼੍ਰੀਸੰਤ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਵੀਡੀਓ ਜਾਰੀ ਕਰਕੇ ਗੰਭੀਰ ਨੂੰ ਨਿਸ਼ਾਨਾ ਬਣਾਇਆ।
ਉਸ ਨੇ ਕਿਹਾ ਕਿ ਇਹ ਗੰਭੀਰ ਦੀ ਆਮ ਆਦਤ ਹੈ ਕਿ ਉਹ ਸੀਨੀਅਰ ਖਿਡਾਰੀਆਂ ਦਾ ਸਨਮਾਨ ਨਹੀਂ ਕਰਦਾ। ਉਸ ਨੇ ਵੀਰੂ ਭਾਈ ਵਰਗੇ ਸੀਨੀਅਰ ਖਿਡਾਰੀਆਂ ਨੂੰ ਵੀ ਨਹੀਂ ਬਖਸ਼ਿਆ। ਉਸ ਨੇ ਮੈਚ ‘ਚ ਵੀ ਮੈਨੂੰ ਵਾਰ-ਵਾਰ ਉਕਸਾਇਆ ਤੇ ਫਿਰ ਬਹੁਤ ਹੀ ਅਪਸ਼ਬਦ ਕਹੇ। ਇਸ ਤੋਂ ਬਾਅਦ ਲੜਾਈ ਤੋਂ ਬਾਅਦ ਗੌਤਮ ਗੰਭੀਰ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੇ 7 ਸ਼ਬਦਾਂ ‘ਚ ਕਰਾਰਾ ਜਵਾਬ ਦਿੱਤਾ ਹੈ।
Gautam Gambhir ਦਾ ਐੱਸ ਸ਼੍ਰੀਸੰਤ ਨਾਲ ਲੜਾਈ ਤੋਂ ਬਾਅਦ ਸਾਹਮਣੇ ਆਇਆ ਪਹਿਲਾ ਰਿਐਕਸ਼ਨ
ਦਰਅਸਲ ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਆਪਣੀ ਹੱਸਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਸ਼ਨ ਦਿੱਤਾ, ”ਮੁਸਕਰਾਓ, ਜਦੋਂ ਦੁਨੀਆ ਨੂੰ ਸਿਰਫ਼ ਅਟੈਂਸ਼ਨ ਚਾਹੀਦੀ।” ਇਨ੍ਹਾਂ 7 ਸ਼ਬਦਾਂ ‘ਚ ਗੰਭੀਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦੇ।
ਤੁਹਾਨੂੰ ਦੱਸ ਦੇਈਏ ਕਿ ਇਹ ਪੂਰਾ ਮਾਮਲਾ ਐਲਐਲਸੀ 2023 ਵਿੱਚ ਗੁਜਰਾਤ ਜਾਇੰਟਸ ਤੇ ਇੰਡੀਆ ਕੈਪੀਟਲਸ ਦੇ ਵਿੱਚ ਖੇਡੇ ਗਏ ਮੈਚ ਦਾ ਹੈ ਜਿਸ ਵਿੱਚ ਗੰਭੀਰ ਨੇ ਸ਼੍ਰੀਸੰਤ ਦੇ ਓਵਰ ਵਿੱਚ ਚੌਕੇ ਅਤੇ ਛੱਕੇ ਜੜੇ ਸਨ। ਇਸ ਤੋਂ ਬਾਅਦ ਮੈਦਾਨ ‘ਤੇ ਖਿਡਾਰੀਆਂ ਵਿਚਾਲੇ ਗਰਮਾ-ਗਰਮੀ ਹੋਈ। ਗੰਭੀਰ ਤੇ ਸ਼੍ਰੀਸੰਤ ਇਕ-ਦੂਜੇ ਨੂੰ ਦੇਖਦੇ ਨਜ਼ਰ ਆਏ।
ਐਲਐਲਸੀ ਐਲੀਮੀਨੇਟਰ ਮੈਚ ਵਿੱਚ ਇੰਡੀਆ ਕੈਪੀਟਲਜ਼ ਨੇ ਗੰਭੀਰ ਦੀਆਂ 30 ਗੇਂਦਾਂ ਵਿੱਚ 51 ਦੌੜਾਂ ਦੇ ਆਧਾਰ ‘ਤੇ 223 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਜਾਇੰਟਸ ਦੀ ਟੀਮ ਸਿਰਫ਼ 211 ਦੌੜਾਂ ਹੀ ਬਣਾ ਸਕੀ ਤੇ ਗੌਤਮ ਗੰਭੀਰ ਦੀ ਅਗਵਾਈ ਵਾਲੀ ਇੰਡੀਆ ਕੈਪੀਟਲਜ਼ ਨੇ ਇਹ ਮੈਚ 12 ਦੌੜਾਂ ਨਾਲ ਜਿੱਤ ਲਿਆ।
ਐੱਸ ਸ਼੍ਰੀਸੰਤ ਨੇ ਗੌਤਮ ਗੰਭੀਰ ‘ਤੇ ਸਾਧਿਆ ਨਿਸ਼ਾਨਾ
ਸ਼੍ਰੀਸੰਤ ਨੇ ਮੈਚ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਗੰਭੀਰ ‘ਤੇ ਨਿਸ਼ਾਨਾ ਸਾਧਿਆ। “ਮੈਂ ਸਿਰਫ਼ ਇਹ ਸਪੱਸ਼ਟ ਕਰਨਾ ਚਾਹੁੰਦਾ ਸੀ ਕਿ ਮਿਸਟਰ ਫਾਈਟਰ ਨਾਲ ਕੀ ਹੋਇਆ,” ਉਸਨੇ ਕਿਹਾ। ਉਹ ਹਮੇਸ਼ਾ ਆਪਣੇ ਸਾਰੇ ਸਾਥੀ ਖਿਡਾਰੀਆਂ ਨਾਲ ਲੜਦਾ ਹੈ ਉਹ ਵੀ ਬਿਨਾਂ ਕਿਸੇ ਕਾਰਨ… ਉਹ ਵੀਰੂ ਭਾਈ ਸਮੇਤ ਕਈ ਸੀਨੀਅਰ ਖਿਡਾਰੀਆਂ ਦੀ ਇੱਜ਼ਤ ਨਹੀਂ ਕਰਦਾ। ਅੱਜ ਵੀ ਬਿਲਕੁਲ ਉਹੀ ਹੋਇਆ। ਉਹ ਮੈਨੂੰ ਵਾਰ-ਵਾਰ ਭੜਕਾ ਰਿਹਾ ਸੀ ਉਹ ਮੈਨੂੰ ਅਜਿਹੀਆਂ ਗੱਲਾਂ ਹੀ ਕਹਿੰਦਾ ਰਿਹਾ ਜੋ ਬਹੁਤ ਰੁੱਖਾ ਸੀ ਜੋ ਗੰਭੀਰ ਨੂੰ ਨਹੀਂ ਕਰਨਾ ਚਾਹੀਦਾ ਸੀ।
Smile when the world is all about attention! pic.twitter.com/GCvbl7dpnX
— Gautam Gambhir (@GautamGambhir) December 7, 2023


