ਗੋਲੋ ਮਾਸੀ ਵਲੋਂ ਖੁਲਾਸਾ : ਹਨੀਪ੍ਰੀਤ ਦੇ ਕਹਿਣ ‘ਤੇ ਦਿੱਤਾ ਸੀ ਭੜਕਾਊ ਭਾਸ਼ਣ

ਪੰਚਕੂਲਾ,: ਪੰਚਕੂਲਾ ਤੇ ਸਿਰਸਾ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਇੱਕ ਲੱਖ ਰੁਪਏ ਇਨਾਮੀ ਗੋਲੋ ਮਾਸੀ ਨੇ ਐਸਆਈਟੀ ਦੀ ਪੁਛਗਿੱਛ ਵਿਚ ਖੁਲਾਸਾ ਕੀਤਾ ਹੈ ਕਿ ਹਨੀਪ੍ਰੀਤ ਇੰਸਾਂ ਨੇ ਉਸ ਨੂੰ ਭੜਕਾਊ ਭਾਸ਼ਣ ਦੇਣ ਲਈ ਕਿਹਾ ਸੀ। 17 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਵਿਚ ਬੈਠੀ ਹੋਈ ਸੀ। ਇਸ ਬੈਠਕ ਵਿਚ ਹਨੀਪ੍ਰੀਤ ਇੰਸਾਂ, ਆਦਿਤਿਆ ਇੰਸਾਂ, ਪਵਨ ਇੰਸਾਂ, ਸੁਰਿੰਦਰ ਧੀਮਾਨ Îਇੰਸਾਂ ਮੌਜੂਦ ਸੀ। ਹਨੀਪ੍ਰੀਤ ਇੰਸਾਂ ਦੇ ਕਹਿਣ ‘ਤੇ ਉਸ ਨੂੰ ਮੀਟਿੰਗ ਵਿਚ ਬੁਲਾਇਆ ਗਿਆ। ਐਸਆਈਟੀ ਸੂਤਰਾਂ ਦੇ ਅਨੁਸਾਰ ਗੋਲੋ ਮਾਸੀ ਨੇ ਪੁਛਗਿੱਛ ਵਿਚ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਦੀ ਕੱਟੜ ਭਗਤ ਹੈ ਅਤੇ 22 ਸਾਲਾਂ ਤੋਂ ਡੇਰਾ ਸੱਚਾ ਸੌਦਾ ਵਿਚ ਸੇਵਾ ਕਰ ਰਹੀ ਹੈ। ਡੇਰੇ ਵਿਚ ਜਦ ਵੀ ਸਤਿਸੰਗ ਹੁੰਦਾ ਤਾਂ ਉਹ ਲੱਖਾਂ ਦੀ ਸੰਗਤ ਨੂੰ ਵਿਵਸਥਾ ਬਣਾਈ ਰੱਖਣ ਲਈ ਮਾਈਕ ‘ਤੇ ਬੋਲਦੀ ਸੀ। ਸਾਰੇ ਜਣੇ ਉਸ ਨੂੰ ਮਾਸੀ ਕਹਿ ਕੇ ਬੁਲਾਉਂਦੇ ਸਨ। ਡੇਰਾ ਮੁਖੀ ‘ਤੇ ਲੱਗੇ ਦੋਸ਼ਾਂ ਕਾਰਨ ਸਾਰੇ ਦੁਖੀ ਸਨ। 17 ਅਗਸਤ ਨੂੰ ਹਨੀਪ੍ਰੀਤ ਇੰਸਾਂ ਦਾ ਸੰਦੇਸ਼ ਲੈ ਕੇ ਇੱਕ ਸੇਵਾਦਾਰ ਰਾਕੇਸ਼ ਕੁਮਾਰ ਲੰਗਰ ਭਵਨ ਆਇਆ ਅਤੇ ਉਸ ਨੂੰ ਕਿਹਾ ਕਿ ਹਨੀਪ੍ਰੀਤ ਨੇ ਤੁਹਾਨੂੰ ਬੁਲਾਇਆ ਹੈ। ਉਥੇ ਪਹੁੰਚ ਕੇ ਹਨੀਪ੍ਰੀਤ ਨੇ ਕਿਹਾ ਕਿ ਪਾਪਾ ਨੂੰ ਸਰਕਾਰ ਫਸਾਉਣ ‘ਤੇ ਤੁਲੀ ਹੋਈ ਹੈ। ਸਾਰੀ ਸੰਗਤ ਤੱਕ ਇਹ ਸੰਦੇਸ਼ ਪਹੁੰਚਾਓ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਮੁਖੀ ਖ਼ਿਲਾਫ਼ ਫ਼ੈਸਲਾ ਆਉਂਦਾ ਹੈ ਤਾਂ ਚੁੱਪ ਨਹੀਂ ਬੈਠਣਾ, ਅਪਣੇ ਗੁਰੂ ਦੇ ਲਈ ਚਾਹੇ ਜਾਨ ਵੀ ਕਿਉਂ ਨਾ ਦੇਣੀ ਪਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.