Ad-Time-For-Vacation.png

ਕੈਸ਼ ਨਾ ਮਿਲਣ ਤੋਂ ਬੈਂਕ ਵਿਚ ਭੰਨ-ਤੋੜ ‘ਤੇ ਉਤਾਰੂ ਹੋਈ ਭੀੜ

ਲੁਧਿਆਣਾ (ਖੁਰਾਣ) : ਨੋਟਬੰਦੀ ਦੇ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਸ਼ਿਵਪੁਰੀ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ। ਲੋਕ ਕੈਸ਼ ਨਾ ਮਿਲਣ ‘ਤੇ ਭੰਨ-ਤੋੜ ‘ਤੇ ਉਤਾਰੂ ਹੋ ਗਏ। ਗੁੱਸੇ ਵਿਚ ਆਈਆਂ ਔਰਤਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ ਅਤੇ ਆਪਣੇ ਹੀ ਜਮ੍ਹਾ ਕੀਤੇ ਗਏ ਰੁਪਏ ਕਢਵਾਉਣ ਲਈ ਉਹ ਹੱਥ ਪੈਰ ਜੋੜਦੀਆਂ ਹੋਈਆਂ ਕਦੇ ਆਪਣੀ ਤੁਲਨਾ ਸੜਕਾਂ ‘ਤੇ ਭੀਖ ਮੰਗ ਰਹੇ ਭਿਖਾਰੀਆਂ ਦੇ ਨਾਲ ਕਰਦੀਆਂ ਰਹੀਆਂ ਤਾਂ ਬੈਂਕ ਕਰਮਚਾਰੀਆਂ ਤੋਂ ਆਪਣੇ ਬੈਂਕ ਖਾਤੇ ਬੰਦ ਕਰਵਾਉਣ ਦੀ ਫਰਿਆਦ ਕਰਦੀਆਂ ਦਿਖਾਈ ਦਿੱਤੀਆਂ ਪਰ ਅਜਿਹੇ ਵਿਚ ਸਥਿਤੀ ਉਸ ਸਮੇਂ ਪੂਰੀ ਤਰ੍ਹਾਂ ਬੇਕਾਬੂ ਹੋ ਗਈ, ਜਦੋਂ ਭੀੜ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਆਪਣੇ ਬਿਮਾਰ ਬੱਚਿਆਂ ਦੇ ਇਲਾਜ ਲਈ ਜ਼ਿਆਦਾ ਮਾਤਰਾ ਵਿਚ ਨਕਦੀ ਨਾ ਮਿਲਣ ‘ਤੇ ਆਪਣੇ ਗੁੱਸੇ ‘ਤੇ ਬੇਕਾਬੂ ਹੁੰਦੇ ਹੀ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਭੰਨ ਤੋੜ ਕਰਨ ‘ਤੇ ਉਤਾਰੂ ਹੋ ਗਏ।

ਇਸ ਮੌਕੇ ‘ਤੇ ਭਾਰੀ ਗਿਣਤੀ ਵਿਚ ਪੁੱਜ ਕੇ ਪੁਲਸ ਨੇ ਸਥਿਤੀ ਸੰਭਾਲਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਪਰ ਇਸ ਸਭ ਦੇ ਬਾਵਜੂਦ ਲੋਕਾਂ ਦਾ ਦਰਦ ਰਹਿ ਰਹਿ ਕੇ ਉਨ੍ਹਾਂ ਦੀ ਜ਼ੁਬਾਨ ‘ਤੇ ਆਉਂਦਾ ਰਿਹਾ। ਇਸ ਦੌਰਾਨ ਲੋਕਾਂ ਨੇ ਬੈਂਕ ਦੇ ਬਾਹਰ ਧਰਨਾ ਦਿੱਤਾ ਜਿਸ ਕਾਰਨ ਰੋਡ ਦੇ ਦੋਵੇਂ ਪਾਸੇ ਭਾਰੀ ਜਾਮ ਲੱਗ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.