ਲਖਵੀਰ ਖਾਬੜਾ, ਰੂਪਨਗਰ : ਆਪਣਾ ਪੰਜਾਬ ਫਾਊਂਡੇਸ਼ਨ ਤੇ ਫੈੱਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ਼ ਆਫ ਪੰਜਾਬ ਮਿਲ ਕੇ ਪਿਛਲੇ ਸਮੇਂ ਤੋਂ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀਆਂ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਪੜ ਤੋਂ ਫੈੱਡਰੇਸ਼ਨ ਦੇ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਅਤੇ ਫੈੱਡਰੇਸ਼ਨ ਵੱਲੋਂ ਪੰਜਾਬ ਦੇ ਸਮੂਹ ਪ੍ਰਰਾਈਵੇਟ ਸੰਸਥਾਵਾਂ ਦੇ ਲਈ ਇਕ ਐਜੂਕੇਸ਼ਨਲ ਰੋਡ ਮੈਪ ਤਿਆਰ ਕੀਤਾ ਗਿਆ ਹੈ, ਜੋ ਕਿ ਪੰਜਾਬ ਨੂੰ ਇਕ ਨਵੀਂ ਦਿਸ਼ਾ ਦੇਵੇਗਾ। ਇਸ ਰੋਡ ਮੈਪ ਵਿੱਚ ਸਿੱਖਿਆ, ਖੇਡਾਂ, ਸੱਭਿਆਚਾਰ ਅਤੇ ਭਾਸ਼ਾ ਉੱਪਰ ਕੰਮ ਕੀਤਾ ਗਿਆ ਹੈ।

ਇਸ ਨਵੀਂ ਸੋਚ ਨੂੰ ਲੈ ਕੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਫੈਪ ਟੀਮ ਪੂਰੇ ਪੰਜਾਬ ਦਾ ਜ਼ਿਲਾਵਾਰ ਦੌਰਾ ਕਰੇਗੀ। ਗਿਆਨ ਰੂਪੀ ਇਹ ਖੜਗ ਜੋ ਕਿ ਸੰਸਥਾਵਾਂ ਦੇ ਪਿੰ੍ਸੀਪਲ ਅਤੇ ਮੈਨੇਜਮੈਂਟ ਨੂੰ ਪੇ੍ਰਿਤ ਕਰੇਗੀ ਕਿ ਉਹ ਕਿਵੇਂ ਪੰਜਾਬ ਦਾ ਭਵਿੱਖ ਸੁਨਹਿਰਾ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਡਾ. ਜਗਜੀਤ ਸਿੰਘ ਧੂਰੀ ਹੋਣਗੇ, ਜੋ ਕਿ ਸਿੱਖਿਆ ਦੇ ਖੇਤਰ ਵਿੱਚ ਆਪਣੇ ਆਪ ਵਿੱਚ ਇਕ ਸੰਸਥਾ ਹਨ। ਇਸ ਕਨਵੈਨਸ਼ਨ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ ਜੋ ਸੀਬੀਐੱਸਈ, ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਹੋਰ ਬੋਰਡਾਂ ਨਾਲ ਐਫੀਲੀਏਟਡ ਹਨ, ਨੂੰ ਸੱਦਾ ਹੈ। ਇਸ ਕਨਵੈਨਸ਼ਨ ਵਿੱਚ ਸਕੂਲਾਂ ਨਾਲ ਸਬੰਧਿਤ ਸਾਰੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਦੱਸਣ ਦੇ ਨਾਲ-ਨਾਲ ਫੈਪ ਨੈਸ਼ਨਲ ਐਵਾਰਡ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।

ਇਸ ਮੌਕੇ ਰੂਪਨਗਰ ਪ੍ਰਰਾਈਵੇਟ ਸਕੂਲਜ਼ ਐਸੋਸੀਏਸ਼ਨ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਅਤੇ ਮੈਂਬਰਜ਼ ਅਮਰਜੀਤ ਸਿੰਘ ਸੈਣੀ, ਿਛੰਦਰਪਾਲ ਕੌਰ, ਹਰਜਿੰਦਰ ਸਿੰਘ ਮੱਲੀ, ਜੇਕੇ ਜੱਗੀ, ਉਪਮਾ ਅਤੀਤ ਸਿੰਘ ਿਢੱਲੋਂ, ਰਾਣਾ ਓਮਬੀਰ ਸਿੰਘ, ਸਵਰਨ ਸਿੰਘ ਭੰਗੂ ਅਤੇ ਪਰਮਿੰਦਰ ਸ਼ਰਮਾ ਨੇ ਸਮੂਹਿਕ ਤੌਰ ‘ਤੇ ਜਾਣਕਾਰੀ ਦਿੱਤੀ ਕਿ ਇਹ ਕਨਵੈਨਸ਼ਨ ਰੰਗ ਮੰਚ ਆਡੀਟੋਰੀਅਮ, ਵਿਰਾਸਤ-ਏ-ਖਾਲਸਾ, ਸ੍ਰੀ ਆਨੰਦਪੁਰ ਸਾਹਿਬ ਵਿਖੇ ਦੁਪਹਿਰ 2.00 ਵਜੇ ਤੋਂ 5.00 ਵਜੇ ਤਕ ਹੋ ਰਹੀ ਹੈ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।