ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਟੇਕੇ ਗੋਡੇ!

ਧੂਰੀ (ਸੰਜੀਵ ਜੈਨ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲਾ ਸੰਗਰੂਰ ਅੰਦਰ ਟਿਕਟਾਂ ਦੀ ਕੀਤੀ ਗਈ ਵੰਡ ਤੋਂ ਇੰਝ ਜਾਪਦਾ ਹੈ ਕਿ ਉਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰਦੇ ਹੋਏ ਗੋਡੇ ਟੇਕ ਦਿੱਤੇ ਹੋਣ। ਜ਼ਿਲੇ ਦੀਆਂ ਕੁੱਲ 7 ਵਿਧਾਨ ਸਭਾ ਸੀਟਾਂ ‘ਚੋਂ ਮਹਿਜ਼ 2 ਸੀਟਾਂ ਤੋਂ ਹੀ ਮੌਜੂਦਾ ਵਿਧਾਇਕ ਕਿਸਮਤ ਅਜ਼ਮਾਉਣਗੇ। ਇਸ ਤੋਂ ਇਲਾਵਾ 2 ਮੌਜੂਦਾ ਵਿਧਾਇਕਾਂ ਦੇ ਹਲਕੇ ਬਦਲਣ ਅਤੇ ਬਾਕੀ ਤਿੰਨ ਸੀਟਾਂ ਤੋਂ ਨਵੇਂ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਜੇਕਰ ਸਿਲਸਿਲੇ ਵਾਰ ਸੰਗਰੂਰ ਜ਼ਿਲੇ ਦੇ ਹਰਿਆਣਾ ਬਾਰਡਰ ਨਾਲ ਲੱਗਦੇ ਹਲਕਾ ਲਹਿਰਾਗਾਗਾ ਤੋਂ ਹੀ ਸ਼ੁਰੂਆਤ ਕੀਤੀ ਜਾਵੇ ਤਾਂ ਅਕਾਲੀ ਦਲ (ਬ) ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਅਤੇ ਸੂਬੇ ਦੇ ਮੌਜੂਦਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਹਲਕਾ ਛੱਡ ਕੇ ਹੁਣ ਇੱਥੋਂ ਚੋਣ ਲੜਣਗੇ। ਪਿਛਲੀ ਸਰਕਾਰ ਵਿਚ ਲੋਕ ਨਿਰਮਾਣ ਵਿਭਾਗ ਦੇ ਅਤੇ ਮੌਜੂਦਾ ਸਰਕਾਰ ਵਿਚ ਵਿੱਤ ਮੰਤਰੀ ਰਹਿੰਦੇ ਹੋਏ ਲਗਾਤਾਰ 10 ਸਾਲ ਤਕ ਸੁਨਾਮ ਹਲਕੇ ਦੀ ਪ੍ਰਤੀਨਿਧਤਾ ਕਰਨ ਦੇ ਬਾਵਜੂਦ ਪਰਮਿੰਦਰ ਢੀਂਡਸਾ ਆਪਣੇ ਲਈ ਇਸ ਵਾਰ ਸੁਨਾਮ ਸੀਟ ਨੂੰ ਮਹਿਫੂਜ਼ ਨਹੀਂ ਸਮਝ ਰਹੇ ਹਨ।ਅਕਾਲੀ ਦਲ ਵੱਲੋਂ ਸੁਨਾਮ ਸੀਟ ਤੋਂ ਉਮੀਦਵਾਰ ਦੇ ਪਲਾਇਨ ਤੋਂ ਬਾਅਦ ਧੂਰੀ ਤੋਂ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਲੀ ਦਾ ਬੱਕਰਾ ਬਣਾ ਕੇ ਉਥੋਂ ਚੋਣ ਲੜਵਾਉਣਾ ਇਕ ਹਾਰੀ ਹੋਈ ਜੰਗ ਲੜਣ ਦੇ ਸਮਾਨ ਹੀ ਸਮਝੀ ਜਾ ਰਹੀ ਹੈ। ਕਿਉਂਕਿ ਜਿਸ ਫੌਜ ਦਾ ਜਰਨੈਲ ਹੀ ਪਲਾਇਨ ਕਰ ਗਿਆ ਹੋਵੇ ਤਾਂ ਭਲਾ ਇਕ ਸਾਧਾਰਣ ਸਿਪਾਹੀ ਤੋਂ ਨਤੀਜੇ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਧੂਰੀ ਵਿਧਾਨ ਸਭਾ ਸੀਟ ਬਾਰੇ ਤਾਂ ਪਾਰਟੀ ਅਜੇ ਤੱਕ ਕੋਈ ਫੈਸਲਾ ਤਕ ਨਹੀਂ ਲੈ ਸਕੀ ਹੈ। ਧੂਰੀ ਸੀਟ ਤੋਂ ਤਾਂ ਅਕਾਲੀ ਦਲ ਨੂੰ ਉਮੀਦਵਾਰ ਲੱਭੇ ਤੋਂ ਨਹੀ ਥਿਆ ਰਿਹਾ ਹੈ ਅਤੇ ਇਸ ਸੀਟ ‘ਤੇ ਕਿਸੇ ਮਜ਼ਬੂਤ ਆਗੂ ਦੀ ਦਾਅਵੇਦਾਰੀ ਨਾ ਹੋਣ ਦੇ ਬਾਵਜੂਦ ਇੱਥੋਂ ਉਮੀਦਵਾਰ ਤੱਕ ਲੱਭਣਾ ਪਾਰਟੀ ਲਈ ਟੇਢੀ ਖੀਰ ਬਣੀ ਹੋਈ ਹੈ।

ਜ਼ਿਲੇ ਦੀ ਮੁਸਲਿਮ ਬਹੁਲ ਸੀਟ ਮਾਲੇਰਕੋਟਲਾ ਤੋਂ ਵੀ ਪਾਰਟੀ ਵੱਲੋਂ ਵਿਧਾਇਕਾ ਐਫ. ਨਾਸਿਰਾ ਖਾਤੂਨ ਦੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ ‘ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਟਿਕਟ ਕੱਟ ਕੇ ਨਵੇਂ ਉਮੀਦਵਾਰ ‘ਤੇ ਕਿਸਮਤ ਅਜ਼ਮਾਉਣਾ ਪਾਰਟੀ ਦੀ ਕਮਜ਼ੋਰ ਸਥਿਤੀ ਨੂੰ ਉਜਾਗਰ ਕਰਦੀ ਹੈ। ਮਾਲੇਰਕੋਟਲਾ ਦੇ ਨਾਲ-ਨਾਲ ਦਿੜਬਾ (ਰਿਜ਼ਰਵ) ਹਲਕੇ ਤੋਂ ਵੀ ਪਾਰਟੀ ਵੱਲੋਂ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰਿਆ ਜਾਣਾ ਕਾਫੀ ਹੱਦ ਤੱਕ ਪਾਰਟੀ ਦੇ ਟਕਸਾਲੀ ਆਗੂਆਂ ਦੀ ਸਥਿਤੀ ਨੂੰ ਬਿਆਨ ਕਰਦੀ ਹੈ।ਪਾਰਟੀ ਵੱਲੋਂ ਜ਼ਿਲੇ ਦੀਆਂ ਮਹਿਜ਼ ਦੋ ਸੀਟਾਂ ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਅਤੇ ਸੰਗਰੂਰ ਤੋਂ ਮੌਜੂਦਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਲੇ ਦੀਆਂ ਜ਼ਿਆਦਾਤਰ ਸੀਟਾਂ ‘ਤੇ ਕੀਤੇ ਗਏ ਫੇਰਬਦਲ ਅਤੇ ਉਤਾਰੇ ਗਏ ਨਵੇਂ ਚਿਹਰਿਆਂ ਦੇ ਚੱਲਦਿਆਂ ਕੀ ਅਕਾਲੀ ਦਲ ਆਪਣੀ ਮੌਜੂਦਾ ਸਥਿਤੀ ਨੂੰ ਵੀ ਬਹਾਲ ਰੱਖ ਸਕੇਗਾ, ਇਸ ਦਾ ਪਤਾ ਤੋਂ ਚੋਣਾਂ ਤੋਂ ਬਾਅਦ ਹੀ ਚੱਲ ਸਕੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.