ਡਿਜੀਟਲ ਡੈਸਕ, ਨਵੀਂ ਦਿੱਲੀ : ਰਾਮ ਨਗਰੀ ਅਯੁੱਧਿਆ ‘ਚ ਸਾਲਾਂ ਦੀ ਉਡੀਕ ਖਤਮ ਹੋਣ ਵਾਲੀ ਹੈ। ਇੱਥੇ ਰਾਮ ਮੰਦਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਕਰਵਾਇਆ ਜਾਵੇਗਾ। ਰਾਮ ਭਗਤ ਰਾਮਲਲਾ ਦੇ ਦਰਸ਼ਨਾਂ ਲਈ ਉਤਾਵਲੇ ਹਨ। ਰਾਮ ਮੰਦਰ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਇੱਥੇ ਸ਼ਰਧਾਲੂ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਜੇਕਰ ਤੁਸੀਂ ਵੀ ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਇਸ ਖਬਰ ‘ਚ ਅਸੀਂ ਤੁਹਾਨੂੰ ਦੱਸਾਂਗੇ ਕਿ ਅਯੁੱਧਿਆ ਪਹੁੰਚਣ ਤੋਂ ਪਹਿਲਾਂ ਤੇ ਬਾਅਦ ਵਿੱਚ ਕੀ ਕਰਨਾ ਚਾਹੀਦਾ ਹੈ।

ਆਧਾਰ ਕਾਰਡ ਆਪਣੇ ਕੋਲ ਰੱਖੋ

ਜੇਕਰ ਤੁਸੀਂ ਅਯੁੱਧਿਆ ਜਾ ਰਹੇ ਹੋ ਤਾਂ ਤੁਹਾਨੂੰ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਰੱਖਣਾ ਚਾਹੀਦਾ ਹੈ। ਤਸਦੀਕ ਲਈ ਤੁਹਾਡੇ ਤੋਂ ਆਧਾਰ ਕਾਰਡ ਮੰਗਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਕਿਸੇ ਵੀ ਤਰ੍ਹਾਂ ਦੀ ਜਾਂਚ ‘ਚ ਵੀ ਫਾਇਦੇਮੰਦ ਹੋਵੇਗਾ। ਦੱਸ ਦਈਏ ਕਿ ਆਮ ਲੋਕ 22 ਜਨਵਰੀ ਤੋਂ ਬਾਅਦ ਹੀ ਰਾਮ ਮੰਦਰ ‘ਚ ਦਾਖਲ ਹੋ ਸਕਣਗੇ।

ਮੁਫਤ ਲਾਕਰ ਦੀ ਸਹੂਲਤ

ਰਾਮਲਲਾ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਆਪਣਾ ਸਾਮਾਨ ਲਾਕਰ ‘ਚ ਰੱਖਣਾ ਹੋਵੇਗਾ। ਹਾਲਾਂਕਿ, ਲਾਕਰ ਦੀ ਸਹੂਲਤ ਮੁਫਤ ਹੈ। ਰਾਮ ਮੰਦਰ ਕੰਪਲੈਕਸ ‘ਚ ਵੱਡੀ ਗਿਣਤੀ ‘ਚ ਲਾਕਰ ਲਗਾਏ ਗਏ ਹਨ। ਰਾਮ ਮੰਦਰ ਦੇ ਅੰਦਰ ਪਰਸ, ਮੋਬਾਈਲ ਵਰਗੀਆਂ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ।