ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਭਲਕੇ 3 ਨਵੰਬਰ ਤੋਂ ਸ਼ੁਰੂ ਹੋਵੇਗੀ। ਉਕਤ ਜਾਣਕਾਰੀ ਗੋਲਡਨ ਅਰਥ ਕਾਨਵੈਂਟ ਸਕੂਲ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਨੇ ਦਿੰਦਿਆਂ ਦੱਸਿਆ ਇਸ ਸਮਾਗਮ ਦੇ ਪਹਿਲੇ ਦਿਨ ਮੌਕੇ ਡਾ. ਦੀਪਕ ਰਾਜਪੂਤ ਸੀਨੀਅਰ ਮੈਡੀਕਲ ਸੁਪਰਡੈਂਟ ਸ਼੍ਰੀ ਕ੍ਰਿਸ਼ਨਾ ਹਸਪਤਾਲ ਲੁਧਿਆਣਾ ਬਤੌਰ ਮੁੱਖ ਮਹਿਮਾਨ ਹੋਣਗੇ ਤੇ ਨਰਸਰੀ ਤੋਂ ਲੈ ਕੇ ਪੰਜਵੀ ਤਕ ਦੇ ਨੰਨ੍ਹੇ ਮੁੰਨੇ ਵਿਦਿਆਰਥੀ ਅਥਲੈਟਿਕ ਮੀਟ ਦਾ ਹਿੱਸਾ ਬਣ ਕੇ ਜਿੱਤ ਲਈ ਜੋਰ ਅਜਮਾਇਸ਼ ਕਰਨਗੇ। ਦੂਜੇ ਦਿਨ 4 ਨਵੰਬਰ ਦਿਨ ਸ਼ਨਿੱਚਰਵਾਰ ਸੁਖਦੇਵ ਸਿੰਘ ਵਾਲੀਆ ਪ੍ਰਧਾਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਮੁੱਖ ਮਹਿਮਾਨ ਹੋਣਗੇ ਤੇ ਛੇਵੀਂ ਤੋਂ 12ਵੀਂ ਜਮਾਤ ਦੇ ਖਿਡਾਰੀਆਂ ਦੀ ਅਥਲੈਟਿਕ ਮੀਟ ਸ਼ੁਰੂ ਕਰਵਾਉਣਗੇ। ਸਮਾਪਤੀ ਸਮੇਂ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪੋ੍ਗਰਾਮ ਵੀ ਪੇਸ਼ ਕੀਤਾ ਜਾਵੇਗਾ।