ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਦਾ 150ਵਾਂ ਸਥਾਪਨਾ ਦਿਵਸ 1 ਜੁਲਾਈ ਨੂੰ ਹੈ ਅਤੇ ਉਸ ਦਿਨ ਨੂੰ ਦੇਸ਼ ਦੇ ਜਨਮ ਦਿਨ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਡੇਢ ਸਦੀ ਪਹਿਲਾਂ ਹੋਂਦ ਵਿੱਚ ਆਏ ਕੈਨੇਡਾ ਦਾ ਜਨਮ ਦਿਨ ਮਨਾਉਣ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ। ਇਸੇ ਦੌਰਾਨ ਹੈਰੀਟੇਜ ਡਿਪਾਰਮੈਂਟ ਦੀ ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਾਡੇਸ਼ਨ ਵੱਲੋਂ ਦੇਸ਼ ਅੰਦਰ ਪ੍ਰਫੁੱਲਤ ਹੋਏ ਵਿਭਿੰਨ ਭਾਈਚਾਰਿਆਂ ਵਿੱਚੋਂ ਕੈਨੇਡਾ ‘ਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ 150 ਸ਼ਖ਼ਸੀਅਤਾਂ ਦੇ ਕੰਮਾਂ ਨੂੰ ਯਾਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਵਿੱਚੋਂ ਸਿਰਫ਼ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਨੂੰ ਇਹ ਮਾਣ ਮਿਲਿਆ। ਸ. ਮੱਲ੍ਹੀ 1993 ਤੋਂ 2011 ਤੱਕ (ਲਗਭਗ 18 ਸਾਲ) ਸੰਸਦ ਮੈਂਬਰ ਰਹੇ ਅਤੇ ਬਰੈਮਲੀ-ਗੋਰ-ਮਾਲਟਨ ਹਲਕੇ ਤੋਂ ਲਗਾਤਾਰ ਛੇ ਵਾਰੀ ਚੋਣ ਜਿੱਤੇ। ਸ. ਮੱਲ੍ਹੀ ਨੇ ਇਸ ਮੌਕੇ ‘ਤੇ ਦੱਸਿਆ ਕਿ 1993 ਤੱਕ ਕੈਨੇਡਾ ਦੀ ਸੰਸਦ ਵਿੱਚ ਸਿਰ ਢੱਕ ਕੇ ਜਾਣ ਦੀ ਕਾਨੂੰਨੀ ਮਨਾਹੀ ਸੀ, ਪਰ ਜਦੋਂ ਉਹ ਚੋਣ ਜਿੱਤੇ ਤਾਂ ਉਹ ਕਾਨੂੰਨ ਖਤਮ ਕੀਤਾ ਗਿਆ ਅਤੇ ਉਹ ਦਸਤਾਰ ਸਜ਼ਾ ਕੇ ਹਾਊਸ ਆਫ਼ ਕਾਮਨਜ਼ ਵਿੱਚ ਬਿਰਾਜੇ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਸੰਸਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਸ੍ਰੀ ਆਖੰਡ ਪਾਠ ਕਰਵਾਉਣ ਦੀ ਪ੍ਰੰਪਰਾ ਵੀ ਸ. ਮੱਲ੍ਹੀ ਦੇ ਯਤਨਾਂ ਨਾਲ ਆਰੰਭ ਹੋਈ, ਜੋ ਹਰੇਕ ਸਾਲ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖੀ ਜਾ ਰਹੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


