Ad-Time-For-Vacation.png

ਗੁਰਦਵਾਰਾ ਗੁਰੂ ਨਾਨਕ ਨਿਵਾਸ ਰਿਚਮਿੰਡ ਵਿਖੇ ਸਿੱਖ ਧਰਮ ਦਾ ਪ੍ਰਚਾਰ

ਰਿਚਮਿੰਡ (ਬਲਵੰਤ ਸਿੰਘ ਸੰਘੇੜਾ)ਹਰ ਹਫਤੇ ਘੱਟੋ ਘੱਟ ਦੋ ਜਾਂ ਤਿੰਨ ਗਰੁੱਪ ਰਿਚਮੰਡ ਦੇ ਸਵਰਗ ਦੇ ਰਾਹ ਉਪਰ ਸਥਿੱਤ ਗੁਰਦਵਾਰਾ ਨਾਨਕ ਨਿਵਾਸ ਵਿਖੇ ਸਿੱਖ ਧਰਮ ਅਤੇ ਕਮਿਊਨਿਟੀ ਵਾਰੇ ਜਾਣਕਾਰੀ ਹਾਸਲ ਕਰਨ ਲਈ ਪਹੁੰਚਦੇ ਹਨ।ਇਹ ਵਿਦਿਆਰਥੀ ਅਤੇ ਸ਼ਹਿਰੀੇ ਵ੍ਨਖਰੇ ਵ੍ਨਖਰੇ ਸ਼ਹਿਰਾਂ ਤੋਂ ਇਸ ਖਾਸ ਥਾਂ ਦੀ ਯਾਤਰਾ ਕਰਨ ਆਉਂਦੇ ਹਨ।ਰਿਚਮਿੰਡ ਵਿਖੇ ਗੁਰਦਵਾਰਾ ਨਾਨਕ ਨਿਵਾਸ ਇਥੇ ਸਭ ਤੋਂ ਪਹਿਲਾਂ ਬਨਣ ਵਾਲਾ ਧਾਰਮਿਕ ਅਸਥਾਨ ਸੀ।ਇਸ ਲਈ ਇਹ ਕੁਦਰਤੀ ਹੈ ਕਿ ਇਹ ਗੁਰੂੁ ਘਰ ਹਰ ਇਕ ਗਰੁਪ ਦੀ ਪਹਿਲੀ ਚੋਣ ਹੁੰਂਦੀ ਹੈ। ਇਸ ਲਈ ਇਹ ਬਹੁਤ ਖੁਸ਼ੀ ਦੀ ਗਲ ਹੈ ਕਿ ਪਿਛਲੇ ਵੀਰਵਾਰ,12 ਜੁਲਾਈ ਨੂੰ, 20 ਤੋਂ ਵੱਧ ਗਰਲ ਗਾਈਡਜ ਚਾਰ ਪੰਜ ਅਧਿਆਪਿਕਾਂ ਦੀ ਰਹਿਨਮਾਈ ਥੱਲੇ ਗੁਰੂੁ ਘਰ ਪਹੰਚੇ।ਗੁਰਦਵਾਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਵਲੋਂ ਦਾਸ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।
ਇਹ 5 ਸਾਲ ਤੋਂ 17 ਤੱਕ ਨੌਜਵਾਨ ਬੱਚੀਆਂ ਆਪਣੇ ਜੀਵਨ ਲਈ ਇਹੋ ਜਿਹੇ ਪ੍ਰੋਗਰਾਂਮਾਂ ਰਾਹੀਂ ਬਹੁਤ ਕੁਝ ਸਿੱਖਦੀਆਂ ਹਨ।ਉਹਨਾਂ ਦਾ ਮੁੱਖ ਮੰਤਵ ਨਵੇਂ ਦੋਸਤ ਬਨਾਉਂਣੇ ਅਤੇ ਜਿੰਦਗੀ ਵਿਚ ਆਉਣ ਵਾਲੀਆਂ ਚੁਣਾਉਤੀਆਂ ਲਈ ਤਿਆਰ ਹੋਣਾ ਹੁੰਦਾ ਹੈ। ਇਸ ਪ੍ਰੋਗਰਾਮ ਰਾਹੀਂ ਇਹਨਾਂ ਬੱਚੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਅਤੇ ਦੂਸਰਿਆਂ ਦੀ ਜਿੰਦਗੀ ਵਿੱਚ ਕਿਵੇਂ ਫਰਕ ਪਾ ਸਕਦੀਆਂ ਹਨ।ਇਹ ਬੱਚੀਆਂ ਬੀ.ਸੀ. ਦੇ ਵੱਖਰੇ ਵੱਖਰੇ ਥਾਵਾਂ ਤੋਂ ਰਿਚਮੰਡ ਵਿਖੇ ਇਕ ਹਫਤੇ ਦੇ ਕੈਂਪ ਲਈ ਇਕੱਠੀਆਂ ਹੋਈਆਂ ਸਨ। ਇਸ ਕੈਂਪ ਦਾ ਨਾਂ ਕੈਨੇਡਾ ਦੇ ਰੰਗ ਸੀ। ਇਸ ਕੈਂਪ ਦਾ ਮੁਖ ਮੁੱਦਾ ਮੈਟਰੋ ਵੈਨਕੋਵਰ ਦੇ ਵੱਖਰੇ ਵੱਖਰੇ ਸੱਭਿਆਚਾਰਾਂ ਵਾਰੇ ਜਾਣਕਾਰੀ ਹਾਸਲ ਕਰਨਾਂ ਸੀ।ਇਸ ਸਿਲਸਿਲੇ ਵਿਚ ਇਹਨਾਂ ਦੇ ਅਧਿਅਪਕਾਂ ਨੇ ਦਾਸ ਨਾਲ ਕੁਝ ਸਮਾਂ ਪਹਿਲਾਂ ਸੰਪਰਕ ਕੀਤਾ ਸੀ ਕਿ ਉਹ ਗੁਰੁ ਘਰ ਵਿਖੇ ਆ ਕੇ ਸਿੱਖ ਧਰਮ ਅਤੇ ਸਿੱਖ ਕਮਿਊਨਿਟੀ ਵਾਰੇ ਜਾਨਣਾਂ ਦੀ ਇੱਛਾ ਰਖਦੇ ਹਨ। ਇਹਨਾਂ ਬੱਚੀਆਂ ਨੇ ਜੋ ਸੁਣਿਆ ਅਤੇ ਦੇਖਿਆ ਉਸ ਦੀ ਬਹੁਤ ਸ਼ਲਾਘਾ ਕੀਤੀ। ਗੁਰੂੁ ਘਰ ਵਿਖੇ ਉਹਨਾਂ ਸਭ ਨੇ ਜੂਸ, ਬਿਸਕੁਟ ਅਤੇ ਚਾਹ ਦਾ ਆਨੰਦ ਮਾਣਿਆਂ ਅਤੇ ਦਾਸ ਦਾ ਅਤੇ ਗੁਰੁ ਘਰ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਉਹਨਾਂ ਸਭ ਨੇ ਇਸ ਸਾਰੀ ਜਾਣਕਾਰੀ ਨੂੰ ਕਾਫੀ ਲਾਭਦਾਇਕ ਪਾਇਆ ।
9 ਜੁਲਾਈ ਤੋਂ 13 ਜੁਲਾਈ ਤੱਕ ਯੂ.ਬੀ.ਸੀ. ਵਿਖੇ ਇਕ ਇਤਹਾਸਿਕ ਅੰਤਰ ਰਾਸ਼ਟਰੀ ਸੰਸਕਰਿਤ ਕਾਨਫਰੰਸ ਚੱਲੀ। ਇਸ ਵਿਚ ਵੱਖਰੇ ਵੱਖਰੇ ਦੇਸ਼ਾਂ ਤੋਂ ਸੰਸਕਰਿਤ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ । ਇਸ ਕਾਨਫਰੰਸ ਦੇ ਪ੍ਰਬੰਧਕਾਂ ਵਲੋਂ ਦਾਸ ਨਾਲ ਸੰਪਰਕ ਕੀਤਾ ਕਿ ਇਹ ਵਿਦਵਾਨ ਗੁਰੂੁ ਘਰ ਵਿਖੇ ਆ ਕੇ ਸਿੱਖ ਧਰਮ ਅਤੇ ਸਿੱਖ ਕਮਿਊਨਿਟੀ ਵਾਰੇ ਜਾਣਕਾਰੀ ਕਰਨ ਦੇ ਇੱਛਕ ਹਨ। ਸੋ 14 ਜੁਲਾਈ ਦਿਨ ਸਨਿਚਰਵਾਰ ਨੂੰ ਦਾਸ ਅਤੇ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਦਾਸ ਨੇ ਉਹਨਾਂ ਨਾਲ ਸਿੱਖ ਧਰਮ ਅਤੇ ਸਾਡੇ ਭਾਈਚਾਰੇ ਵਾਰੇ ਜਾਣਕਾਰੀ ਸਾਂਝੀ ਕੀਤੀ।ੳਹੁਨਾਂ ਸਭ ਨੇ ਬਹਤ ਢੁਕਵੇਂ ਸਵਾਲ ਪੱੁਛੇ ਅਤੇ ਬਹੁਤ ਨਿਘੇ ਸਵਾਗਤ ਲਈ ਗੁਰੁ ਘਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ।ਇਸ ਦੇ ਨਾਲ ਹੀ ਉਹਨਾਂ ਨੇ ਚਾਹ ਪਾਣੀ ਦਾ ਆਨੰਦ ਮਾਣਿਆ।
ਜਦੋਂ ਇਹਨਾਂ ਬੱਚੀਆਂ ਅਤੇ ਸੰਸਕਰਿਤ ਦੇ ਵਿਦਵਾਨਾਂ ਨੂੰ ਗੁਰੂੁ ਸਾਹਿਬਾਨਾਂ ਅਤੇ ਸਿੱਖ ਕਮਿਊਨਿਟੀ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਵਾਰੇ ਦੱਸਿਆਂ ਗਿਆ ਤਾਂ ਸਭ ਨੇ ਬਹੁਤ ਸ਼ਲਾਘਾ ਕੀਤੀ। ਇਹਨਾਂ ਵਿਚ ਕਾਫੀ ਗਿਣਤੀ ਉੁਹਨਾਂ ਦੀ ਸੀ ਜੋ ਕਿ ਸ੍ਨਿਖ ਗੁਰੂ ਘਰ ਪਹਿਲੀ ਵਾਰ ਆਏ ਸਨ।ਇਸ ਲਈ ਉਹਨਾਂ ਲਈ ਇਹ ਕਾਫੀ ਨਵੀਂ ਜਾਣਕਾਰੀ ਸੀ ਜਿਸ ਲਈ ਉਹ ਗੁਰੂੁ ਘਰ ਦੇ ਬਹੁੁਤ ਧੰਨਵਾਦੀਇਹਨਾਂ ਸਭ ਨੇ ਦਾਸ ਨੂੰ ਬੁਹਤ ਹੀ ਢੁਕਵੇਂ ਸਵਾਲ ਪੁ੍ਨਛੇ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕੀਤਾ।ਇਸ ਵਿਚ ਕੋਈ ਸ਼੍ਨਕ ਨਹੀਂ ਕਿ ਇਹੋ ਜਿਹੇ ਉਪਰਾਲੇ ਸਾਡੇ ਧਰਮ ਅਤੇ ਕਮਿਊਨਿਟੀ ਲਈ ਬਹੁਤ ਹੀ ਲਾਭਦਾਇਕ ਹਨ। ਆਸ ਹੈ ਹੈ ਕਿ ਇਹੋ ਜਿਹੇ ਸ਼ੁਭ ਕਾਰਜ ਸ੍ਨਿਖ ਧਰਮ ਅਤੇ ਸਾਡੇ ਭਾਰੀਚਾਰੇ ਦਾ ਸਿਰ ਹੋਰ ਭੀ ੳੱੁਚਾ ਕਰਨ ਵਿਚ ਸਫਲ ਹੋਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.