Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਕਮਿਸ਼ਨ ਪਾਸ ਦਿੱਤੀ ਗਵਾਹੀ ਤੋਂ ਮੁਕਰਿਆ

By Admin Published 4 min read

ਕਿਹਾ ਮੰਤਰੀ ਰੰਧਾਵਾ ਨੇ ਪਾਇਆ ਸੀ ਕਮਿਸ਼ਨ ਪਾਸ ਜਾਣ ਲਈ ਦਬਾਅ:ਕਮਿਸ਼ਨ ਤੇ ਲਾਏ ਸਿਆਸੀ ਪੱਖ ਪੂਰਨ ਦੇ ਸੰਗੀਨ ਦੋਸ਼
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾਤਾ ਹਿੰਮਤ ਸਿੰਘ ,ਕਮਿਸ਼ਨ ਨੂੰ ਆਪਣੇ ਦਿੱਤੇ ਉਸ ਬਿਆਨ ਤੋਂ ਮੁਕਰ ਗਏ ਹਨ ਕਿ ਜਿਸ ਵਿੱਚ ਉਸਨੇ ਦੋਸ਼ ਲਾਇਆ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਜਥੇਦਾਰਾਂ ਨੂੰ ਆਦੇਸ਼ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਸਨ ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਖੇ ਇਹ ਜਾਣਕਾਰੀ ਚੋਣਵੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਹਿੰਮਤ ਸਿੰਘ ਨੇ ਕਮਿਸ਼ਨ ਪਾਸ ਦਰਜ ਕਰਵਾਏ ਆਪਣੇ ਬਿਆਨਾਂ ਲਈ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਾਏ ਦਬਾਅ ਨੂੰ ਦੋਸ਼ੀ ਕਰਾਰ ਦਿੱਤਾ ਹੈ ।ਹਿੰਮਤ ਸਿੰਘ ਨੇ ਕਿਹਾ ਹੈ ਕਿ ਸ੍ਰ:ਰੰਧਾਵਾ ਨੇ 12ਅਕਤੂਬਰ 2017 ਨੁੰ ਉਸਨੂੰ ਆਪਣੀ ਮੁਹਾਲੀ ਸਥਿਤ ਰਿਹਾਇਸ਼ ਤੇ ਸੱਦਿਆ ਅਤੇ ਕਮਿਸ਼ਨ ਪਾਸ ਸਚਾਈ ਦੱਸਣ ਲਈ ਪ੍ਰੇਰਿਆ ,ਫਿਰ ਆਪਣੇ ਦੋ ਸਹਾਇਕਾਂ ਸਹਿਤ ਕਮਿਸ਼ਨ ਦੇ ਦਫਤਰ ਭੇਜਿਆ।ਹਿੰਮਤ ਸਿੰਘ ਨੇ ਕਿਹਾ ਹੈ ਕਿ ਉਹ ਤਾਂ ਇਹ ਸੋਚਦੇ ਸਨ ਕਿ ਉਨ੍ਹਾਂ ਵਲੋਂ ਦਿੱਤੇ ਬਿਆਨਾਂ ਨੂੰ ਕਮਿਸ਼ਨ ਸਿੱਖ ਕੌਮ ਨੂੰ ਇਨਸਾਫ ਦੇਣ ਲਈ ਵਰਤਣਗੇ ਪ੍ਰੰਤੂ ਬਾਅਦ ਵਿੱਚ ਅਹਿਸਾਸ ਹੋਇਆ ਕਿ ਕਮਿਸ਼ਨ ਤਾਂ ਇਸਨੂੰ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ ।ਹਿੰਮਤ ਸਿੰਘ ਇਥੋਂ ਤੀਕ ਕਹਿੰਦੇ ਚਲੇ ਗਏ ਕਿ ਜਸਟਿਸ ਰਣਜੀਤ ਸਿੰਘ ਕਮਿਮਸ਼ਨ ਨੇ ਉਨ੍ਹਾਂ ਪਾਸੋਂ ਕੁਝ ਖਾਲੀ ਕਾਗਜਾਂ ਉਪਰ ਇਕ ਦੋ ਜਗਾਹ ਦਸਤਖਤ ਵੀ ਕਰਵਾਏ ਸਨ।
ਜਿਕਰਯੋਗ ਹੈ ਕਿ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਲਈ ਕੈਪਟਨ ਸਰਕਾਰ ਵਲੋਂ ਗਠਿਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ 30ਜੂਨ ਨੂੰ ਸਰਕਾਰ ਨੂੰ ਸੌਪੀ ਰਿਪੋਰਟ ਵਿੱਚ ਹਿੰਮਤ ਸਿੰਘ ਵਲੋਂ ਦਿੱਤੇ ਬਿਆਨਾਂ ਨੂੰ ਅਹਿਮੀਅਤ ਦਿੱਤੀ ਤੇ ਇਸ ਨਤੀਜੇ ਤੀਕ ਪੁਜਾ ਕਿ ਬੁਰਜ ਜਵਾਹਰ ਸਿੰਘ ਵਾਲਾ ,ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸਬੰਧ 24 ਸਤੰਬਰ 2015 ਨੂੰ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਜਥੇਦਾਰਾਂ ਵਲੋਂ ਡੇਰਾ ਮੁਖੀ ਵਲੋਂ ਦਿੱਤੀ ਬਿਨ ਮੰਗੀ ਮੁਆਫੀ ਨਾਲ ਹੈ ।ਕਿਉਂਕਿ ਹਿੰਮਤ ਸਿੰਘ ਨੇ ਇਹ ਤਸਦੀਕ ਕੀਤਾ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਤੋਂ ਪਹਿਲਾਂ ਤਖਤਾਂ ਦੇ ਜਥੇਦਾਰ ਚੰਡੀਗੜ੍ਹ ਬਾਦਲ ਦੀ ਸਰਕਾਰੀ ਰਿਹਾਇਸ਼ ਤੇ ਪੁਜੇ ਸਨ ,ਇਸ ਲਈ ਇਸ ਸਮੁਚੇ ਕਾਂਡ ਦੀ ਸੂਈ ਬਾਦਲਾਂ ਵੱਲ ਜਾ ਰਹੀ ਸੀ ।ਜਿਕਰਯੋਗ ਹੈ ਕਿ ਅਜੇਹੇ ਹੀ ਬਿਆਨ ਦੇਣ ਕਾਰਣ ਅਪ੍ਰੈਲ 2016 ਵਿੱਚ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਪਾਸੋਂ ਜਥੇਦਾਰੀ ਖੋਹੀ ,ਹਿੰਮਤ ਸਿੰਘ ਨੂੰ ਨੌਕਰੀ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ।ਜਿਕਰ ਕਰਨਾ ਬਣਦਾ ਕਿ ਸ਼੍ਰੋਮਣੀ ਕਮੇਟੀ ਨੇ ਅਚਨਚੇਤ ਹੀ 2ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲਗਾ ਦਿੱਤਾ ਸੀ ਤੇ ਪੱਤਰਕਾਰਾਂ ਵਲੋਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਸਾਹਮਣੇ ਨਹੀ ਸਨ ਆ ਰਹੇ ।
ਆਖ਼ਰ ਭਵਿੱਖ ਬਾਣੀ ਸੱਚ ਹੋ ਨਿਕਲੀ
ਬਠਿੰਡਾ (ਅਨਿਲ ਵਰਮਾ): ਆਖਰ ਪਹਿਰੇਦਾਰ ਦੀ ਭਵਿੱਖਬਾਣੀ ਸੱਚ ਨਿਕਲੀ ਗਿਆਨੀ ਗੁਰਮੁਖ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਰਹੇ ਭਰਾ ਹਿੰਮਤ ਸਿੰਘ ਆਪਣੇ ਉਨ੍ਹਾਂ ਬਿਆਨਾਂ ਤੋਂ ਮੁੱਕਰ ਚੁੱਕੇ ਹਨ ਜੋ ਉਨ੍ਹਾਂ ਬੇਅਦਬੀ ਘਟਨਾਵਾਂ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਰਜ ਕਰਵਾਏ ਗਏ ਸਨ ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਉਹ ਬਿਆਨ ਉਨ੍ਹਾਂ ਜਸਟਿਸ ਰਣਜੀਤ ਸਿੰਘ ਅਤੇ ਕੈਪਟਨ ਸਰਕਾਰ ਦੇ ਧਾਕੜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਹੇਠ ਦਿੱਤੇ ਸਨ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਬਿਆਨ ਦੋਨਾਂ ਆਗੂਆਂ ਵੱਲੋਂ ਆਪ ਲਿਖੇ ਗਏ ਸਨ ਉਨ੍ਹਾਂ ਵਿੱਚ ਕੀ ਲਿਖਿਆ ਕੁੱਝ ਨਹੀਂ ਪਤਾ ਮੇਰੇ ਤੋਂ ਸਿਰਫ ਦਸਤਖਤ ਕਰਵਾਏ ਗਏ ਸਨ ਹਿੰਮਤ ਸਿੰਘ ਨੇ ਸਾਫ ਕੀਤਾ ਹੈ ਕਿ ਇਸ ਵਿੱਚ ਉਨ੍ਹਾਂ ਦੇ ਜਥੇਦਾਰ ਭਰਾ ਗਿਆਨੀ ਗੁਰਮੁਖ ਸਿੰਘ ਦਾ ਕੋਈ ਹੱਥ ਨਹੀਂ ਜ਼ਿਕਰਯੋਗ ਹੈ ਕਿ ਪਹਿਰੇਦਾਰ ਵੱਲੋਂ ਆਪਣੇ ਵਿੱਚ ਇਹ ਗੱਲ ਪ੍ਰਮੁੱਖਤਾ ਨਾਲ ਛਾਪੀ ਸੀ ਜਦੋਂ ਗਿਆਨੀ ਗੁਰਮੁੱਖ ਸਿੰਘ ਦੀ ਧਮਧਾਨ ਸਾਹਿਬ ਤੋਂ ਸ੍ਰੀ ਅਕਾਲ ਤੱਕ ਸਾਹਿਬ ਦੇ ਬਤੌਰ ਹੈੱਡ ਗ੍ਰੰਥੀ ਦੁਬਾਰਾ ਨੁਕਾਤੀ ਹੋਈ ਸੀ ਅਤੇ ਇਹ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਇਹ ਨਿਯੁਕਤੀ ਬਾਦਲ ਪਰਿਵਾਰ ਤੋਂ ਲਈ ਵੱਡੀ ਮੁਆਫ਼ੀ ਤਹਿਤ ਹੋਈ ਹੈ ਅਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਗਿਆਨੀ ਗੁਰਮੁੱਖ ਸਿੰਘ ਇਹ ਨਾ ਕਹਿ ਦੇਣ ਕੇ ਬਾਦਲ ਪਰਿਵਾਰ ਸਭ ਤੋਂ ਪਾਕਿ ਪਰਿਵਾਰ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗਿਆਨੀ ਗੁਰਮੀਤ ਸਿੰਘ ਨੇ ਬਾਦਲ ਰਾਜ ਵੇਲੇ ਸੌਦਾ ਸਾਧ ਨੂੰ ਮੁਆਫੀ ਦੇਣ ਤੇ ਦਸਤਖ਼ਤ ਕੀਤੇ ਸਨ ਅਤੇ ਤੋਂ ਬਾਅਦ ਸੌਦਾ ਸਾਧ ਨੂੰ ਦਿੱਤੀ ਮਾਫ਼ੀ ਦਾ ਰਾਜ਼ ਵੀ ਖੋਲ੍ਹਿਆ ਸੀ ਕਿ ਕਿਵੇਂ ਉਨ੍ਹਾਂ ਬਾਦਲ ਪਰਿਵਾਰ ਦੇ ਕਹਿਣ ਤੇ ਮਾਫ਼ੀ ਦਿੱਤੀ ਗਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp