ਪਹਿਲਾ ਸਿੱਖ ਤਾਮਿਲ ਗਾਇਕ ਬਣਿਆ ਲੁਧਿਆਣਾ ਦਾ ਜਸਕਰਨ ਸਿੰਘ

ਲੁਧਿਆਣਾ : ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ ਅਤੇ ਉਹ ਭਵਿੱਖ ਵਿਚ ਚੰਗਾ ਗਾÎਇਕ ਬਣ ਕੇ ਨਾਮ ਕਮਾਉਣਾ ਚਾਹੁੰਦਾ ਹੈ। ਦਸ ਦਈਏ ਕਿ 18 ਸਾਲਾਂ ਦਾ ਸਿੱਖ ਨੌਜਵਾਨ ਜਸਕਰਨ ਸਿੰਘ ਇਸ ਵਾਰ ਸਾਰੇਗਾਮਾਪਾ ਤਾਮਿਲ ਦਾ ਫਾਈਨਲਿਸਟ ਰਿਹਾ ਹੈ। ਫਾਈਨਲਿਸਟ ਰਹਿੰਦੇ ਹੋਏ ਉਹ ਚੌਥਾ ਸਥਾਨ ਹਾਸਲ ਕਰ ਚੁੱਕਾ ਹੈ। ਇਸ ਫਾਈਨਲ ਰਾਊਂਡ ਵਿਚ ਜਸਕਰਨ ਨੇ ਆਲਾ ਪੋਰਾਣਾ ਅਤੇ ਵੰਦੇ ਮਾਤਰਮ ਤਾਮਿਲ ਵਿਚ ਗਾਇਆ ਸੀ।
ਸਤੰਬਰ 2017 ਵਿਚ ਤਾਮਿਲਨਾਡੂ ਵਿਚ ਸਾਰੇਗਾਮਾਪਾ ਤਾਮਿਲ ਦੇ ਆਡੀਸ਼ਨ ਹੋਏ ਸਨ, ਜਿਸ ਵਿਚ ਜਸਕਰਨ ਦੀ 105 ਭਾਗ ਲੈਣ ਵਾਲਿਆਂ ਵਿਚ ਚੋਣ ਹੋਈ ਸੀ। ਫਿਰ ਮੈਗਾ ਐਡੀਸ਼ਨ ਕਲੀਅਰ ਕਰਦੇ ਹੋਏ ਟਾਪ 25 ਵਿਚ ਪਹੁੰਚਿਆ। ਅਪਣੀ ਬਿਤਹਰੀਨ ਗਾਇਕੀ ਨਾਲ 12 ਰਾਊਂਡ ਕਲੀਅਰ ਕਰਦੇ ਹੋਏ ਜਸਕਰਨ ਟਾਪ 5 ਵਿਚ ਵੀ ਪਹੁੰਚ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਯੂ-ਟਿਊਬ ਤੋਂ ਇਸ ਦੀ ਪ੍ਰੈਕਟਿਸ ਕੀਤੀ ਸੀ। ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦਾ ਰਹਿਣ ਵਾਲਾ ਜਸਕਰਨ ਨਾਰਥ ਇੰਡੀਆ ਦਾ ਪਹਿਲਾ ਅਜਿਹਾ ਸਿੱਖ ਗਾÎਇਕ ਬਣ ਗਿਆ ਹੈ, ਜਿਸ ਨੇ ਤਾਮਿਲ ਭਾਸ਼ਾ ਵਿਚ ਲਾਈਵ ਗਾਇਆ।

ਖ਼ਾਸ ਗੱਲ ਇਹ ਰਹੀ ਕਿ ਆਡੀਸ਼ਨ ਦੌਰਾਨ ਹੀ ਜਸਕਰਨ ਨੇ ਤਾਮਿਲ ਸਿੱਖੀ ਹੈ ਅਤੇ ਇਸ ਦੀ ਯੂ-ਟਿਊਬ ਤੋਂ ਪ੍ਰੈਕਟਿਸ ਕੀਤੀ ਹੈ। ਪਿਛਲੇ ਮਹੀਨੇ ਸ੍ਰੀਲੰਕਾ ਅਤੇ ਸਿਡਨੀ ਵਿਚ ਜਸਕਰਨ ਤਾਮਿਲ ਵਿਚ ਗਾਇਕੀ ਕਰ ਚੁੱਕਿਆ ਹੈ। ਜਸਕਰਨ ਸ੍ਰੀਲੰਕਾ ਜਾ ਰਿਹਾ ਹੈ, ਜਿਸ ਵਿਚ ਪੰਜ ਅਗੱਸਤ ਅਤੇ 11 ਅਗੱਸਤ ਨੂੰ ਤਾਮਿਲ ਵਿਚ ਹੋਣ ਜਾ ਰਹੇ ਗਾਇਕੀ ਸ਼ੋਅ ਵਿਚ ਹਿੱਸਾ ਲਵੇਗਾ। ਉਹ ਇਸ ਤੋਂ ਪਹਿਲਾਂ ‘ਦਿ ਵਾਇਸ ਆਫ਼ ਇੰਡੀਆ’ ਵਿਚ ਵੀ ਹਿੱਸਾ ਲੈ ਚੁੱਕਿਆ ਹੈ। ਸਾਲ 2016 ਵਿਚ ਆਏ ‘ਦਿ ਵਾਇਸ ਆਫ਼ ਇੰਡੀਆ’ ਸੀਜ਼ਨ-2 ਵਿਚ ਵੀ ਜਸਕਰਨ ਹਿੱਸਾ ਲੈ ਚੁੱਕਿਆ ਹੈ।
ਇਸ ਦੌਰਾਨ ਉਹ ਟਾਪ 40 ਵਿਚ ਜਗ੍ਹਾ ਬਣਾ ਚੁੱਕਿਆ ਸੀ ਅਤੇ ਬੈਟਲ ਰਾਊਂਡ ਵਿਚ ਐਲੀਮੀਨੇਟ ਹੋ ਗਿਆ ਸੀ। ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਬੀਸੀਐਮ ਸਕੂਲ ਤੋਂ ਹੁਣ ਜਸਕਰਨ 12ਵੀਂ ਕਰ ਰਿਹਾ ਹੈ।ਤਾਮਿਲ ਵਿਚ ਉਹ ਸ੍ਰੀ ਨਿਵਾਸ ਅਤੇ ਹਰੀਹਰਨ, ਹਿੰਦੀ ਵਿਚ ਰਾਹਤ ਫਤਿਹ ਅਲੀ ਖ਼ਾਨ ਅਤੇ ਅਰਿਜੀਤ ਸਿੰਘ ਅਤੇ ਪੰਜਾਬੀ ਵਿਚ ਦਿਲਜੀਤ ਦੋਸਾਂਝ ਨੂੰ ਗਾਇਕੀ ਵਿਚ ਅਪਣਾ ਆਦਰਸ਼ ਮੰਨਦਾ ਹੈ। ਜਸਕਰਨ ਗਾਇਕੀ ਦੀ ਸਿਖ਼ਲਾਈ ਹਨੀਤ ਤਨੇਜਾ ਤੋਂ ਲੈ ਰਿਹਾ ਹੈ। ਪਿਤਾ ਬਲਵੀਰ ਸਿੰਘ ਦਾ ਹੌਜ਼ਰੀ ਦਾ ਕਾਰੋਬਾਰ ਹੈ ਜਦਕਿ ਮਾਤਾ ਸਰਬਜੀਤ ਕੌਰ ਘਰੇਲੂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.