ਡਿਜੀਟਲ ਡੈਸਕ, ਵਡੋਦਰਾ ਗੁਜਰਾਤ : ਵਡੋਦਰਾ ‘ਚ ਵੀਰਵਾਰ ਨੂੰ ਸਕੂਲੀ ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਝੀਲ ‘ਚ ਪਲਟ ਗਈ। ਕਿਸ਼ਤੀ ਵਿੱਚ 27 ਬੱਚੇ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚੇ ਹਰਨੀ ਦੀ ਮੋਤਨਾਥ ਝੀਲ ਵਿੱਚ ਕਿਸ਼ਤੀ ਕਰ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ।

ਘਟਨਾ ਤੋਂ ਬਾਅਦ ਬੱਚਿਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਹੁਣ ਤੱਕ 10 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਕਿਸ਼ਤੀ ‘ਚ ਕਰੀਬ 27 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਤੇ 23 ਤੋਂ 24 ਵਿਦਿਆਰਥੀ ਸ਼ਾਮਲ ਸਨ ਅਤੇ ਇਕ ਅਧਿਆਪਕ ਵੀ ਮੌਜੂਦ ਸੀ। ਬਚਾਅ ਦਲ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚਿਆਂ ਨੂੰ ਝੀਲ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ।