ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਜ਼ਿਲ•ੇ ਦੇ ਚੰਦੂ ਪਿੰਡ ਵਿਚ ਵੀਰਵਾਰ ਨੂੰ ਇਕ ਨਿਹੰਗ ਸਿੰਘ ਨੇ ਹਿੰਦੋਸਤਾਨ ਸ਼ਿਵ ਸੈਨਾ ਦੇ ਪੰਜਾਬ ਇੰਚਾਰਜ ਸੁਰਜੀਤ ਸਿੰਘ ਬਿੱਲਾ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਉਹ ਵਾਲ਼-ਵਾਲ਼ ਬਚ ਗਏ। ਸੂਤਰਾਂ ਨੇ ਦੱਸਿਆ ਕਿ ਬਿੱਲਾ ਜੋ ਕਿ ਕਲਾਨੌਰ ਦੇ ਰਹਿਣ ਵਾਲੇ ਹਨ, ਚੰਦੂ ਪਿੰਡ ਵਿਚ ਆਪਣੀ ਧੀ ਨਾਲ ਮਿਲਣ ਲਈ ਗਏ ਸਨ, ਜਿੱਥੇ ਉਹ ਵਿਆਹੀ ਹੋਈ ਹੈ। ਹਿੰਦੋਸਤਨ ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਮਹਿਤਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨਾਂ ਦੱਸਿਆ ਕਿ ਮਾਮਲਾ ਐਸ ਐਸ ਪੀ ਦੇ ਧਿਆਨ ਵਿਚ ਲਿਜਾਂਦਾ ਗਿਆ ਹੈ, ਜਿਨਾਂ ਨੇ ਐਸ ਐਚ ਓ ਕਲਾਨੌਰ ਨੂੰ ਮਾਮਲੇ ਵਿਚ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ। ਇੱਥੇ ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਵਿਚ ਪੰਜਾਬ ਵਿਚ ਆਰ ਐਸ ਐਸ ਅਤੇ ਸ਼ਿਵ ਸੈਨਾ ਦੇ ਨੇਤਾਵਾਂ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪਿਛਲੇ ਦਿਨੀਂ ਆਰ ਐਸ ਐਸ ਪੰਜਾਬ ਦੇ ਉਪ ਪ੍ਰਧਾਨ ਜਗਦੀਸ਼ ਗਗਨੇਜਾ ਉੱਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ, ਜਿਨਾਂ ਨੇ ਇਕ ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦਮ ਤੋੜ ਦਿੱਤਾ ਸੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


