Ad-Time-For-Vacation.png

ਗੁਰਮੁਖ ਸਿੰਘ ਨੇ ਬੇਅਦਬੀ ਮਾਮਲੇ ਚ ਬਾਦਲ ਕਿਆਂ ਨਾਲ ਸੌਦੇਬਾਜ਼ੀ ਕਰਕੇ ਅਪਣੀਆਂ ਕੁਲਾਂ ਨੂੰ ਕਲੰਕਤ ਕੀਤਾ ਹੈ : ਜਥੇਦਾਰ ਮੰਡ

ਬਰਗਾੜੀ 21 ਅਗਸਤ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਨਾਲ ਸੇਵਾਵਾਂ ਨਿਭਾ ਰਹੇ ਹਨ। ਲਰਚੇ ਦੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥਕ ਬੁਲਾਰਿਆਂ ਨੇ ਮੋਰਚੇ ਦੀ ਚੜਦੀ ਕਲਾ ਅਤੇ ਜਲਦੀ ਸਫਲਤਾ ਮਿਲਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਨੇ ਬੇਅਦਬੀਆਂ ਕਰਵਾਈ ਤੇ ਕੌਂਮ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਇਨਸਾਫ ਨਹੀ ਦਿੱਤਾ, ਜਿਸਦਾ ਨਤੀਜਾ ਇਹ ਮਿਲਿਆ ਕਿ ਬਾਦਲ ਪਰਿਵਾਰ ਪੰਥ ਚੋ ਖਤਮ ਹੋ ਗਿਆ,ਜੇਕਰ ਕੈਪਟਨ ਇਨਸਾਫ ਦੇ ਦਿੰਦਾ ਹੈ ਤਾਂ ਸਿੱਖ ਮਨਾਂ ਚ ਇਹਦੇ ਲਈ ਕੋਈ ਜਗਾਂਹ ਬਣ ਸਕਦੀ ਹੈ, ਪ੍ਰੰਤੂ ਜੇਕਰ ਇਹ ਵੀ ਬਾਦਲ ਦੇ ਰਾਹ ਤੇ ਚੱਲ ਕੇ ਕੌਂਮ ਨੂੰ ਇਨਸਾਫ ਦੇਣ ਤੋਂ ਟਾਲਾ ਵੱਟ ਗਿਆ ਤਾਂ ਇਹ ਵੀ ਸਿੱਖ ਮਨਾਂ ਤੋਂ ਹਮੇਸਾਂ ਹਮੇਸਾਂ ਲਈ ਉੱਤਰ ਜਾਵੇਗਾ।ਉਹਨਾਂ ਕਿਹਾ ਕਿ ਜਦੋਂ ਬਰਗਾੜੀ ਮੋਰਚੇ ਦਾ ਇਤਿਹਾਸ ਲਿਖਿਆ ਜਾਵੇਗਾ, ਉਸ ਮੌਕੇ ਜਿਹੋ ਜਿਹੀ ਜਿਸ ਦੀ ਕਾਰਗੁਜਾਰੀ ਹੋਵੇਗੀ, ਉਹੋ ਜਿਹੇ ਪੰਨਿਆਂ ਤੇ ਲਿਖੀ ਜਾਵੇਗੀ।ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਦੇ ਜਸਟਿਸ ਰਣਜੀਤ ਸਿੰਘ ਕੋਲ ਦਰਜ ਕਰਾਏ ਅਪਣੇ ਬਿਆਨਾਂ ਤੋ ਪਲਟਣ ਤੇ ਪ੍ਰਤੀਕਰਮ ਕਰਦਿਆਂ ਵਿਸ਼ੇਸ਼ ਤੌਰ ਤੇ ਕੀਤੀ ਗੱਲਵਾਤ ਦੌਰਾਨ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲੱਗਣ ਬਦਲੇ ਬਾਦਲਾਂ ਨੂੰ ਬਚਾਉਣ ਲਈ ਅਪਣੇ ਭਰਾ ਨੂੰ ਜਸਟਿਸ ਰਣਜੀਤ ਸਿੰਘ ਕਮਿਸਨ ਕੋਲ ਦਰਜ ਕਰਵਾਏ ਅਪਣੇ ਬਿਆਨਾਂ ਤੋ ਮੁਕਰਾ ਦੇਣ ਦੀ ਕਾਰਵਾਈ ਬੇਹੱਦ ਹੀ ਸ਼ਰਮਨਾਕ,ਨਿੰਦਣਯੋਗ ਅਤੇ ਅਕ੍ਰਿਤਘਣਤਾ ਵਾਲੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੁਨਿਆਵੀ ਸੁਆਰਥ ਖਾਤਰ ਅਪਣੇ ਗੁਰੂ ਤੋ ਮੁੱਖ ਮੋੜ ਕੇ ਅਪਣਾ ਅਤੇ ਅਪਣੇ ਪਰਿਵਾਰ ਦਾ ਇਤਿਹਾਸ ਹੀ ਕਲੰਕਤ ਨਹੀ ਕੀਤਾ ਬਲਕਿ ਗੁਰੂ ਨਾਲ ਦੁਸ਼ਮਣੀ ਵਿੱਢਣ ਦਾ ਬਜ਼ਰ ਗੁਨਾਹ ਕਰਕੇ ਅਪਣੀਆਂ ਕੁਲਾਂ ਨੂੰ ਕਲੰਕਤ ਕੀਤਾ ਹੈ।ਉਹਨਾਂ ਕਿਹਾ ਕਿ ਗੁਰੂ ਦੇ ਖਿਲਾਫ ਭੁਗਤਣ ਵਾਲੀ ਗੁਸਤਾਖੀ ਦੀ ਅਜਿਹੀ ਸਜਾ ਮਿਲੇਗੀ ਜਿੱਥੋਂ ਬਾਦਲ ਜਾਂ ਕੋਈ ਹੋਰ ਬਚਾ ਨਹੀ ਸਕੇਗਾ, ਸਗੋ ਗੁਰੂ ਦੀ ਕਚਹਿਰੀ ਵਿੱਚ ਤਾਂ ਇੱਕ ਨਾ ਇੱਕ ਦਿਨ ਸਾਰੇ ਪਾਪਾਂ ਦਾ ਹਿਸਾਬ ਦੇਣਾ ਹੀ ਪਵੇਗਾ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਚਨ ਹਨ ਕਿ ਸਰੀਰ ਦਾ ਮਰ ਜਾਣਾ ਮੌਤ ਨਹੀ ਹੁੰਦੀ ਬਲਕਿ ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ, ਸੋ ਗੁਰਮੁਖ ਸਿੰਘ ਦੀ ਜਮੀਰ ਮਰ ਚੁੱਕੀ ਹੈ,ਉਹਨੇ ਅਪਣੀ ਆਤਮਾ ਦਾ ਕਤਲ ਕਰ ਦਿੱਤਾ ਹੈ,ਹੁਣ ਉਹ ਜਿਉਂਦਾ ਵੀ ਮੋਇਆਂ ਸਮਾਨ ਰਹੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.