ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਭਾਰਤ ਦੇ ਵਿੱਦਿਅਕ ਖੇਤਰ ‘ਚ ਉਤਮਤਾ ਤੇ ਕੁਸ਼ਲਤਾ ਨੂੰ ਵਧਾਉਣ ਹਿੱਤ ਸਥਾਪਿਤ ਸੰਸਥਾ ਵੱਲੋਂ ਹਰ ਸਾਲ ਦੇਸ਼ ਦੇ ਚੋਣਵੇਂ ਸਕੂਲਾਂ ਦੇ ਗਤੀਸ਼ੀਲ ਮੁਖੀਆਂ ਦੀ ਕਾਰਗੁਜਾਰੀ ਨੂੰ ਮੁੱਖ ਰੱਖਦੇ ਹੋਏ ‘ਐਜੂਕੇਸ਼ਨਲ ਐਕਸੀਲੈਂਸ ਕਾਨਕਲੇਵ’ ਐਵਾਰਡ ਆਯੋਜਿਤ ਕੀਤੇ ਜਾਂਦੇ ਹਨ ਜਿਸ ਤਹਿਤ ਸਾਲ 2023 ਦਾ ਸਨਮਾਨ ਸਮਾਰੋਹ ਜੀਰਖਪੁਰ ਪਾਰਕ ਪਲਾਜਾ ਵਿਖੇ ਹੋਇਆ।

ਇਸ ‘ਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਪਿੰ੍ਸੀਪਲ ਨਵੀਨ ਬਾਂਸਲ ਨੂੰ ‘ਬੈਸਟ ਪਿੰ੍ਸੀਪਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਪੱਧਰ ਦੇ ਵਿੱਦਿਅਕ ਉਤਮਤਾ ਨੂੰ ਸਮਰਪਿਤ ਇਹ ਸੰਸਥਾ ਉਨ੍ਹਾਂ ਸਕੂਲ ਮੁਖੀਆਂ ਨੂੰ ਸਨਮਾਨਿਤ ਕਰਦੀ ਹੈ ਜੋ ਬਦਲਦੇ ਹਾਲਾਤ ਅਨੁਸਾਰ ਆਪਣੇ ਸਕੂਲਾਂ ਦੇ ਵਿੱਦਿਅਕ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਤੇ ਸੀਬੀਐੱਸਸੀ ਵੱਲੋਂ ਲਗਾਤਾਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਨੂੰ ਪੂਰਨ ਯੋਗਤਾ ਨਾਲ ਲਾਗੂ ਕਰਦੇ ਹਨ। ਪਿੰ੍ਸੀਪਲ ਨਵੀਨ ਬਾਂਸਲ ਦੀ ਇਸ ਪ੍ਰਰਾਪਤੀ ਉਪਰ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪੋ੍. ਗੁਰਮਖ ਸਿੰਘ ਗੋਮੀ ਪੰਧੇਰ, ਪ੍ਰਦੀਪ ਸੇਠੀ ਤੇ ਸਮੂਹ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਵੱਲੋਂ ਵਧਾਈ ਦਿੱਤੀ ਗਈ।