ਪਵਨ ਕੁਮਾਰ, ਨੂਰਪੁਰ ਬੇਦੀ : ਗਦਰ ਲਹਿਰ ‘ਚ ਕੰਮ ਕਰਨ ਵਾਲੇ ਅਤੇ ਅੰਤਾਂ ਦੇ ਤਸੀਹੇ ਝੱਲਦਿਆਂ ਕਾਲੇ ਪਾਣੀਆਂ ਦੀ ਸਜ਼ਾ ਕੱਟਣ ਵਾਲੇ ਗਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਨੂੰ ਯਾਦ ਕਰਨ ਲਈ 25 ਸਤੰਬਰ ਨੂੰ ਉਨ੍ਹਾਂ ਦੀ ਮਨਾਈ ਜਾ ਰਹੀ ਬਰਸੀ ਸਬੰਧੀ ਕਿਰਤੀ ਕਿਸਾਨ ਮੋਰਚਾ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡਾਂ ‘ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਗਦਰ ਪਾਰਟੀ ਅੰਗਰੇਜ਼ੀ ਸਾਮਰਾਜ ਵਿਰੋਧੀ ਵਿਸ਼ਾਲ ਲਹਿਰ ਸੀ, ਜਿਸ ਵਿੱਚ ਪੰਜਾਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਧਰਮ ਨਿਰਪੱਖਤਾ ਅਤੇ ਖਰੀ ਦੇਸ਼ ਭਗਤੀ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਵਿੱਚ ਸਾਡੇ ਇਲਾਕੇ ਦੇ ਬਾਬਾ ਕਿਰਪਾ ਸਿੰਘ ਮੀਰਪੁਰ ਅੱਗੇ ਹੋ ਕੇ ਲੜੇ ਅਤੇ ਜੇਲ੍ਹਾਂ ਵਿੱਚ ਬੰਦ ਰਹੇ। ਉਨ੍ਹਾਂ ਨੂੰ ਸਰਧਾਂਜਲੀ ਦੇਣ ਲਈ ਪਹਿਲੀ ਵਾਰ 25 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੀਰਪੁਰ ਵਿੱਚ ਵਿਸ਼ਾਲ ਸਰਧਾਂਜਲੀ ਸਮਾਗਮ ਕੀਤ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਇਲਾਕੇ ਦੇ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਵੀਰ ਸਿੰਘ ਬੜਵਾ, ਦਲਜੀਤ ਪਾਬਲਾ, ਅਵਤਾਰ ਅਸਾਲਤਪੁਰ, ਦਵਿੰਦਰ ਸਰਥਲੀ, ਪ੍ਰਰੀਤਮ ਸਿੰਘ ਰਾਏਪੁਰ, ਕੁਲਦੀਪ ਕੌਰ ਸਰਥਲੀ, ਹਰਜਿੰਦਰ ਕੌਰ ਚਨੌਲੀ, ਜਰਨੈਲ ਕੌਰ ਬੜਵਾ, ਕਸ਼ਮੀਰ ਕੌਰ ਰਾਏਪੁਰ ਆਦਿ ਹਾਜ਼ਰ ਸਨ।