ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਥਾਣੇਦਾਰ, ਸਿਹਤ ਕਾਮੇ ਤੇ ਅੌਰਤ ਦੀ ਬਲੈਕਮੇਿਲੰਗ ਤੋਂ ਤੰਗ ਆ ਕੇ ਵੀਰਵਾਰ ਸਵੇਰੇ ਖੁਦ ਨੂੰ ਅੱਗ ਲਾਉਣ ਵਾਲੇ ਡੀਪੂ ਹੋਲਡਰ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਇਕ ਅੌਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲਾ ਡੀਪੂ ਹੋਲਡਰ ਓਮ ਪ੍ਰਕਾਸ਼ ਕਥਿਤ ਤੌਰ ‘ਤੇ ਇਕ ਮਹਿਲਾ, ਪੁਲਿਸ ਮੁਲਾਜ਼ਮ ਤੇ ਇਕ ਸਿਹਤ ਕਰਮੀ ਦੀ ਬਲੈਕਮੇਿਲੰਗ ਤੋਂ ਇਸ ਕਦਰ ਦੁਖੀ ਸੀ ਕਿ ਉਸ ਨੇ ਛਾਉਣੀ ਦੇ ਬਾਜ਼ਾਰ ਨੰਬਰ 2 ਵਿਚ ਕਥਿਤ ਦੋਸ਼ੀ ਲੜਕੀ ਦੀ ਦੁਕਾਨ ‘ਤੇ ਜਾ ਕੇ ਅੱਗ ਲਾ ਲਈ। ਪੈਟਰੋਲ ਦੀ ਅੱਗ ਇੰਨੀ ਫੈਲ ਗਈ ਕਿ ਲੜਕੀ ਦੀ ਦੁਕਾਨ ਸਮੇਤ ਆਸਪਾਸ ਦੇ ਇਲਾਕੇ ‘ਚ ਫੈਲ ਗਈ। ਸਥਾਨਕ ਲੋਕਾਂ ਵੱਲੋਂ ਪਾਣੀ ਦਾ ਿਛੜਕਾਅ ਕਰਕੇ ਅੱਗ ‘ਤੇ ਕਾਬੂ ਪਾਇਆ ਗਿਆ। ਘਟਨਾ ਦੇ ਬਾਅਦ ਪੀੜਤ ਦੇ ਪਰਿਵਾਰ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। 36 ਘੰਟੇ ਤੱਕ ਵਿਅਕਤੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਤੇ ਆਖ਼ਰ ਦਮ ਤੋੜ ਗਿਆ। ਇਲਾਜ ਦੌਰਾਨ ਪੀੜਤ ਪਠਾਨ ਪੁੱਤਰ ਸੁਰਿੰਦਰ ਬਾਂਸਲ ਨੇ ਦੱਸਿਆ ਸੀ ਕਿ 3 ਸਤੰਬਰ ਨੂੰ ਇਕ ਲੜਕੀ ਆਪਣੀ ਮਰਜ਼ੀ ਨਾਲ ਉਸ ਦੇ ਨਾਲ ਗਈ ਸੀ ਪਰ ਅਗਲੇ ਹੀ ਦਿਨ 4 ਸਤੰਬਰ ਨੂੰ ਉਸ ਕੋਲੋਂ 15 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਲੜਕੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਤੇ 5 ਸਤੰਬਰ ਨੂੰ ਉਹ ਦਿੱਲੀ ਚਲਾ ਗਿਆ। 9 ਸਤੰਬਰ ਨੂੰ ਲੜਕੀ ਨੇ ਸਿਵਲ ਹਸਪਤਾਲ ਜਾ ਕੇ ਆਪਣਾ ਮੈਡੀਕਲ ਕਰਵਾਇਆ ਅਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਵਿੱਚ ਤਾਇਨਾਤ ਇੱਕ ਮੁਲਾਜ਼ਮ, ਪੰਜਾਬ ਪੁਲਿਸ ਦੇ ਇੱਕ ਏਐੱਸਆਈ ਅਤੇ ਨੀਮ ਵਾਲਾ ਚੌਕ ਦੇ ਇੱਕ ਨੌਜਵਾਨ ਵੱਲੋਂ ਬਹੁਤ ਤੰਗ ਪੇ੍ਸ਼ਾਨ ਕੀਤਾ ਜਾ ਰਿਹਾ ਸੀ। ਥਾਣਾ ਕੈਂਟ ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਬੀਤੇ ਦਿਨ ਦਰਜ ਮਾਮਲੇ ਵਿਚ ਆਈ ਪੀ ਸੀ ਦੀ ਧਾਰਾ ਵਿੱਚ ਬਦਲੀ ਕੀਤੀ ਜਾਏਗੀ

ਦੇਰ ਰਾਤ ਮੌਤ ਤੋਂ ਬਾਅਦ ਅੌਰਤ ਖ਼ਿਲਾਫ਼ ਮਾਮਲਾ ਦਰਜ

ਡੀਪੂ ਹੋਲਡਰ ਓਮ ਪ੍ਰਕਾਸ਼ ਬਾਂਸਲ ਉਰਫ਼ ਪਠਾਨ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਆਖਰੀ ਸਾਹ ਲਿਆ। ਸ਼ਨੀਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਠਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਓਮ ਪ੍ਰਕਾਸ਼ ਪਠਾਨ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਕੈਂਟ ਦੀ ਪੁਲਿਸ ਨੇ ਅੌਰਤ ਨਿਰਮਲਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਏਐਸਆਈ ਤਿ੍ਲੋਕ ਸਿੰਘ ਨੇ ਦੱਸਿਆ ਕਿ ਓਮ ਪ੍ਰਕਾਸ਼ ਨੇ ਦੱਸਿਆ ਕਿ ਲੜਕੀ ਉਸ ਨੂੰ ਮਕਾਨ ਦਿਵਾਉਣ ਦੀ ਮੰਗ ਕਰਦੀ ਸੀ ਅਤੇ ਅਜਿਹਾ ਨਾ ਕਰਨ ‘ਤੇ ਬਲਾਤਕਾਰ ਦਾ ਕੇਸ ਦਰਜ ਕਰਨ ਦੀ ਧਮਕੀ ਦਿੰਦੀ ਸੀ। ਦੋਸ਼ ਹੈ ਕਿ 9 ਸਤੰਬਰ ਨੂੰ ਥਾਣਾ ਕੈਂਟ ਤੋਂ ਇਕ ਹੋਰ ਫੋਨ ਆਇਆ ਅਤੇ ਉਹ ਨਹੀਂ ਗਿਆ। ਉਸ ਨੇ ਦੱਸਿਆ ਕਿ 14 ਸਤੰਬਰ ਨੂੰ ਉਹ ਬਾਜ਼ਾਰ ਗਿਆ ਅਤੇ ਉੱਥੇ ਅੌਰਤ ਨੂੰ ਮਿਲਿਆ ਅਤੇ ਉਸ ਨੂੰ ਧਮਕੀਆਂ ਦੇਣ ਲੱਗਾ ਕਿ ਉਹ ਉਸ ਨੂੰ ਜੇਲ ‘ਚ ਡੱਕ ਦੇਵੇਗਾ ਅਤੇ ਬੱਚਿਆਂ ਨੂੰ ਵੀ ਨਹੀਂ ਛੱਡੇਗਾ। ਇਸ ਤੋਂ ਬਾਅਦ ਉਹ ਉਸ ਦੀ ਦੁਕਾਨ ‘ਤੇ ਗਿਆ ਤਾਂ ਨਿਰਮਲ ਕੌਰ ਨੇ ਉੱਥੇ ਆ ਕੇ ਉਸ ਨੂੰ ਜ਼ਲੀਲ ਕੀਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਚਿੰਤਾ ਦੀ ਮਾਰ ਤੋਂ ਬਚਣ ਲਈ ਉਸ ਨੇ ਆਪਣੇ ਨਾਲ ਪੈਟਰੋਲ ਪਾ ਕੇ ਅੱਗ ਲਗਾ ਲਈ। ਪੁਲਿਸ ਨੇ ਅੌਰਤ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਦੇ ਬਾਅਦ ਵੀਡੀਓ ‘ਚ ਵੀ ਲਏ ਸੀ ਨਾਂ

ਵੀਰਵਾਰ ਨੂੰ ਖੁਦ ਨੂੰ ਅੱਗ ਲਾ ਕੇ ਹਸਪਤਾਲ ‘ਚ ਇਲਾਜ ਅਧੀਨ ਓਮ ਪ੍ਰਕਾਸ਼ ਨੇ ਅੌਰਤ, ਸਿਵਲ ਹਸਪਤਾਲ ‘ਚ ਕੰਮ ਕਰਦੇ ਕਰਮਚਾਰੀ, ਪੰਜਾਬ ਪੁਲਿਸ ਦੇ ਇਕ ਏਐੱਸਆਈ ਅਤੇ ਨਿੰਮ ਵਾਲਾ ਚੌਕ ਦੇ ਇਕ ਵਿਅਕਤੀ ‘ਤੇ ਵੀ ਦੋਸ਼ ਲਗਾਏ ਸਨ। ਪਠਾਨ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਵੱਲੋਂ ਉਸ ਨੂੰ ਵੀ ਤੰਗ ਪੇ੍ਸ਼ਾਨ ਕੀਤਾ ਜਾਂਦਾ ਸੀ। ਇੱਕ ਇੱਜ਼ਤਦਾਰ ਪਰਿਵਾਰ ਤੋਂ ਹੋਣ ਕਰਕੇ, ਉਸਨੇ ਬਦਨਾਮੀ ਤੋਂ ਬਚਣ ਲਈ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਿਝਆ।

ਐੱਸਪੀ ਡਿਟੈਕਟਿਵ ਰਣਧੀਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਧਾਰਾਵਾਂ ਵਧਾ ਦਿੱਤੀਆਂ ਹਨ ਅਤੇ ਅੌਰਤ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।