Ad-Time-For-Vacation.png

ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸ ਵਿਭਾਗ ‘ਚ ਪਹਿਲੀ ਵਾਰ ਸਿੱਖ ਬਣਿਆ ਪੁਲਿਸ ਅਫਸਰ

ਸਾਨ ਫ੍ਰਾਂਸਿਸਕੋ, (ਏਜੰਸੀ)-ਅਮਰੀਕਾ ਦੇ ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸ ਵਿਭਾਗ ਵਿਚ ਪਹਿਲੀ ਵਾਰ ਇਕ 28 ਸਾਲਾ ਸਿੱਖ ਵਰਿੰਦਰ ਖੁਣਖੁਣ ਪੁਲਿਸ ਅਫਸਰ ਬਣਿਆ ਹੈ, ਜੋ ਕਿ ਇਥੇ ਪੁਲਿਸ ਵਾਲਿਆਂ ਦੇ ਕਲੀਨ ਸ਼ੇਵ ਹੋਣ ਦੀਆਂ ਸ਼ਰਤਾਂ ਦੇ ਬਾਵਜੂਦ ਵੀ ਆਪਣੀ ਡਿਊਟੀ ਦਾੜੀ ਰੱਖ ਕੇ ਅਤੇ ਦਸਤਾਰ ਬੰਨ੍ਹ ਕੇ ਨਿਭਾਅ ਸਕੇਗਾ। ਭਾਰਤ ਵਿਚ ਜਨਮੇ ਵਰਿੰਦਰ ਖੁਣਖੁਣ ਨੇ ਨਾਪਾ ਪੁਲਿਸ ਅਕੈਡਮੀ ਤੋਂ 11 ਜੂਨ ਨੂੰ ਦੋ ਹੋਰਨਾਂ ਪੁਲਿਸ ਅਧਿਕਾਰੀਆਂ ਨਾਲ ਗ੍ਰੈਜ਼ੂਏਸ਼ਨ ਪੂਰੀ ਕੀਤੀ। ਮੋਡੈਸਟੋ ਬੀ ਦੀ ਰਿਪੋਰਟ ਅਨੁਸਾਰ ਵਰਿੰਦਰ ਉਨ੍ਹਾਂ 33 ਅਫਸਰਾਂ ਵਿਚ ਸ਼ਾਮਿਲ ਹੈ, ਜਿਸ ਨੂੰ ਪੁਲਿਸ ਵਿਭਾਗ ਨੇ ਇਸ ਸਾਲ ਸ਼ਾਮਿਲ ਕੀਤਾ ਹੈ ḩ ਵਰਿੰਦਰ ਖੁਣਖੁਣ ਨੇ ਮੋਡੈਸਟੋ ਵਿਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਹਾ ਕਿ ਮੈਂ ਕਦੇ ਵੀ ਪੁਲਿਸ ਅਫਸਰਾਂ ਨੂੰ ਦਸਤਾਰ ਬੰਨ੍ਹੀ ਨਹੀਂ ਵੇਖਿਆ, ਮੈਂ ਨਹੀਂ ਜਾਣਦਾ ਸੀ ਕਿ ਮੈਨੂੰ ਮੌਕਾ ਮਿਲੇਗਾ ।ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਮੌਕਾ ਦੇਣ ਦੇ ਲਈ ਮੈਂ ਵਿਭਾਗ ਦਾ ਧੰਨਵਾਦ ਕਰਦਾ ਹਾਂ । ਦੱਸਣਯੋਗ ਹੈ ਕਿ ਮੋਡੈਸਟੋ ਪੁਲਿਸ ਵਿਭਾਗ ਦੀਆਂ ਸ਼ਰਤਾਂ ਮੁਤਾਬਿਕ ਉਥੇ ਪੁਲਿਸ ਅਫਸਰ ਕਲੀਨ ਸ਼ੇਵ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਮੁੱਛਾ ਰੱਖਣ ਦੀ ਇਜਾਜ਼ਤ ਹੈ, ਉਹ ਵੀ ਇਕ ਸੀਮਾ ਤੱਕ । ਖੁਣਖੁਣ ਨੇ ਕਿਹਾ ਕਿ ਉਸਨੇ ਇਕ ਸਾਲ ਪਹਿਲਾਂ ਪੁਲਿਸ ਮੁਖੀ ਗੈਲਨ ਕੈਰੋਲ ਕੋਲ ਨੌਕਰੀ ਲਈ ਸੰਪਰਕ ਕੀਤਾ ਸੀ ਅਤੇ ਉਸ ਸਾਹਮਣੇ ਆਪਣੇ ਦਸਤਾਰਧਾਰੀ ਅਤੇ ਦਾੜੀ ਹੋਣ ਦੀ ਗੱਲ ਰੱਖੀ ਸੀ। ਉਨ੍ਹਾਂ ਕਿਹਾ ਕਿ ਕੈਰੋਲ ਨੇ ਮੈਨੂੰ ਦੱਸਿਆ ਕਿ ਕੋਈ ਗੱਲ ਨਹੀਂ, ਅਸੀ ਤੁਹਾਡੀ ਧਾਰਮਿਕ ਆਸਥਾ ਦੇ ਨਾਲ ਸਮਝੌਤਾ ਕਰ ਲਵਾਂਗੇ, ਉਨ੍ਹਾਂ ਕਿਹਾ ਕਿ ਜ਼ਿਆਦਾ ਅਹਿਮ ਇਹ ਹੈ ਕਿ ਅਸੀ ਵਿਭਾਗ ਵਿਚ ਅਜਿਹੇ ਲੋਕਾਂ ਦੀ ਭਾਲ ਵਿਚ ਹੈ ਜੋ ਉੱਚ ਚਰਿੱਤਰ ਵਾਲੇ ਹੋਣ, ਉਨ੍ਹਾਂ ਵੱਧ ਤੋਂ ਵੱਧ ਸਿੱਖ ਭਾਈਚਾਰੇ ਦੇ ਪੁਲਿਸ ਵਿਭਾਗ ਵਿਚ ਸ਼ਾਮਿਲ ਹੋਣ ਦੀ ਗੱਲ ਆਖੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.