ਕੱਲ ਦੇ ਨਾਇਕ ਅੱਜ ਦੇ ਖਲਨਾਇਕ

ਇਤਿਹਾਸ ਵਿੱਚ ਕੱਲ੍ਹ ਦੇ ਨਾਇਕ ਅੱਜ ਦੇ ਖਲਨਾਇਕ ਤੇ ਕੱਲ੍ਹ ਤੇ ਖ਼ਲਨਾਇਕ ਅੱਜ ਦੇ ਨਾਇਕ ਬਣ ਜਾਂਦੇ ਹਨ। ਅੱਜ 4 ਅਗਸਤ 1982 ਨੂੰ ਯਾਦ ਕਰੀਏ ਤਾਂ ਪੰਜ ਵਾਰ ਰਿਹਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5100 ਸਿੰਘਾਂ ਦਾ ਪਹਿਲਾ ਜੱਥਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ, ਧਰਮ ਯੁੱਧ ਮੋਰਚੇ ‘ਚ ਗ੍ਰਿਫ਼ਤਾਰੀ ਦਿੰਦਾ ਹੈ। ਇਹ ਮੋਰਚਾ ਪੰਜਾਬ ਦੇ ਪਾਣੀਆਂ ਲਈ, ਪੰਜਾਬੀ ਬੋਲਦੇ ਇਲਾਕਿਆ ਲਈ, ਚੰਡੀਗੜ੍ਹ ਲਈ, ਭਾਰਤੀ ਸੰਵਿਧਾਨ ਦੀ ਧਾਰਾ 25ਬੀ ਦੇ ਖ਼ਾਤਮੇ ਲਈ ਅਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲਾਇਆ ਜਾਂਦਾ ਹੈ। ਭਾਵੇਂ ਅਕਾਲੀਆਂ ਦੇ ਢਿੱਡ ‘ਚ ਉਸ ਸਮੇਂ ਵੀ ਸੰਤ ਭਿੰਡਰਾਂਵਾਲਿਆਂ ਵੱਲੋਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਗ੍ਰਿਫਤਾਰੀ ਵਿਰੁੱਧ ਸ਼ੁਰੂ ਕੀਤੇ ਮੋਰਚੇ ਨੂੰ ਫੇਲ੍ਹ ਕਰਨ ਦੀ ਬੇਈਮਾਨੀ ਸੀ, ਪ੍ਰੰਤੂ ਕਿਉਂਕਿ ਮੋਰਚਾ ਪੰਥਕ ਮੰਗਾਂ ਤੇ ਲਾਇਆ ਗਿਆ ਸੀ, ਇਸ ਲਈ ਸਿੱਖਾਂ ਨੇ ਵਹੀਰਾਂ ਘੱਤ ਕੇ ਇਸ ਮੋਰਚੇ ‘ਚ ਹਿੱਸਾ ਲਿਆ। ਬਾਅਦ ‘ਚ ਸੰਤ ਭਿੰਡਰਾਂਵਾਲੇ ਵੀ ਇਸ ਮੋਰਚੇ ‘ਚ ਹੀ ਸ਼ਾਮਲ ਹੋ ਗਏ। ਸਿੰਘਾਂ ਨੂੰ ਰੱਖਣ ਲਈ ਸਰਕਾਰ ਨੂੰ ਜੇਲ੍ਹ ਦੀ ਘਾਟ ਪੈ ਗਈ, ਸਕੂਲ ਕਾਲਜ ਤੇ ਹੋਰ ਸਰਕਾਰੀ ਇਮਾਰਤ ਧਰਮ ਯੁੱਧ ਦੇ ਯੋਧਿਆਂ ਲਈ ਖ਼ਾਲੀ ਕਰਵਾਏ ਗਏ, ਪ੍ਰੰਤੂ ਸੰਗਤਾਂ ਦਾ ਹੜ੍ਹ ਦਿਨੋ-ਦਿਨ ਵੱਧਦਾ ਗਿਆ। ਆਖ਼ਰ ਸਰਕਾਰ ਨੇ ਮਜ਼ਬੂਰਨ ਦੀਵਾਲੀ ਵਾਲੇ ਦਿਨ ਜੇਲ੍ਹਾਂ ਦੇ ਬੂਹੇ ਖੋਲ੍ਹ ਦਿੱਤੇ ਪ੍ਰੰਤੂ ਕੋਈ ਵੀ ਬੰਦੀ ਸਿੰਘ ਬਾਹਰ ਨਹੀਂ ਆਇਆ ਤੇ ਸਰਕਾਰ ਨੇ ਜਬਰਨ ਬਾਹਰ ਕੱਢਿਆ।
ਧਰਮ ਯੁੱਧ ਮੋਰਚਾ ਸਿੰਘਾਂ ਦੀ ਜਿੱਤ ਅਤੇ ਸਰਕਾਰ ਦੀ ਹਾਰ ਦਾ ਸਬੱਬ ਤਾਂ ਬਣਿਆ, ਪ੍ਰੰਤੂ ਇਸ ਧਰਮ ਯੁੱਧ ਮੋਰਚੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਦਾ ਜਾਹੋ-ਜਲਾਲ ਸਿੱਖ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਸੀ। ਜਿਸਨੂੰ ਅਕਾਲੀ ਬਰਦਾਸ਼ਤ ਨਾ ਕਰ ਸਕੇ। ਅਸੀਂ ਇਹ ਵੀ ਬਾਖ਼ੂਬੀ ਜਾਣਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਮ-ਯੁੱਧ ਮੋਰਚਾ ਲਾਇਆ ਗਿਆ ਸੀ, ਯਾਦ ਨਹੀਂ ਹੋਣੀਆਂ। ਉਸਨੂੰ ਕੋਈ ਪੱਤਰਕਾਰ ਅੱਜ ਦੇ ਦਿਨ ਦੀ ਇਤਿਹਾਸਕ ਮਹੱਤਤਾ ਪੁੱਛਣ ਜਾਵੇ ਤਾਂ ਇਹ ਪੱਕਾ ਹੈ ਕਿ ਉਸਨੂੰ ਯਾਦ ਨਹੀਂ ਹੋਵੇਗਾ। ਪਹਿਲਾ ਬੀਮਾਰੀ ਦਾ ਬਹਾਨਾ, ਫ਼ਿਰ ਛੱਡੋ ਜੀ! ਪੁਰਾਣੀਆਂ ਗੱਲਾਂ ਦਾ ਹੁਣ ਕੀ ਫ਼ਾਇਦਾ? ਇਸ ਤੋਂ ਵੱਧ ਉਹ ਕੋਈ ਰੋਹ ਸ਼ਬਦ ਇਸ ਇਤਿਹਾਸਕ ਦਿਨ ਬਾਰੇ ਨਹੀਂ ਬੋਲੇਗਾ। ਉਸਨੂੰ ਉਨ੍ਹਾਂ ਲੱਖਾਂ ਅਕਾਲੀ ਵਰਕਰਾਂ ਦੀ ਕੁਰਬਾਨੀ ਜਿਨ੍ਹਾਂ ਨੇ ਜੇਲ੍ਹਾਂ ਭਰੀਆਂ, ਵਿਧਾਨ ਸਭਾ ਦੇ ਘਿਰਾਉ ਸਮੇਂ ਡਾਗਾਂ ਝੱਲੀਆਂ, ਭੋਰਾ-ਭਰ ਵੀ ਯਾਦ ਨਹੀਂ ਹੋਵੇਗੀ। ਜਿਸ ਪੰਥ ਨੇ ਭਾਵੇਂ ਚੋਰ ਸਾਧ ਦੀ ਪਛਾਣ ਦੇ ਭੁਲੇਖੇ ‘ਚ ਉਸਨੂੰ ਪੰਜ ਵਾਰ ਮੁੱਖ ਮੰਤਰੀ ਬਣਾ ਦਿੱਤਾ, ਉਸ ਪੰਥ ਦੀ ਥਾਂ, ਉਸਨੂੰ ਆਪਣਾ ਪਰਿਵਾਰ ਤੇ ਆਪਣੇ ਪਰਿਵਾਰ ਲਈ ਲੁੱਟ ਹੀ ਯਾਦ ਰਹਿ ਗਈ ਹੈ। ਇਹ ਠੀਕ ਹੈ ਕਿ ਉਸਨੇ ਆਪਣੇ ਮਰਨ ਸਮੇਂ ਲਈ ਤਿਰੰਗਾ-ਝੰਡਾ ਤਾਂ ਪੱਕਾ ਕਰ ਲਿਆ, ਪ੍ਰੰਤੂ ਕੇਸਰੀ ਨਿਸ਼ਾਨ ਤੋਂ ਸਦੀਵੀ ਦੂਰ ਹੋ ਗਿਆ। 4 ਅਗਸਤ 1982 ਤੋਂ ਬਾਅਦ ਮਾਰਚ 1997 ਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾਂ ਉਸਨੂੰ ਪੰਥ, ਪੰਜਾਬ, ਪੰਜਾਬ ਦੀਆਂ ਸਾਰੀਆਂ ਮੰਗਾਂ-ਵਿਸਰ ਗਈਆਂ।
ਸਗੋਂ ਉਸੇ ਬਾਦਲ ਦੇ ਰਾਜ ‘ਚ ਗੁਰੂ ਗ੍ਰੰਥ ਸਾਹਿਬ ਦੀ ਸ਼ਰੇਆਮ ਨਿਰੰਤਰ ਬੇਅਦਬੀ ਹੋਣ ਲੱਗ ਪਈ ਤੇ ਰੋਸ ਪ੍ਰਗਟਾਉਣ ਵਾਲੇ ਸਿੰਘਾਂ ਤੇ ਗੋਲੀਆਂ ਚਲਾਉਣ ਲੱਗ ਪਈ। ਬੰਦੀ ਸਿੰਘਾਂ ਦੀ ਰਿਹਾਈ ਮੰਗਣ ਵਾਲਿਆਂ ਤੇ ਜ਼ੋਰ-ਜ਼ੁਲਮ ਤਸ਼ੱਦਦ ਹੋਣ ਲੱਗ ਪਿਆ। ਪੰਜਾਬ ਦੀ ਜੁਆਨੀ ਦੀ ਤਬਾਹੀ ਲਈ ਖੁੱਲ੍ਹੇ ਆਮ ਚਿੱਟਾ ਵਿਕਣ ਲੱਗ ਪਿਆ। ਪੰਜਾਬ ਦਾ ਕਿਸਾਨ, ਮਜ਼ਦੂਰ, ਛੋਟਾ ਦੁਕਾਨਦਾਰ ਕਰਜ਼ਿਆਂ ਕਾਰਣ ਖੁਦਕੁਸ਼ੀਆਂ ਦੇ ਰਾਹ ਪੈ ਗਿਆ। ਪ੍ਰੰਤੂ ਧਰਮ ਯੁੱਧ ਮੋਰਚੇ ਵਾਲੇ ਬਾਦਲ ਨੂੰ ਪੰਜਾਬ ਤੇ ਪੰਥ ਵਿਖਾਈ ਦੇਣੋ ਹੱਟ ਗਿਆ। ਕੱਲ੍ਹ ਦਾ ਨਾਇਕ, ਜਿਹੜਾ ਭਾਵੇਂ ਉਦੋਂ ਵੀ ਮਕਾਰੀ ਦੇ ਨਕਾਬ ਥੱਲੇ, ਆਪਣਾ ਅਸਲੀ ਚਿਹਰਾ ਲੁਕਾਈ ਬੈਠਾ ਸੀ, ਅੱਜ ਪੂਰੀ ਤਰ੍ਹਾਂ ਖਲਨਾਇਕ ਦੇ ਰੂਪ ‘ਚ ਸਾਹਮਣੇ ਆ ਕੇ, ਪੰਥ ਦੀ ਫੁੱਟ ਕਾਰਣ ਫ਼ਿਰ ਸਰਕਾਰ ਬਣਾਉਣ ਦੇ ਰੰਗੀਨ ਸੁਫ਼ਨੇ ਵੇਖ ਰਿਹਾ ਹੈ। ਅੱਜ ਵੀ ਬਰਗਾੜੀ ਤੋਂ ਇਕ ਮੋਰਚਾ ਚੱਲ ਰਿਹਾ ਹੈ ਤੇ ਇਸ ਮੋਰਚੇ ਨੂੰ ਜਿਹੜਾ ਪੰਥ ਦੀਆਂ ਤਿੰਨ ਪ੍ਰਮੁੱਖ ਮੰਗਾਂ ਨੂੰ ਲੈ ਕੇ ਲਾਇਆ ਗਿਆ ਹੈ, ਫ਼ੇਲ੍ਹ ਕਰਵਾਉਣ ਲਈ ਬਾਦਲ ਪਰਿਵਾਰ ਪੂਰੀ ਤਰ੍ਹਾਂ ਤਰਲੋ ਮੱਛੀ ਹੈ। ਪੰਥ ਕੀ ਹੈ, ਪੰਥਕ ਕੌਣ ਹੈ, ਇਸਦਾ ਭੁਲੇਖਾ ਕਿਸੇ ਨੂੰ ਬਾਕੀ ਨਹੀਂ। ਇਸ ਲਈ 4 ਅਗਸਤ 1982 ਤੇ 4 ਅਗਸਤ 2018 ਦੇ ਅੰਤਰ ਨੂੰ ਉਹ ਬਾਖ਼ੂਬੀ ਸਮਝਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.